ਪਤਨੀ ਦੀ ਕੁੱਟਮਾਰ ਕਰ ਕੇ ਗਰਭਪਾਤ ਕਰਨ ਵਾਲੇ ਕੈਨੇਡਾ ਨਿਵਾਸੀ ਪਤੀ ’ਤੇ ਮੁਕੱਦਮਾ ਦਰਜ

01/16/2024 5:15:26 PM

ਫ਼ਰੀਦਕੋਟ (ਰਾਜਨ) : ਇਕ ਵਿਆਹੁਤਾ ਦੇ ਪਤੀ ਵੱਲੋਂ ਉਸ ਦੀ ਕੁੱਟਮਾਰ ਕਰ ਕੇ ਗਰਭਪਾਤ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ’ਤੇ ਸਥਾਨਕ ਥਾਣਾ ਸਿਟੀ ਵਿਖੇ ਆਪਣੇ ਪਤੀ ਦੇ ਜ਼ੁਲਮਾਂ ਤੋਂ ਤੰਗ ਆਈ ਪਿੰਡ ਧੂੜਕੋਟ ਨਿਵਾਸੀ ਇਕ ਵਿਆਹੁਤਾ ਨੇ ਪਿੰਡ ਵਾਪਸ ਆ ਕੇ ਆਪਣੇ ਪਤੀ ਖ਼ਿਲਾਫ਼ ਮੁਕੱਦਮਾ ਦਰਜ ਕਰਵਾ ਦਿੱਤਾ ਹੈ।

ਪੀੜਤ ਖੁਸ਼ਪ੍ਰੀਤ ਕੌਰ ਗਿੱਲ ਪੁੱਤਰੀ ਬਸੰਤ ਸਿੰਘ ਗਿੱਲ ਨੇ ਸ਼ਿਕਾਇਤ ਕਰ ਕੇ ਦੱਸਿਆ ਸੀ ਕਿ ਉਸ ਦਾ ਵਿਆਹ 2 ਸਾਲ ਪਹਿਲਾਂ ਹਰਮਨਦੀਪ ਸਿੰਘ ਪੁੱਤਰ ਸੰਦੀਪ ਸਿੰਘ ਵਾਸੀ ਰਾਜਪੁਰਾ ਹਾਲ ਕੈਨੇਡਾ ਨਾਲ ਹੋਇਆ ਸੀ ਅਤੇ ਉਸ ਦੇ ਪਿਤਾ ਵੱਲੋਂ ਵਿਆਹ ’ਤੇ ਕਰੀਬ 50 ਲੱਖ ਰੁਪਏ ਖ਼ਰਚ ਕੀਤੇ ਗਏ ਸਨ।

ਵਿਆਹ ਤੋਂ ਕੁਝ ਸਮੇਂ ਬਾਅਦ ਹੀ ਉਸ ਦੇ ਪਤੀ ਵੱਲੋਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਗਈ ਤੇ ਜਦੋਂ ਉਹ ਆਪਣੇ ਪਤੀ ਨਾਲ ਕੈਨੇਡਾ ਚਲੀ ਗਈ ਤਾਂ ਉੱਥੇ ਵੀ ਉਸ ਦਾ ਪਤੀ ਕੁੱਟਮਾਰ ਕਰਦਾ ਰਿਹਾ, ਜਿਸ ਕਾਰਨ ਉਸ ਦਾ ਗਰਭਪਾਤ ਹੋ ਗਿਆ ਅਤੇ ਉਹ ਵਾਪਸ ਭਾਰਤ ਆ ਗਈ। ਇਸ ਸ਼ਿਕਾਇਤ ’ਤੇ ਹਰਮਨਦੀਪ ਸਿੰਘ ’ਤੇ ਮੁਕੱਦਮਾ ਦਰਜ ਕਰ ਕੇ ਪੁਲਸ ਵੱਲੋਂ ਅਗਲੀ ਕਾਰਵਾਈ ਜਾਰੀ ਹੈ।

Babita

This news is Content Editor Babita