ਮੰਡੀ ਗੋਬਿੰਦਗੜ੍ਹ 'ਚ ਸਕ੍ਰੈਪ ਨਾ ਮਿਲਣ ਕਾਰਨ ਫਰਨਿਸ਼ਾਂ ਬੰਦ ਹੋਣ ਕਿਨਾਰੇ, ਲੋਹਾ ਨਗਰੀ 'ਚ ਛਾਇਆ ਸੰਨਾਟਾ

09/08/2023 8:17:10 PM

ਮੰਡੀ ਗੋਬਿੰਦਗੜ੍ਹ (ਸੁਰੇਸ਼) : ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੇ ਲੋਹਾ ਵਪਾਰੀਆਂ ਦੀਆਂ ਸਹੀ ਬਿੱਲ ਸਲਿਪਾਂ ਅਤੇ ਈ-ਵੇਅ ਬਿੱਲ ਵਾਲੀਆਂ ਲੋਹੇ ਦੀਆਂ ਗੱਡੀਆਂ ਜੀਐੱਸਟੀ ਵਿਭਾਗ ਵੱਲੋਂ ਨੂੰ ਫਰਨਿਸ਼ਾਂ ਤੋਂ ਕੱਢ ਕੇ ਜ਼ਬਤ ਕਰਨ ਦੇ ਵਿਰੋਧ 'ਚ ਦੇਸ਼ ਦੀ ਸਭ ਤੋਂ ਵੱਡੀ ਸੰਸਥਾ ਦਿ ਆਇਰਨ ਸਕ੍ਰੈਪ ਟਰੇਡਰਜ਼ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਸ਼ੁਰੂ ਕੀਤੀ ਹੜਤਾਲ ਦੇ ਨੇ ਅੱਜ 5ਵੇਂ ਦਿਨ ਲੋਹਾ ਨਗਰੀ ਵਿੱਚ ਲੋਹਾ ਸਕ੍ਰੈਪ ਦੀ ਵਿਕਰੀ ਬੰਦ ਹੋਣ ਕਾਰਨ ਲੋਹਾ ਨਗਰੀ ਅਤੇ ਖੰਨਾ ਸਮੇਤ ਸੂਬੇ ਦੇ ਹੋਰ ਕਈ ਸ਼ਹਿਰਾਂ ਵਿੱਚ ਲੱਗੀਆਂ ਫਰਨਿਸ਼ਾਂ ਬੰਦ ਹੋਣ ਦੀ ਕਗਾਰ ’ਤੇ ਪਹੁੰਚ ਗਈਆਂ ਹਨ।

ਇਹ ਵੀ ਪੜ੍ਹੋ : ਰਾਜਾ ਵੜਿੰਗ ਦਾ ਅਕਾਲੀ ਦਲ 'ਤੇ ਵੱਡਾ ਹਮਲਾ, 'ਚਿੱਟੇ' ਨੂੰ ਲੈ ਕੇ ਆਖ ਦਿੱਤੀ ਇਹ ਗੱਲ

