ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਪਾਈ ਵੋਟ

05/19/2019 9:10:06 AM

ਸ੍ਰੀ ਮੁਕਤਸਰ ਸਾਹਿਬ (ਜੁਨੇਜਾ) - ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਦੇ ਤਹਿਤ ਅੱਜ 13 ਲੋਕ ਸਭਾ ਹਲਕਿਆਂ 'ਚ ਵੋਟਾਂ ਪੈ ਰਹੀਆਂ ਹਨ। ਇਸ ਮੌਕੇ ਜਿੱਥੇ ਸਾਰੇ ਲੋਕਾਂ ਵਲੋਂ ਵੋਟਾਂ ਪਾਈਆਂ ਜਾ ਰਹੀਆਂ ਹਨ, ਉਥੇ ਹੀ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਸ੍ਰੀ ਮੁਕਤਸਰ ਸਾਹਿਬ 'ਚ ਵੋਟ ਪਾਉਣ ਪਹੁੰਚੇ ਹੋਏ ਹਨ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਰਸਿਮਰਤ ਬਾਦਲ ਦੇ ਦਿੱਤੇ ਬਿਆਨ 'ਤੇ ਵਾਰ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹੇ ਬਿਆਨ ਹਾਰਦਾ ਹੋਇਆ ਜਾਂ ਡੁੱਬਦਾ ਹੋਇਆ ਉਮੀਦਵਾਰ ਦਿੰਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਪੈਸੇ ਅਤੇ ਸ਼ਰਾਬ ਦੀ ਰਾਜਨੀਤੀ ਕਰਦਾ ਹੈ ਪਰ ਕਾਂਗਰਸ ਪਾਰਟੀ ਇਸ ਤਰ੍ਹਾਂ ਦੀ ਰਾਜਨੀਤੀ ਨਾ ਕਰਦੀ ਹੈ, ਨਾ ਕਦੇ ਕੀਤੀ ਹੈ ਅਤੇ ਨਾ ਹੀ ਕਰੇਗੀ। ਉਨ੍ਹਾਂ ਕਿਹਾ ਹਰਸਿਮਰਤ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਬਾਦਲਾਂ ਦੇ ਦਸ ਸਾਲਾ ਰਾਜ 'ਚ ਜ਼ਿਲਾ ਬਠਿੰਡਾ ਅਤੇ ਮਾਨਸਾ 'ਚ ਆਪਣੇ ਮੰਤਰਾਲੇ ਵਲੋਂ ਕਰਵਾਏ ਗਏ ਵਿਕਾਸ ਦੇ ਕੋਈ ਨਿਸ਼ਾਨ ਦਿਖਾ ਦੇਣ।

rajwinder kaur

This news is Content Editor rajwinder kaur