7 ਸਾਲ ਦੀ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ’ਤੇ ਕੇਸ ਦਰਜ

01/10/2023 2:42:06 PM

ਲੁਧਿਆਣਾ (ਰਾਜ) : ਵਿਹੜੇ ’ਚ ਖੇਡ ਰਹੀ ਬੱਚੀ ਨੂੰ ਵਿਹੜੇ ਅੰਦਰ ਹੀ ਰਹਿਣ ਵਾਲਾ ਵਿਅਕਤੀ ਖਿਡਾਉਣ ਬਹਾਨੇ ਛੱਤ ’ਤੇ ਲੈ ਗਿਆ। ਉੱਥੇ ਉਸ ਨੇ ਬੱਚੀ ਨਾਲ ਅਸ਼ਲੀਲ ਹਰਕਤਾਂ ਕੀਤੀਆਂ, ਜੋ ਉਸ ਦੀ ਮਾਂ ਨੂੰ ਪਤਾ ਲੱਗ ਗਿਆ। ਇਸ ’ਤੇ ਮੁਲਜ਼ਮ ਭੱਜ ਗਿਆ। ਪੁਲਸ ਨੂੰ ਸ਼ਿਕਾਇਤ ਦੇਣ ’ਤੇ ਥਾਣਾ ਹੈਬੋਵਾਲ ਦੀ ਪੁਲਸ ਨੇ ਮੁਲਜ਼ਮ ਮੁੰਨਾ ਯਾਦਵ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੀੜਤਾ ਦੀ ਮਾਂ ਨੇ ਦੱਸਿਆ ਕਿ ਉਹ ਹੈਬੋਵਾਲ ਇਕ ਵਿਹੜੇ ’ਚ ਕਿਰਾਏ ਦੇ ਕਮਰੇ ਵਿਚ ਰਹਿੰਦੇ ਹਨ।

ਉਸ ਦੀ 7 ਸਾਲ ਦੀ ਧੀ ਬਾਹਰ ਖੇਡ ਰਹੀ ਸੀ। ਇਸ ਦੌਰਾਨ ਉਨ੍ਹਾਂ ਦੇ ਵਿਹੜੇ ’ਚ ਹੀ ਰਹਿਣ ਵਾਲਾ ਮੁਲਜ਼ਮ ਮੁੰਨਾ ਯਾਦਵ ਉਸ ਦੀ ਧੀ ਨੂੰ ਬਹਾਨੇ ਨਾਲ ਛੱਤ ’ਤੇ ਲੈ ਗਿਆ, ਜਿੱਥੇ ਉਸ ਦੇ ਨਾਲ ਅਸ਼ਲੀਲ ਹਰਕਤਾਂ ਕਰਨ ਲੱਗ ਗਿਆ। ਜਦੋਂ ਉਸ ਨੂੰ ਧੀ ਨਾ ਦਿਸੀ ਤਾਂ ਉਹ ਲੱਭਦੀ ਹੋਈ ਛੱਤ ’ਤੇ ਗਈ ਤਾਂ ਮੁਲਜ਼ਮ ਨੇ ਉਸ ਦੀ ਧੀ ਦੇ ਕੱਪੜਿਆਂ ’ਚ ਹੱਥ ਪਾਇਆ ਹੋਇਆ ਸੀ ਅਤੇ ਉਸ ਦੇ ਗਲੇ ’ਤੇ ਦੰਦੀ ਵੱਢ ਰਿਹਾ ਸੀ। ਉਸ ਨੂੰ ਦੇਖ ਕੇ ਮੁਲਜ਼ਮ ਫ਼ਰਾਰ ਹੋ ਗਿਆ। ਫਿਰ ਉਸ ਨੇ ਬਾਕੀ ਪਰਿਵਾਰ ਨੂੰ ਇਸ ਘਟਨਾ ਸਬੰਧੀ ਦੱਸਿਆ।
 

Babita

This news is Content Editor Babita