ਨਹੀਂ ਰੁਕ ਰਹੀਆਂ ਬੇਅਦਬੀ ਦੀਆਂ ਘਟਨਾਵਾਂ, ਹੁਣ ਮੁਕੰਦਪੁਰ ਵਿਖੇ ਗੁਰੂ ਘਰ ਵਿੱਚ ਕਈ ਥਾਵਾਂ 'ਤੇ ਲਾਈ ਅੱਗ

05/26/2022 2:54:33 PM

ਮੁਕੰਦਪੁਰ(ਸੰਜੀਵ ਭਨੋਟ) : ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਥਾਣਾ ਬਹਿਰਾਮ ਅਧੀਨ ਆਉਂਦੇ ਪਿੰਡ ਭਰੋਮਜਾਰਾ ਵਿਖੇ ਗੁਰੂ ਘਰ ਦਸ਼ਮੇਸ਼ ਦਰਬਾਰ ਵਿਖੇ ਸ਼ਰਾਰਤੀ ਅਨਸਰਾਂ ਵੱਲੋਂ ਗੁਰੂ ਘਰ ਵਿਖੇ ਵੱਖ-ਵੱਖ ਥਾਵਾਂ 'ਤੇ ਅੱਗ ਲਾਉਣ ਦਾ ਮਾਮਲਾ ਸਾਹਮਣੇ ਆਇਆ। ਪਿੰਡ ਭਰੋਮਜਾਰਾ ਦੇ ਸਰਪੰਚ ਮਨਜੀਤ ਕੌਰ, ਪਿੰਡ ਵਾਸੀ ਨਰਿੰਦਰ ਸਿੰਘ ਭਰੋਮਜਾਰਾ, ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਅਤੇ ਗੁਰਦਿਆਲ ਸਿੰਘ ਨੇ ਦੱਸਿਆ ਕਿ ਸ਼ਰਾਰਤੀ ਅਨਸਰਾਂ ਨੇ ਗੁਰੂ ਸਾਹਿਬ ਦੇ ਥੜ੍ਹਾ ਸਾਹਿਬ 'ਤੇ ਵਿਛਾਏ ਕੱਪੜਿਆਂ ਨੂੰ ਚਾਰੇ ਪਾਸੇ ਅੱਗ ਲਗਾ ਕੇ ,ਗੁਰੂ ਘਰ ਵਿਚ ਲੱਗੇ ਪੜ੍ਹਦਿਆਂ ਅੱਗ ਲਗਾ ਕੇ ਇਸ ਘਟਨਾ ਨੂੰ ਅੰਜਾਮ ਦਿੱਤੀ। ਇਸ ਤੋਂ ਬਾਅਦ ਸ਼ਰਾਰਤੀ ਅਨਸਰਾਂ ਨੇ ਸੱਚਖੰਡ ਦਰਬਾਰ ਵਿਖੇ ਜਿੱਥੇ ਮਹਾਰਾਜ ਦੇ ਸਰੂਪ ਵਿਰਾਜਮਾਨ ਹੈ ਨੂੰ ਵੀ ਦੋ ਸਥਾਨਾਂ ਤੇ ਅੱਗ ਲਾਈ ਇਸ ਉਪਰੰਤ ਗੁਰੂ ਘਰ ਵਿੱਚ ਪਏ ਗਦਿਆਂ ਨੂੰ ਵੀ ਅੱਗ ਲੱਗ ਗਈ। 

ਇਹ ਵੀ ਪੜ੍ਹੋ- ਸੰਗਰੂਰ ਵਿਖੇ ਭਿਆਨਕ ਕਾਰ ਹਾਦਸੇ 'ਚ ਮਾਂ-ਪੁੱਤ ਦੀ ਮੌਤ, ਹਸਪਤਾਲ 'ਚ ਜ਼ਿੰਦਗੀ ਦੀ ਜੰਗ ਲੜ ਰਹੀਆਂ ਪਤਨੀ-ਧੀ

ਉਨ੍ਹਾਂ ਅੱਗੇ ਦੱਸਿਆ ਕਿ ਪਿੰਡ ਦਾ ਮਾਹੌਲ ਖਰਾਬ ਕਰਨ ਅਤੇ ਪੰਜਾਬ ਦੀ ਸ਼ਾਂਤੀ ਨੂੰ ਲਾਂਬੂ ਲਾਉਣ ਦੀਆਂ ਕੋਸ਼ਿਸ਼ਾਂ ਤੋਂ ਸ਼ਰਾਰਤੀ ਅਨਸਰ ਬਾਜ਼ ਨਹੀਂ ਆ ਰਹੀ। ਇਸ ਸਬੰਧੀ ਪੰਜਾਬ ਪੁਲਸ ਤੇ ਧਾਰਮਕ ਜਥੇਬੰਦੀਆਂ ਦੇ ਧਿਆਨ ਵਿੱਚ ਸਾਰਾ ਮਾਮਲਾ ਲਿਆਂਦਾ ਗਿਆ। ਦਰਬਾਰ ਵਿੱਚ 12 ਸੀ.ਸੀ.ਟੀ.ਵੀ. ਲੱਗੇ ਹੋਏ ਹਨ ਪਰ ਉਨ੍ਹਾਂ ਵਿਚ ਰਿਕਾਰਡਿੰਗ ਨਹੀ ਹੋਈ। ਉਧਰ ਥਾਣਾ ਬਹਿਰਾਮ ਦੇ ਐੱਸ.ਐੱਚ.ਓ ਗੁਰਦਿਆਲ ਸਿੰਘ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਤੇ ਪਿੰਡ ਵਿੱਚ ਲੱਗੇ ਹੋਰ ਸੀ.ਸੀ.ਟੀ.ਵੀ ਕੈਮਰਿਆਂ ਨੂੰ ਵੀ ਦੇਖਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ- ਤਿੰਨ ਪਿੰਡਾਂ ਦੇ ਮੁੰਡਿਆਂ ਨੇ ਲੜਾਈ ਦਾ ਪਾਇਆ ਸਮਾਂ, ਦੋਸਤ ਨਾਲ ਗਏ 16 ਸਾਲਾ ਲੜਕੇ ਦੀ ਝਗੜੇ ’ਚ ਹੋ ਗਈ ਮੌਤ

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ. ਕੁਮੈਂਟ ਕਰਕੇ ਦਿਓ ਜਵਾਬ।

Anuradha

This news is Content Editor Anuradha