ਇਕ ਵਾਰ ਫਿਰ ਬਾਦਲਾਂ ਖਿਲਾਫ ਖੁੱਲ੍ਹ ਕੇ ਬੋਲੇ ਨਵਜੋਤ ਸਿੱਧੂ, ਕੀਤੇ ਵੱਡੇ ਖੁਲਾਸੇ

05/21/2017 7:19:37 PM

ਲੁਧਿਆਣਾ : ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਪੰਜਾਬ ਵਿਚ ਫਾਇਰ ਬ੍ਰਿਗੇਡ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਚੁੱਕੇ ਜਾ ਰਹੇ ਕਦਮਾਂ ਤਹਿਤ ਫਾਇਰ ਬ੍ਰਿਗੇਡ ਡਾਇਰੈਕਟੋਰੇਟ ਬਨਾਉਣ ਦਾ ਪ੍ਰਸਤਾਅ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਹਮਣੇ ਪੇਸ਼ ਕੀਤਾ ਗਿਆ ਹੈ। ਜਿਸ ਨਾਲ ਪੰਜਾਬ ''ਚ ਵੀ ਦੇਸ਼ ਦੇ ਹੋਰ ਸੂਬਿਆਂ ਵਾਂਗ ਮਜ਼ਬੂਤ ਹਾਈਟੈੱਕ ਫਾਇਰ ਸਿਰਵੀਸਿਜ਼ ਹੋਵੇਗੀ ਅਤੇ ਫਾਇਰ ਬ੍ਰਿਗੇਡ ਵਿੰਗ ਆਤਮ ਨਿਰਭਰ ਹੋ ਸਕੇਗਾ। ਸਿੱਧੂ ਇਥੇ ਸਰਕਟ ਹਾਊਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਇਸ ਦੌਰਾਨ ਸਿੱਧੂ ਨੇ ਬਾਦਲਾਂ ਸੰਬੰਧੀ ਖੁਲਾਸਾ ਕਰਦੇ ਹੋਏ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੌਰਾਨ 13ਵੇਂ ਵਿੱਤ ਕਮਿਸ਼ਨ ਵਲੋਂ ਪੰਜਾਬ ਨੂੰ ਫਾਇਰ ਸਰਵੀਸਿਜ਼ ਲਈ 91 ਕਰੋੜ ਰੁਪਏ ਦੀ ਗ੍ਰਾਂਟ ਮਨਜ਼ੂਰ ਕਰਕੇ 45 ਕਰੋੜ ਰੁਪਏ ਭੇਜੇ ਗਏ ਸਨ ਪਰ ਬਾਦਲ ਸਰਕਾਰ ਨੇ ਇਸ ਵਿਚੋਂ ਸਿਰਫ 17 ਕਰੋੜ ਰੁਪਏ ਦੀਆਂ ਛੋਟੀਆਂ ਗੱਡੀਆਂ ਹੀ ਖਰੀਦੀਆਂ। ਇਸੇ ਤਰ੍ਹਾਂ ਅੱਗ ਬੁਝਾਊ ਪ੍ਰਬੰਧਾਂ ਤਹਿਤ 2009 ਤੋਂ 2013 ਤਕ 4.60 ਕਰੋੜ ਮਿਲੇ ਪਰ ਇਸ ਵਿਚੋਂ ਵੀ ਸਿਰਫ 60 ਲੱਖ ਰੁਪਏ ਹੀ ਖਰਚੇ ਗਏ ਜਦਕਿ ਆਪਦਾ ਪ੍ਰਬੰਧਨ ਵਲੋਂ ਜਾਰੀ ਕੀਤੇ ਗਏ 91 ਕਰੋੜ ਰੁਪਏ ''ਚੋਂ ਸਿਰਫ 17 ਕਰੋੜ ਰੁਪਏ ਹੀ ਖਰਚੇ ਗਏ। ਸਿੱਧੂ ਨੇ ਕਿਹਾ ਕਿ ਯੂਟੀਲਾਈਜ਼ੇਸ਼ਨ ਸਰਟੀਫਿਕੇਟ ਨਾ ਜਾਰੀ ਹੋਣ ਕਾਰਨ ਪੰਜਾਬ ਨੂੰ ਰੈੱਡ ਜ਼ੋਨ ਵਿਚ ਪਾ ਦਿੱਤਾ ਗਿਆ ਜਿਸ ਦਾ ਖਾਮਿਆਜ਼ਾ ਅੱਜ ਅੱਗ ਬੁਝਾਉਣ ਦੌਰਾਨ ਝੁਲਸੇ ਕਰਮਚਾਰੀ ਭੁਗਤ ਰਹੇ ਹਨ।

Gurminder Singh

This news is Content Editor Gurminder Singh