ਹੈਵਾਨੀਅਤ ਦੀ ਹੱਦ : ਜ਼ਿੰਦਾ ਕਤੂਰੇ ਨੂੰ ਤਪਦੇ ਤੰਦੂਰ ''ਚ ਸੁੱਟਿਆ, CCTV ''ਚ ਕੈਦ ਹੋਈ ਸਾਰੀ ਘਟਨਾ

08/01/2021 9:35:57 AM

ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਛਾਉਣੀ 'ਚ ਇਕ ਚਿਕਨ ਸੈਂਟਰ 'ਤੇ ਇਕ ਵਿਅਕਤੀ ਨੇ ਕਤੂਰੇ ਨੂੰ ਤਪਦੇ ਤੰਦੂਰ 'ਚ ਸੁੱਟ ਦਿੱਤਾ ਅਤੇ ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਥਾਣਾ ਛਾਉਣੀ ਦੀ ਪੁਲਸ ਨੇ ਇਸ ਘਟਨਾ ਦੇ ਦੋਸ਼ੀ ਨੂੰ ਮੁਕੱਦਮਾ ਦਰਜ ਕਰਨ ਉਪਰੰਤ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ : ਆਪਣਿਆਂ ਤੋਂ ਸਤਾਏ ਬਜ਼ੁਰਗ ਨੇ ਬਿਰਧ ਆਸ਼ਰਮ 'ਚ ਲਿਆ ਫ਼ਾਹਾ, ਖ਼ੁਦਕੁਸ਼ੀ ਨੋਟ 'ਚ ਦੱਸਿਆ ਮਰਨ ਦਾ ਕਾਰਨ

ਫਿਰੋਜ਼ਪੁਰ ਛਾਉਣੀ ਦੇ ਏ. ਐਸ. ਆਈ. ਸੁਖਦੀਪ ਸਿੰਘ ਨੇ ਦੱਸਿਆ ਕਿ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨੂੰ ਇਕ ਸ਼ਿਕਾਇਤ ਮਿਲੀ ਸੀ ਕਿ 15-16 ਜੁਲਾਈ ਦੀ ਦਰਮਿਆਨੀ ਰਾਤ ਨੂੰ ਛਾਉਣੀ ਦੇ ਇਕ ਚਿਕਨ ਸੈਂਟਰ ਦੇ ਤਪਦੇ ਤੰਦੂਰ 'ਚ ਇਕ ਵਿਅਕਤੀ ਨੇ ਜ਼ਿੰਦਾ ਕਤੂਰੇ ਨੂੰ ਸੁੱਟ ਦਿੱਤਾ ਹੈ ਅਤੇ ਸੀ. ਸੀ. ਟੀ. ਵੀ. ਫੁਟੇਜ ਦੇਖਣ ਤੇ ਜਾਂਚ ਕਰਨ ਤੋਂ ਬਾਅਦ ਪੁਲਸ ਵੱਲੋਂ ਉਸ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ : ਲੁਧਿਆਣਾ ਜ਼ਿਲ੍ਹੇ 'ਚ ਨਵੀਂ ਮੁਸੀਬਤ, ਕੋਰੋਨਾ ਰੁਕਣ ਮਗਰੋਂ ਹੁਣ ਮੱਛਰਾਂ ਦਾ ਕੋਹਰਾਮ
ਅਸੀਂ ਹੋਟਲ ਰਾਤ ਸਾਢੇ 10 ਵਜੇ ਬੰਦ ਕਰਕੇ ਜਾ ਚੁੱਕੇ ਸੀ : ਨਰੇਸ਼ ਕੁਮਾਰ
ਸੰਪਰਕ ਕਰਨ 'ਤੇ ਚਿਕਨ ਸੈਂਟਰ ਦੇ ਮਾਲਕ ਨਰੇਸ਼ ਕੁਮਾਰ ਨੇ ਦੱਸਿਆ ਕਿ ਇਹ ਰਾਤ ਕਰੀਬ ਢਾਈ-ਤਿੰਨ ਵਜੇ ਦੀ ਘਟਨਾ ਹੈ, ਜਦੋਂ ਕਿ ਉਹ ਰਾਤ ਸਾਢੇ 10 ਵਜੇ ਦੇ ਕਰੀਬ ਆਪਣਾ ਚਿਕਨ ਸੈਂਟਰਬ ਬੰਦ ਕਰਕੇ ਜਾ ਚੁੱਕੇ ਸਨ।

ਇਹ ਵੀ ਪੜ੍ਹੋ : ਲੁਧਿਆਣਾ ਵਾਸੀਆਂ ਲਈ ਅਹਿਮ ਖ਼ਬਰ, 11 ਸਤੰਬਰ ਨੂੰ ਜ਼ਿਲ੍ਹੇ 'ਚ ਲੱਗੇਗੀ 'ਕੌਮੀ ਲੋਕ ਅਦਾਲਤ'

ਨਰੇਸ਼ ਨੇ ਦੱਸਿਆ ਕਿ ਸਵੇਰੇ ਜਦੋਂ ਚਿਕਨ ਸੈਂਟਰ ਖੋਲ੍ਹਿਆ ਤਾਂ ਸਫ਼ਾਈ ਕਰਨ ਵਾਲੇ ਮੁਲਾਜ਼ਮ ਨੇ ਦੇਖਿਆ ਕਿ ਕਤੂਰਾ ਮਰਿਆ ਪਿਆ ਸੀ। ਨਰੇਸ਼ ਨੇ ਦੱਸਿਆ ਕਿ ਉਨ੍ਹਾਂ ਨੇ ਤੁਰੰਤ ਸੀ. ਸੀ. ਟੀ. ਵੀ. ਕੈਮਰਾ ਦੇਖਿਆ ਤੇ ਪਤਾ ਲੱਗਿਆ ਕਿ ਇਹ ਕੋਈ ਸਾਇਕੋ ਪਾਗਲ ਕਿਸਮ ਦਾ ਵਿਅਕਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਚਿਕਨ ਸੈਂਠਰ ਨੂੰ ਬਦਨਾਮ ਕਰਨ ਲਈ ਇਹ ਇਕ ਸਾਜ਼ਿਸ਼ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita