ਬੀ.ਐੱਸ.ਐੱਫ. ਦੀ ਚੈੱਕ ਪੋਸਟ ਤੋਂ ਬਰਾਮਦ 25 ਕਰੋੜ ਦੀ ਹੈਰੋਇਨ (ਵੀਡੀਓ)

01/07/2019 10:44:29 AM

ਫਿਰੋਜ਼ਪੁਰ (ਕੁਮਾਰ) - ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ 'ਤੇ ਪਾਕਿ ਵਲੋਂ ਆਈ 5 ਕਿਲੋ ਹੈਰੋਇਨ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਹ ਹੈਰੋਇਨ ਬੀ. ਐੱਸ. ਐੱਫ. ਦੀ 136 ਬਟਾਲੀਅਨ ਅਤੇ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਨੇ ਸਾਂਝੇ ਅਪਰੇਸ਼ਨ ਦੌਰਾਨ ਬੀ. ਐੱਸ. ਐੱਫ. ਦੀ ਚੈੱਕ ਪੋਸਟ ਦੀ ਹੱਦ ਤੋਂ ਬਰਾਮਦ ਕੀਤੀ ਗਈ ਹੈ। ਅਧਿਕਾਰੀਆਂ ਮੁਤਾਬਕ 5 ਕਿਲੋ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ 25 ਕਰੋੜ ਰੁਪਏ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਮੌਕੇ ਪਾਕਿਸਤਾਨੀ ਤਸਕਰਾਂ ਨੇ ਪਹਿਲਾਂ ਬੀ.ਐੱਸ.ਐੱਫ ਟੀਮ 'ਤੇ ਫਾਈਰਿੰਗ ਕੀਤੀ, ਜਿਸ 'ਤੇ ਬੀ.ਐੱਸ.ਐੱਫ. ਦੇ ਅਧਿਕਾਰੀਆਂ ਨੇ ਜਵਾਬੀ ਕਾਰਵਾਈ ਕਰਦਿਆਂ ਕਰੀਬ 31 ਰਾਊਂਡ ਫਾਇਰ ਕੀਤੇ, ਜਿਸ ਤੋਂ ਬਾਅਦ ਉਕਤ ਤਸਕਰ ਉਸ ਜਗ੍ਹਾ ਤੋਂ ਭੱਜ ਗਏ।

rajwinder kaur

This news is Content Editor rajwinder kaur