ਹਾਈਕੋਰਟ ਦੀ ਜਸਟਿਸ ਦੀ ਕੋਠੀ ''ਚ ਲੱਗੀ ਅੱਗ

04/23/2018 10:08:18 AM

ਚੰਡੀਗੜ੍ਹ (ਸੁਸ਼ੀਲ) : ਪੰਜਾਬ ਤੇ ਹਰਿਆਣਾ ਹਾਈਕੋਰਟ ਜਸਟਿਸ ਦੀ ਸੈਕਟਰ-8 ਸਥਿਤ ਕੋਠੀ ਦੇ ਗਰਾਊਂਡ ਫਲੋਰ 'ਤੇ ਸ਼ਨੀਵਾਰ ਰਾਤ ਅੱਗ ਲਗ ਗਈ। ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਅੱਧੇ ਘੰਟੇ ਵਿਚ ਅੱਗ 'ਤੇ ਕਾਬੂ ਪਾਇਆ। ਫਾਇਰ ਕਰਮਚਾਰੀਆਂ ਨੇ ਦੱਸਿਆ ਕਿ ਅੱਗ ਨਾਲ ਕਮਰੇ ਵਿਚ ਰੱਖਿਆ ਸੋਫਾ, ਏ. ਸੀ., ਲੈਪਟਾਪ, ਆਈਪੈਡ, ਸੀਲਿੰਗ ਫੈਨ, ਬਿਸਤਰੇ,  ਡਾਇਨਿੰਗ ਟੇਬਲ ਸਮੇਤ ਹੋਰ ਕੀਮਤੀ ਸਾਮਾਨ ਸੜ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲਗ ਸਕਿਆ।  
ਗਰਾਊਂਡ ਫਲੋਰ 'ਤੇ ਲੱਗੀ ਅੱਗ
ਘਟਨਾ ਸ਼ਨੀਵਾਰ ਰਾਤ 10 :58 ਮਿੰਟ 'ਤੇ ਵਾਪਰੀ। ਚੰਡੀਗੜ੍ਹ ਪੁਲਸ ਦੀ ਪੀ. ਸੀ. ਆਰ. ਨੇ ਫਾਇਰ ਵਿਭਾਗ ਨੂੰ ਸੂਚਨਾ ਦਿੱਤੀ ਕਿ ਸੈਕਟਰ-8 ਸਥਿਤ ਕੋਠੀ ਨੰਬਰ 158 ਦੇ ਗਰਾਊਂਡ ਫਲੋਰ ਵਿਚ ਅੱਗ ਲਗ ਗਈ ਹੈ। ਸੈਕਟਰ-17 ਤੇ 11 ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ 'ਤੇ ਪਹੁੰਚੀਆਂ ਤੇ ਫਾਇਰ ਕਰਮਚਾਰੀ ਅੱਗ ਬੁਝਾਉਣ 'ਚ ਜੁਟ ਗਏ। ਫਾਇਰ ਕਰਮੀਆਂ ਨੇ 11:21 ਵਜੇ ਅੱਗ 'ਤੇ ਕਾਬੂ ਪਾ ਲਿਆ ਪਰ ਕੋਠੀ ਦੇ ਗਰਾਊਂਡ ਫਲੋਰ 'ਚ ਬਣੇ ਕਮਰਿਆਂ ਵਿਚ ਰੱਖਿਆ ਸਾਰਾ ਸਾਮਾਨ ਸੜ ਗਿਆ। ਕਰਮਚਾਰੀਆਂ ਨੇ ਦੱਸਿਆ ਕਿ ਜਿਹੜੀ ਕੋਠੀ ਵਿਚ ਅੱਗ ਲੱਗੀ, ਉਹ ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਜਸਟਿਸ ਲਿਜ਼ਾ ਗਿੱਲ ਦੀ ਹੈ।