ਲੋਕਾਂ ਨੂੰ ਵੀ. ਵੀ. ਬੈਲਟ ਮਸ਼ੀਨ ਬਾਰੇ ਦਿੱਤੀ ਜਾਣਕਾਰੀ

03/26/2019 4:30:28 AM

ਫਿਰੋਜ਼ਪੁਰ (ਪਾਲ)–ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਥਾਨਕ ਪ੍ਰਾਇਮਰੀ ਸਕੂਲ ਛੱਪਡ਼ ਵਾਲਾ ਵਿਖੇ ਬਣੇ ਬੂਥ ਨੰ. 165, 166 ’ਤੇ ਵੀ. ਵੀ. ਬੈਲਟ ਮਸ਼ੀਨ ਬਾਰੇ ਜਾਣਕਾਰੀ ਦੇਣ ਲਈ ਕੈਂਪ ਲਾਇਆ ਗਿਆ। ਇਸ ਸਮੇਂ ਸੰਤੋਖ ਸਿੰਘ ਸੈਕਟਰ ਅਫਸਰ ਵੱਲੋਂ ਆਏ ਪਤਵੰਤਿਆਂ ਅਤੇ ਬੀ. ਐੱਲ. ਓਜ਼ ਤੇ ਹੋਰਨਾਂ ਨੂੰ ਵੀ.ਵੀ. ਬੈਲਟ ਮਸ਼ੀਨ ਨੂੰ ਚਲਾਉਣ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਮੌਕੇ ਮੱਖਣ ਸਿੰਘ ਕੌਂਸਲਰ, ਭੁਪਿੰਦਰ ਸਿੰਘ ਭਿੰਦਾ ਨੰਬਰਦਾਰ, ਬਹਾਦਰ ਸਿੰਘ ਭੁੱਲਰ, ਬੀ. ਐੱਲ. ਓ. ਨੀਰੂ ਬਜਾਜ, ਮੇਜਰ ਸਿੰਘ ਸੈਭੀ, ਮਹਿੰਦਰ ਸਿੰਘ, ਜਸਵੀਰ ਸਿੰਘ ਕਾਲਾ, ਮੋਨਿਕਾ ਰਾਣੀ ਆਦਿ ਮੌਜੂਦ ਸਨ।