7 ਮਹੀਨਿਆਂ ਦਾ ਭਰੂਣ ਬਰਾਮਦ, ਕੁੱਤਿਆਂ ਨੇ ਬੁਰੀ ਤਰ੍ਹਾਂ ਨੋਚਿਆ

08/24/2019 12:47:38 AM

ਜਲੰਧਰ,(ਸ਼ੋਰੀ): ਸ਼ਹਿਰ ਦੇ ਗੁਰੂ ਨਾਨਕ ਨਗਰ ਕਾਲਾ ਸੰਘਿਆ ਰੋਡ 'ਤੇ ਅੱਜ 7 ਮਹੀਨੇ ਦਾ ਇਕ ਭਰੂਣ ਮਿਲਿਆ ਹੈ। ਪੁਲਸ ਨੇ ਭਰੂਣ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਭੇਜ ਦਿੱਤਾ ਹੈ। ਜਾਣਕਾਰੀ ਮੁਤਾਬਕ ਕੁੱਝ ਕੁੱਤਿਆਂ ਨੂੰ ਇਕ ਭਰੂਣ ਨੂੰ ਨੋਚਦੇ ਹੋਏ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਕੁੱਤਿਆਂ ਨੂੰ ਦੂਰ ਭਜਾਇਆ ਗਿਆ। ਭਰੂਣ 'ਤੇ ਕੀੜੇ ਚੱਲ ਰਹੇ ਸਨ, ਜਿਸ ਤੋਂ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਉਕਤ ਭਰੂਣ ਕੁੱਝ ਦਿਨ ਪਹਿਲਾਂ ਸੁੱਟਿਆ ਗਿਆ ਹੋਵੇਗਾ ਤੇ ਅੱਜ ਕੁੱਤੇ ਉਸ ਨੂੰ ਖਿੱਚ ਕੇ ਸੜਕ 'ਤੇ ਲੈ ਆਏ। ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।