ਪਹਿਲਾ ਸੁਪਰ ਮਹੇੜੂ ਕਬੱਡੀ ਕੱਪ ਰਾਏਪੁਰ ਰੋਡ ''ਤੇ 2 ਮਾਰਚ ਨੂੰ

02/29/2020 1:22:08 AM

ਜਲੰਧਰ (ਮਹੇਸ਼ ਖੋਸਲਾ)- ਲਵਲੀ ਯੂਨੀਵਰਸਿਟੀ ਤੋਂ ਡੇਢ ਕਿਲੋਮੀਟਰ ਦੀ ਦੂਰੀ 'ਤੇ ਮਹੇੜੂ-ਰਾਏਪੁਰ ਰੋਡ 'ਤੇ ਪਿੰਡ ਰਾਏਪੁਰ ਫਰਾਲਾ (ਹਲਕਾ ਜਲੰਧਰ ਛਾਉਣੀ) ਦੇ ਸਟੇਡੀਅਮ ਦੇ ਸਾਹਮਣੇ 2 ਮਾਰਚ ਨੂੰ ਯੰਗ ਫਾਰਮਰ ਪਹਿਲਾ ਸੁਪਰ ਕਬੱਡੀ ਕੱਪ ਮਹੇੜੂ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਐੱਨ. ਆਰ. ਆਈ. ਵੀਰ ਆਪਣਾ ਵਿਸ਼ੇਸ਼ ਸਹਿਯੋਗ ਦੇ ਰਹੇ ਹਨ। ਇਹ ਜਾਣਕਾਰੀ ਦਿੰਦੇ ਹੋਏ ਮੁੱਖ ਪ੍ਰਬੰਧਕਾਂ ਅਰਵਿੰਦਰ ਸਿੰਘ ਜੱਸੜ, ਗੁਰਪ੍ਰੀਤ ਸਿੰਘ ਢੇਸੀ, ਕੁਲਦੀਪ ਸਿੰਘ ਸੰਘਾ, ਬਲਵੀਰ ਸਿੰਘ ਸਰਪੰਚ ਅਤੇ ਜਸਵੀਰ ਸਿੰਘ ਨੇ ਦੱਸਿਆ ਕਿ ਜਸਪਾਲ ਸਿੰਘ ਢੇਸੀ, ਪਰਮਜੀਤ ਸਿੰਘ ਰਾਏਪੁਰ, ਅਜੀਤ ਸਿੰਘ ਸੰਘਾ ਅਤੇ ਤਜਿੰਦਰ ਸਿੰਘ ਨਿੱਝਰ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਕਬੱਡੀ ਕੱਪ ਵਿਚ ਮੇਜਰ ਲੀਗ ਦੀਆਂ 8 ਟੀਮਾਂ ਦੇ ਭੇੜ ਹੋਣਗੇ। ਪਹਿਲਾ ਇਨਾਮ ਢਾਈ ਲੱਖ ਰੁਪਏ ਅਤੇ ਦੂਸਰਾ ਇਨਾਮ 2 ਲੱਖ ਰੁਪਏ ਦਿੱਤਾ ਜਾਵੇਗਾ। ਬੈਸਟ ਸਟਾਪਰ ਤੇ ਬੈਸਟ ਰੇਡਰ ਨੂੰ ਮੋਟਰਸਾਈਕਲ ਦਿੱਤੇ ਜਾਣਗੇ। ਇਨਾਮਾਂ ਦੀ ਵੰਡ ਸਮੇਂ ਬੱਬੂ ਮਾਨ ਦਾ ਖੁੱਲ੍ਹਾ ਅਖਾੜਾ ਲੱਗੇਗਾ।   ਕਬੱਡੀ ਕੱਪ ਸਬੰਧੀ ਜਾਣਕਾਰੀ ਦੇਣ ਸਮੇਂ ਅਮਰਜੀਤ ਸਿੰਘ ਸਾਬਕਾ ਸਰਪੰਚ, ਤੀਰਥ ਸਿੰਘ ਲੰਬੜਦਾਰ, ਮਾਸਟਰ ਹਰਜਿੰਦਰ ਸਿੰਘ, ਸੁਰਜੀਤ ਸਿੰਘ ਪਨੇਸਰ, ਸਤਵੀਰ ਸਿੰਘ ਢੇਸੀ, ਜਸਬੀਰ ਸਿੰਘ ਭੂਣ, ਮਨਜਿੰਦਰ ਸਿੰਘ ਢੇਸੀ, ਮਹਿੰਦਰ ਪਾਲ ਸਿੰਘ ਅਤੇ ਸੁਖਵਿੰਦਰ ਸਿੰਘ ਲੱਲੀ ਆਦਿ ਵੀ ਹਾਜ਼ਰ ਸਨ।

 

Gurdeep Singh

This news is Content Editor Gurdeep Singh