ਸਕ੍ਰੈਪ ਦੀ ਲੋਹਾ ਨਗਰੀ 'ਚ ਸੇਲ-ਪ੍ਰਚੇਜ਼ ਬੰਦ ਹੋਣ ਕਾਰਨ ਮੰਡੀ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਇਹ ਹੜਤਾਲ ਅਗਲੇ ਕੁਝ ਦਿਨਾਂ ਤੱਕ ਇਸੇ ਤਰ੍ਹਾਂ ਜਾਰੀ ਰਹੀ ਤਾਂ ਸੂਬੇ 'ਚ ਲੋਹੇ ਦੇ ਕਾਰੋਬਾਰ ਅਤੇ ਉਦਯੋਗ ਨਾਲ ਸਬੰਧਤ ਲੱਖਾਂ ਲੋਕ ਤਾਂ ਵਿਹਲੇ ਹੋਣ ਹੀ ਜਾਣਗੇ, ਉਥੇ ਹੀ ਉਪਰੋਂ ਕੰਮ ਕਰਨ ਵਾਲੇ ਮਜ਼ਦੂਰ ਅਤੇ ਦਫ਼ਤਰੀ ਕਲਰਕ ਵੀ ਬੇਰੁਜ਼ਗਾਰ ਹੋ ਜਾਣਗੇ ਅਤੇ ਬਾਹਰੀ ਰਾਜਾਂ ਤੋਂ ਆਏ ਪ੍ਰਵਾਸੀ ਮਜ਼ਦੂਰ ਵੀ ਆਪਣੇ ਘਰਾਂ ਨੂੰ ਪਰਤ ਜਾਣਗੇ, ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਮਜ਼ਦੂਰਾਂ ਦੀ ਘਾਟ ਕਾਰਨ ਸੂਬੇ ਦਾ ਲੋਹਾ ਕਾਰੋਬਾਰ ਅਤੇ ਉਦਯੋਗ ਪ੍ਰਭਾਵਿਤ ਹੋਣਗੇ।

ਇਹ ਵੀ ਪੜ੍ਹੋ : ਗੈਂਬਲਿੰਗ ਐਪ ਮਹਾਦੇਵ ਮਾਮਲੇ 'ਚ ਛੱਤੀਸਗੜ੍ਹ ਦੇ CM ਬਘੇਲ ਦੇ ਸਿਆਸੀ ਸਲਾਹਕਾਰ ਵੀ ED ਦੇ ਨਿਸ਼ਾਨੇ 'ਤੇ

ਸਕ੍ਰੈਪ ਵਪਾਰੀਆਂ ਦੀ ਚੱਲ ਰਹੀ ਹੜਤਾਲ ਦਾ ਅਸਰ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ 'ਚ ਦੇਖਣ ਨੂੰ ਮਿਲ ਰਿਹਾ ਹੈ, ਜਿਸ ਕਾਰਨ ਸ਼ਹਿਰ 'ਚ ਜਿੱਥੇ ਲੋਹਾ ਉਦਯੋਗ ਸਥਾਪਿਤ ਹਨ, ਉਥੇ ਸੜਕਾਂ ਸੁੰਨਸਾਨ ਪਈਆਂ ਹਨ ਅਤੇ ਸ਼ਹਿਰ ਦੇ ਸਾਰੇ ਧਰਮਕੰਡਿਆਂ 'ਤੇ ਵਜ਼ਨ ਵਾਲੇ ਵਾਹਨਾਂ ਦੀ ਗਿਣਤੀ ਨਾਮਾਤਰ ਰਹਿ ਗਈ ਹੈ। ਜੇਕਰ ਲੋਹੇ ਦਾ ਵਪਾਰ ਠੱਪ ਹੋ ਜਾਂਦਾ ਹੈ ਤਾਂ ਇਸ ਦਾ ਅਸਰ ਸੂਬੇ ਦੇ ਬਿਜਲੀ ਵਿਭਾਗ 'ਤੇ ਪਵੇਗਾ ਅਤੇ ਜੀਐੱਸਟੀ ਵਿਭਾਗ ਨੂੰ ਮਾਲੀਆ ਮਿਲਣਾ ਬੰਦ ਹੋ ਜਾਵੇਗਾ ਤਾਂ ਸੂਬੇ ਦਾ ਖਜ਼ਾਨਾ ਵੀ ਪ੍ਰਭਾਵਿਤ ਹੋਵੇਗਾ।

ਇਹ ਵੀ ਪੜ੍ਹੋ : ਨਾਬਾਲਗਾ ਦੀ ਫੇਕ ID ਬਣਾ ਕੇ ਇੰਸਟਾਗ੍ਰਾਮ 'ਤੇ ਅਪਲੋਡ ਕੀਤੀ ਅਸ਼ਲੀਲ ਵੀਡੀਓ, ਪੁਲਸ ਨੇ ਇਵੇਂ ਕੱਸਿਆ ਸ਼ਿਕੰਜਾ

