ਹੁਣ ਪਠਾਨਕੋਟ ''ਚ ਹੋਈ ਫਾਇਰਿੰਗ, ਦਹਿਸ਼ਤ ''ਚ ਲੋਕ (ਵੀਡੀਓ)

08/01/2015 6:04:24 PM

ਪਠਾਨਕੋਟ— ਪਠਾਨਕੋਟ ਦੀ ਸਰਕੁਲਰ ਰੋਡ ''ਕੇ ਰਾਤ ਨੂੰ ਹੋਈ ਫਾਇਰਿੰਗ ਦੀ ਘਟਨਾ ਤੋਂ ਬਾਅਦ ਲੋਕ ਦਹਿਸ਼ਤ ਵਿਚ ਆ ਗਏ। ਲੋਕਾਂ ਨੇ ਸਵੇਰੇ ਗੋਲੀਆਂ ਦੇ ਖੋਲ ਬਰਾਮਦ ਕੀਤੇ, ਬਾਅਦ ਵਿਚ ਜਿਨ੍ਹਾਂ ਨੂੰ ਪੁਲਸ ਦੇ ਹਵਾਲੇ ਕੀਤਾ ਗਿਆ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। 
ਇਸ ਘਟਨਾ ਦੇ ਅੱਤਵਾਦੀ ਘਟਨਾ ਹੋਣ ਬਾਰੇ ਕੁਝ ਨਹੀਂ ਕਿਹਾ ਗਿਆ। ਜ਼ਿਕਰਯੋਗ ਹੈ ਕਿ 27 ਜੁਲਾਈ ਨੂੰ ਗੁਰਦਾਸਪੁਰ ਦੇ ਦੀਨਾਨਗਰ ਥਾਣੇ ''ਚ ਹੋਏ ਅੱਤਵਾਦੀ ਹਮਲੇ ਨਾਲ ਪੂਰਾ ਪੰਜਾਬ ਦਹਿਲ ਗਿਆ ਹੈ। ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਪਾਕਿਸਤਾਨ ਤੋਂ 12-15 ਅੱਤਵਾਦੀ ਭਾਰਤ ਆਏ ਹਨ, ਜਿਨ੍ਹਾਂ ''ਚੋਂ ਗੁਰਦਾਸਪੁਰ ਹਮਲੇ ਦੇ ਤਿੰਨ ਹਮਲਾਵਰ ਤਾਂ ਮਾਰੇ ਗਏ ਹਨ ਪਰ ਬਾਕੀ ਪੰਜਾਬ ਵਿਚ ਦਹਿਸ਼ਤ ਫੈਲਾ ਸਕਦੇ ਹਨ।

Kulvinder Mahi

This news is News Editor Kulvinder Mahi