ਇਨਸਾਨੀਅਤ ਸ਼ਰਮਸਾਰ : ਭਰੂਣ ਮੂੰਹ 'ਚ ਲੈ ਕੇ ਸੜਕਾਂ 'ਤੇ ਘੁੰਮ ਰਿਹਾ ਸੀ ਕੁੱਤਾ, CCTV 'ਚ ਕੈਦ ਹੋਇਆ ਸੀਨ (ਵੀਡੀਓ)

08/13/2022 11:57:39 AM

ਬੀਜਾ (ਬਿਪਨ) : ਕਲਯੁੱਗ ਦੇ ਇਸ ਦੌਰ ’ਚ ਇਨਸਾਨੀਅਤ ਬਿਲਕੁਲ ਹੀ ਮਰ ਗਈ ਹੈ। ਇਕ ਮਾਂ ਜਦੋਂ ਆਪਣੇ ਢਿੱਡ ਅੰਦਰ ਹੀ ਭਰੂਣ ਹੱਤਿਆ ਕਰ ਦੇਵੇ ਤਾਂ ਇਸ ਤੋਂ ਵੱਡਾ ਸ਼ਰਮਨਾਕ ਕਾਰਾ ਕੀ ਹੋਵੇਗਾ। ਅਜਿਹਾ ਹੀ ਇਕ ਮਾਮਲਾ ਖੰਨਾ ’ਚ ਦੇਖਣ ਨੂੰ ਮਿਲਿਆ, ਜਦੋਂ ਮਾਂ ਦੇ ਢਿੱਡ ’ਚ ਭਰੂਣ ਹੱਤਿਆ ਮਗਰੋਂ ਸੁੱਟਿਆ ਗਿਆ ਭਰੂਣ ਕੁੱਤਾ ਚੁੱਕ ਕੇ ਸੜਕਾਂ 'ਤੇ ਘੁੰਮ ਰਿਹਾ ਸੀ ਅਤੇ ਭਰੂਣ ਨੂੰ ਨੋਚ-ਨੋਚ ਕੇ ਖਾ ਰਿਹਾ ਸੀ। ਸ਼ਾਮ ਦਾ ਸਮਾਂ ਅਤੇ ਲੋਕਾਂ ਦੀ ਭੀੜ ਹੋਣ ਕਰ ਕੇ ਜਦੋਂ ਰਾਹਗੀਰਾਂ ਨੇ ਕੁੱਤੇ ਨੂੰ ਦੇਖ ਲਿਆ ਤਾਂ ਉਹ ਭਰੂਣ ਸੁੱਟ ਕੇ ਭੱਜ ਗਿਆ।

ਇਹ ਵੀ ਪੜ੍ਹੋ : ਲੁਧਿਆਣਾ 'ਚ ਰਵਨੀਤ ਬਿੱਟੂ ਦੇ PA 'ਤੇ ਹਮਲਾ, ਹਸਪਤਾਲ 'ਚ ਦਾਖ਼ਲ

ਜੇਕਰ ਰਾਤ ਦਾ ਸਮਾਂ ਹੁੰਦਾ ਤਾਂ ਕੁੱਤੇ ਨੇ ਸਾਰਾ ਭਰੂਣ ਹੀ ਨੋਚ ਦੇਣਾ ਸੀ। ਇਹ ਭਰੂਣ ਅਮਲੋਹ ਰੋਡ 'ਤੇ ਸੁੱਟ ਦਿੱਤਾ ਗਿਆ ਤਾਂ ਲੋਕਾਂ ਨੂੰ ਪਤਾ ਲੱਗਿਆ। ਇਸ ਮਗਰੋਂ ਲੋਕ ਇਕੱਠੇ ਹੋਏ ਅਤੇ ਪੁਲਸ ਬੁਲਾਈ ਗਈ। ਪੁਲਸ ਨੇ ਸਰਕਾਰੀ ਹਸਪਤਾਲ ’ਚੋਂ ਡਾਕਟਰਾਂ ਦੀ ਟੀਮ ਬੁਲਾ ਕੇ ਭਰੂਣ ਨੂੰ ਪੋਸਟਮਾਰਟਮ ਲਈ ਮੋਰਚਰੀ ’ਚ ਰਖਵਾਇਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਕੁੱਤੇ ਵੱਲੋਂ ਭਰੂਣ ਚੁੱਕ ਕੇ ਲਿਆਉਣ ਦੀ ਘਟਨਾ ਸੀ. ਸੀ. ਟੀ. ਵੀ. ’ਚ ਵੀ ਕੈਦ ਹੋ ਗਈ। ਆਲੇ-ਦੁਆਲੇ ਦੇ ਲੋਕਾਂ ਨੇ ਦੱਸਿਆ ਕਿ ਅਮਲੋਹ ਰੋਡ 'ਤੇ ਜਦੋਂ ਲੋਕ ਆਪਣੇ ਕੰਮ-ਕਾਜ ’ਚ ਰੁੱਝੇ ਹੋਏ ਸੀ ਤਾਂ ਇਸ ਦੌਰਾਨ ਇਕ ਕੁੱਤੇ ਨੇ ਕੋਈ ਚੀਜ਼ ਸੁੱਟੀ। ਰੇਹੜੀ ਵਾਲੇ ਨੇ ਜਾ ਕੇ ਦੇਖਿਆ ਤਾਂ ਇਹ ਭਰੂਣ ਸੀ। ਇਸ ਮਗਰੋਂ ਪੁਲਸ ਬੁਲਾਈ ਗਈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪਟਿਆਲਾ ਕੇਂਦਰੀ ਜੇਲ੍ਹ 'ਚੋਂ ਕੈਦੀ ਫ਼ਰਾਰ, CCTV ਫੁਟੇਜ ਦੇਖ ਪੁਲਸ ਦੇ ਛੁੱਟੇ ਪਸੀਨੇ

ਮੌਕੇ ’ਤੇ ਮੌਜੂਦ ਲੋਕਾਂ ਨੇ ਇਸ ਘਟਨਾ 'ਤੇ ਰੋਸ ਜ਼ਾਹਿਰ ਕਰਦਿਆਂ ਸਖ਼ਤ ਕਾਰਵਾਈ ਦੀ ਮੰਗ ਕੀਤੀ। ਮਾਮਲੇ ਦੀ ਜਾਂਚ ਕਰ ਰਹੇ ਪੁਲਸ ਅਧਿਕਾਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਇਕ ਕੁੱਤਾ ਅਮਲੋਹ ਪਾਸਿਓਂ ਭਰੂਣ ਚੁੱਕ ਕੇ ਲਿਆ ਰਿਹਾ ਸੀ ਤਾਂ ਸੀ. ਸੀ. ਟੀ. ਵੀ. ਕੈਮਰੇ ’ਚ ਦੇਖਿਆ ਗਿਆ। ਪੁਲਸ ਨੇ ਸੰਜੀਵ ਕੁਮਾਰ ਦੇ ਬਿਆਨਾਂ 'ਤੇ ਅਣਪਛਾਤੀ ਔਰਤ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਔਰਤ ਦੀ ਭਾਲ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 

Babita

This news is Content Editor Babita