ਦੂਜੇ ਪਾਸੇ ਉਕਤ ਹੜਤਾਲ ਨੂੰ ਟਾਲਣ ਲਈ ਅੱਜ ਜੀਐੱਸਟੀ ਵਿਭਾਗ ਦੀ ਵਧੀਕ ਕਮਿਸ਼ਨਰ ਜੀਵਨਜੋਤ ਕੌਰ ਨੇ ਪਟਿਆਲਾ ਵਿੱਚ ਲੋਹਾ ਸਕ੍ਰੈਪ ਟਰੇਡਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਮਨ ਸ਼ਰਮਾ ਦੀ ਅਗਵਾਈ 'ਚ ਇਕ ਵਫ਼ਦ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਦੌਰਾਨ ਵਧੀਕ ਕਮਿਸ਼ਨਰ ਜੀਵਨਜੋਤ ਕੌਰ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਸਕ੍ਰੈਪ ਵਪਾਰੀਆਂ ਦੀਆਂ ਮੰਗਾਂ ਜਾਇਜ਼ ਹਨ ਅਤੇ ਉਨ੍ਹਾਂ ਦਾ ਵਿਭਾਗ ਜਾ ਕੇ ਫਰਨਿਸ਼ਾਂ ਦੀ ਜਾਂਚ ਨਹੀਂ ਕਰੇਗਾ, ਇਸ ਲਈ ਐਸੋਸੀਏਸ਼ਨ ਨੂੰ ਆਪਣੀ ਹੜਤਾਲ ਵਾਪਸ ਲੈਣੀ ਚਾਹੀਦੀ ਹੈ। 

ਇਹ ਵੀ ਪੜ੍ਹੋ : ਇੰਸਪੈਕਟਰ ਦੀ ਗੋਲ਼ੀ ਲੱਗਣ ਨਾਲ ਮੌਤ, ਕਾਰ 'ਚੋਂ ਮਿਲੀ ਲਾਸ਼, ਹਾਦਸਾ ਜਾਂ ਖੁਦਕੁਸ਼ੀ, ਜਾਂਚ 'ਚ ਜੁਟੀ ਪੁਲਸ

ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਵਿਭਾਗ ਜ਼ਬਤ ਕੀਤੇ ਸਕ੍ਰੈਪ ਵਾਹਨਾਂ ਦੀਆਂ ਬਿੱਲ ਸਲਿੱਪਾਂ ਦੀ ਜਾਂਚ ਕਰ ਰਿਹਾ ਹੈ। ਚੱਲ ਰਹੀ ਹੜਤਾਲ ਦੇ 5ਵੇਂ ਦਿਨ ਲੋਹਾ ਸਕ੍ਰੈਪ ਟਰੇਡਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਮਨ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਐਸੋਸੀਏਸ਼ਨ ਵੱਲੋਂ ਜੀਐੱਸਟੀ ਵਿਭਾਗ ਵੱਲੋਂ ਲੋਹਾ ਵਪਾਰੀਆਂ ’ਤੇ ਕੀਤੀ ਜਾ ਰਹੀ ਧੱਕੇਸ਼ਾਹੀ ਖ਼ਿਲਾਫ਼ ਸ਼ੁਰੂ ਕੀਤੇ ਅੰਦੋਲਨ ਨੂੰ ਪੰਜਾਬ ਤੋਂ ਇਲਾਵਾ ਦੇਸ਼ ਦੇ ਕਈ ਸ਼ਹਿਰਾਂ ਦੇ ਸਕ੍ਰੈਪ ਵਪਾਰੀਆਂ ਵੱਲੋਂ ਵੀ ਸਮਰਥਨ ਦਿੱਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੇ ਆਪਣਾ ਕੰਮ ਵੀ ਬੰਦ ਕਰ ਦਿੱਤਾ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

Mukesh

This news is Content Editor Mukesh