ਟਾਟਾ ਨੂੰ ਕੈਥਲੈਬ ਮਸ਼ੀਨ ਲਾਉਣ ਲਈ ਦਿੱਤੇ ਪੰਜ ਕਰੋੜ—ਸਿੰਗਲਾ

06/24/2017 3:50:31 PM


ਸੰਗਰੂਰ(ਬੇਦੀ)—ਹਲਕਾ ਵਿਧਾਇਕ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਸੰਗਰੂਰ 'ਚ ਕੈਂਸਰ ਦੇ ਇਲਾਜ ਲਈ ਟਾਟਾ ਕੰਪਨੀ ਵੱਲੋਂ ਸਿਵਲ ਹਸਪਤਾਲ 'ਚ ਚਲਾਏ ਜਾ ਰਹੇ ਹੋਮੀ ਭਾਬਾ ਹਸਪਤਾਲ ਲਈ ਪੰਜਾਬ ਸਰਕਾਰ ਵੱਲੋਂ ਪੰਜ ਕਰੋੜ ਰਾਸ਼ੀ ਮਨਜੂਰ ਕਰਵਾਈ ਗਈ ਹੈ ਜਿਸ ਨਾਲ ਕੈਂਸਰ ਦੇ ਇਲਾਜ 'ਚ ਅਹਿਮ ਕੰਮ ਕਰਨ ਵਾਲੀ ਮਸ਼ੀਨ ਕੈਥਲੈਬ ਲਾਈ ਜਾਵੇਗੀ। ਇਸ ਮਸ਼ੀਨ ਨਾਲ ਸਰੀਰ 'ਚ ਹਰ ਤਰਾਂ ਦੇ ਕੈਂਸਰ ਦਾ ਇਲਾਜ ਕਰਨ 'ਚ ਮੱਦਦ ਮਿਲੇਗੀ।
ਸਿੰਗਲਾ ਨੇ ਕਿਹਾ ਕਿ ਸੰਗਰੂਰ ਦੇ ਕੈਂਸਰ ਹਸਪਤਾਲ 'ਚ ਮੌਜੂਦਾ ਸਮੇਂ 70 ਡਾਕਟਰਾਂ ਦੀ ਟੀਮ ਮੁੰਬਈ ਤੋਂ ਆ ਕੇ ਲੋਕਾਂ ਦਾ ਇਲਾਜ ਕਰ ਰਹੀ ਹੈ ਜਿਨਾਂ 'ਚੋਂ ਵੀਹ ਸਪੈਸ਼ਲਿਸਟ ਡਾਕਟਰ ਹਨ ਜੋ ਲੋਕਾਂ ਨੂੰ ਕੈਂਸਰ ਜਿਹੀ ਨਾਮੁਰਾਦ ਬਿਮਾਰੀ ਤੋਂ ਨਿਜਾਤ ਦਵਾ ਰਹੇ ਹਨ। ਇਸਤੋਂ ਇਲਾਵਾ ਇਸ ਹਸਪਤਾਲ 'ਚ ਬਹੁਤ ਹੀ ਸਸਤੇ ਭਾਅ ਤੇ ਲੋਕਾਂ ਨੂੰ ਦਵਾਈਆਂ ਮੁੱਹਈਆ ਕਰਵਾਈਆਂ ਜਾ ਰਹੀ ਹੈ।