ਪੁਲਸ ਅਤੇ ਗਊ ਤਸਕਰਾਂ ਦਰਮਿਆਨ ਫਾਇਰਿੰਗ, ਇਕ ਜ਼ਖਮੀ

01/19/2018 1:22:41 PM

ਪਟਿਆਲਾ (ਇੰਦਰਜੀਤ ਬਕਸ਼ੀ) — ਸਮਾਣਾ ਦੇ ਨਾਲ ਲੱਗਦੇ ਹਰਿਆਣਾ ਰਾਜ ਦੇ ਪਿੰਡ ਸ਼ਾਦੀਪੁਰ ਨੇੜੇ ਦੇਰ ਰਾਤ ਪਸ਼ੂ ਤਸਕਰਾਂ ਵਲੋਂ ਹਰਿਆਣਾ ਪੁਲਸ ਦੀ ਗਸ਼ਤ ਪਾਰਟੀ 'ਤੇ ਫਾਇਰਿੰਗ ਕੀਤੀ ਗਈ, ਜਿਸ 'ਚ ਹਰਿਆਣਾ ਪੁਲਸ ਦਾ ਹਵਲਦਾਰ ਜਗਦੀਪ ਸਿੰਘ ਜ਼ਖਮੀ ਹੋ ਗਿਆ, ਜਿਸ ਨੂੰ ਜ਼ੇਰੇ ਇਲਾਜ ਪਟਿਆਲਾ ਦੇ ਨਿਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। 
ਪੁਲਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਦੋਸ਼ੀ ਫਰਾਰ ਦੱਸੇ ਜਾ ਰਹੇ ਹਨ।