ਪਰਾਲੀ ਨਾਲ ਭਰੇ ਟ੍ਰੈਕਟਰ ਟਰਾਲੀ ਨੂੰ ਲੱਗੀ ਅੱਗ

10/09/2017 5:41:03 PM


ਸਾਦਿਕ (ਪਰਮਜੀਤ) - ਫਿਰੋਜ਼ਪੁਰ ਨੇੜੇ ਢਿੱਲਵਾਂ ਖੁਰਦ ਪੁਲ ਨੇੜੇ ਪਰਾਲੀ ਨਾਲ ਭਰੀ ਟਰਾਲੀ ਨੂੰ ਅਚਾਨਕ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ। 
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਟ੍ਰੈਕਟਰ ਮਾਲਕ ਮੇਜਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਟ੍ਰੈਕਟਰ 'ਤੇ ਕਿਸਾਨਾਂ ਦੇ ਖੇਤਾਂ 'ਚੋਂ ਪਰਾਲੀ ਦੀਆਂ ਗੱਢਾਂ ਲੈ ਕੇ ਪਿੰਡ ਢਿੱਲਵਾ ਖੁਰਦ 'ਚੋਂ ਲੰਘ ਰਿਹਾ ਸੀ ਕਿ ਬਿਜਲੀ ਦੀਆਂ ਤਾਂਰਾ ਨੀਵੀਆਂ ਹੋਣ ਕਾਰਨ ਭਰੀ ਟਰਾਲੀ ਨਾਲ ਲੱਗ ਗਈਆਂ, ਜਿਸ ਕਰਕੇ ਟਰਾਲੀ 'ਚ ਪਈ ਪਰਾਲੀ ਅਤੇ ਟ੍ਰੈਕਟਰ ਨੂੰ ਅੱਗ ਲੱਗ ਗਈ ਪਰ ਡਰਾਈਵਰ ਤੇ ਉਸ ਦੇ ਸਾਥੀਆਂ ਨੂੰ ਬਹੁਤ ਮੁਸ਼ਕਲ ਨਾਲ ਟ੍ਰੈਕਟਰ 'ਚ ਲੱਗੀ ਅੱਗ 'ਚੋਂ ਬਾਹਰ ਕੱਢ ਲਿਆ। ਪਿੰਡ ਵਾਸੀਆਂ ਵੱਲੋਂ ਫਿਰੋਜ਼ਪੁਰ ਤੇ ਸ੍ਰੀ ਮੁਕਤਸਰ ਸਾਹਿਬ ਦੇ ਫਾਇਰ ਬ੍ਰਿਗੇਡ ਦਫਤਰਾਂ 'ਚ ਸੂਚਨਾ ਦਿੱਤੀ।

ਸ੍ਰੀ ਮੁਕਤਸਰ ਸਾਹਿਬ ਤੋਂ ਫਾਇਰ ਬਰਗੇਡ ਦੀ ਗੱਡੀ ਦੀ ਮੌਕੇ 'ਤੇ ਪੁੱਜ ਗਈ ਪਰ ਉਸ ਸਮੇ ਤੱਕ ਗੰਢਾਂ ਵਾਲੀ ਟਰਾਲੀ ਸੜ ਕੇ ਸੁਆਹ ਹੋ ਗਈ ਸੀ । ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੁਖੀ ਸਾਦਿਕ ਅਮਨਦੀਪ ਸਿੰਘ ਬਰਾੜ ਐਸ. ਆਈ. ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜਾਂ ਵਿਚ ਤੇਜ਼ੀ ਲਿਆਂਦੀ। ਇਸ ਘਟਨਾ ਨਾਲ ਟ੍ਰੈਕਟਰ ਮਾਲਕ ਦਾ ਕਰੀਬ ਇਕ ਲੱਖ ਰੁਪਏ ਦਾ ਨੁਕਸਾਨ ਹੋਣ ਦਾ ਦੱਸਿਆ ਜਾ ਰਿਹਾ ਹੈ।