ਵਿਆਹੁਤਾ ਨੂੰ ਆਤਮ ਹੱਤਿਆ ਲਈ ਮਜਬੂਰ ਕਰਨ ਦੇ ਦੋਸ਼ ''ਚ ਪਤੀ, ਸੱਸ ਤੇ ਸਹੁਰੇ ''ਤੇ ਮਾਮਲਾ ਦਰਜ

11/22/2017 2:36:32 AM

ਗੁਰਦਾਸਪੁਰ,  (ਵਿਨੋਦ, ਬੇਰੀ, ਸੈਂਡੀ)-  ਥਾਣਾ ਡੇਰਾ ਬਾਬਾ ਨਾਨਕ ਦੀ ਪੁਲਸ ਨੇ ਇਕ ਔਰਤ ਦੇ ਬਿਆਨਾਂ 'ਤੇ ਉਸ ਦੀ ਲੜਕੀ ਨੂੰ ਆਤਮ ਹੱਤਿਆ ਕਰਨ ਲਈ ਮਜਬੂਰ ਕਰਨ ਦੇ ਦੋਸ਼ ਵਿਚ ਪਤੀ, ਸੱਸ ਤੇ ਸਹੁਰੇ ਖਿਲਾਫ ਮਾਮਲਾ ਦਰਜ ਕੀਤਾ ਹੈ।ਐੱਸ. ਐੱਚ. ਓ. ਵਿਸ਼ਵਾਮਿੱਤਰ ਨੇ ਦੱਸਿਆ ਕਿ ਸਰਬਜੀਤ ਕੌਰ ਵਾਸੀ ਦੋਹੜ ਥਾਣਾ ਕੋਟਲੀ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਲੜਕੀ ਪੂਜਾ ਦਾ ਵਿਆਹ ਕਰੀਬ 9 ਸਾਲ ਪਹਿਲਾਂ ਸੋਨੀ ਮਸੀਹ ਨਾਲ ਹੋਇਆ ਸੀ। ਇਸ ਦੌਰਾਨ ਪੂਜਾ ਦੇ ਸਹੁਰੇ ਪਰਿਵਾਰ ਵਾਲੇ ਉਸ ਨੂੰ ਤੰਗ ਪ੍ਰੇਸ਼ਾਨ ਅਤੇ ਮਾਰਕੁੱਟ ਕਰਦੇ ਸੀ। 
ਇਸ ਸਬੰਧੀ ਕਈ ਵਾਰ ਪੂਜਾ ਨੇ ਆਪਣੀ ਮਾਤਾ ਸਰਬਜੀਤ ਕੌਰ ਨੂੰ ਦੱਸਿਆ ਸੀ ਪਰ ਪੇਕੇ ਪਰਿਵਾਰ ਵਾਲੇ ਪੂਜਾ ਨੂੰ ਸਮਝਾ ਕੇ ਵਾਪਸ ਸਹੁਰੇ ਭੇਜ ਦਿੰਦੇ ਸੀ। 18 ਨਵੰਬਰ ਨੂੰ ਸਰਬਜੀਤ ਕੌਰ ਦੇ ਜਵਾਈ ਸੋਨੂੰ ਨੇ ਫੋਨ ਕਰ ਕੇ ਦੱਸਿਆ ਕਿ ਪੂਜਾ ਨੇ ਅੱਗ ਲਾ ਲਈ ਹੈ। ਉਹ ਪੂਜਾ ਦੇ ਘਰ ਕਾਹਲਾਵਾਲੀ ਗਈ ਅਤੇ ਉਸ ਨੂੰ ਸ੍ਰੀ ਗੁਰੂ ਰਾਮਦਾਸ ਹਸਪਤਾਲ ਅੰਮ੍ਰਿਤਸਰ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ, ਜਿਸ ਦੀ 20 ਨਵੰਬਰ ਨੂੰ ਇਲਾਜ ਦੌਰਾਨ ਮੌਤ ਹੋ ਗਈ। ਪੁਲਸ ਨੇ ਸਰਬਜੀਤ ਕੌਰ ਦੇ ਬਿਆਨਾਂ ਤੇ ਮ੍ਰਿਤਕਾ ਦੇ ਪਤੀ ਸੋਨੂੰ ਮਸੀਹ, ਸਹੁਰਾ ਮੱਖਣ ਮਸੀਹ ਤੇ ਸੱਸ ਊਸ਼ਾ ਸਾਰੇ ਨਿਵਾਸੀ ਕਾਹਲਾਵਾਲੀ ਥਾਣਾ ਡੇਰਾ ਬਾਬਾ ਨਾਨਕ ਵਿਖੇ ਮਾਮਲਾ ਦਰਜ ਕੀਤਾ ਹੈ।