13 ਲੱਖ ਤੋਂ ਵੱਧ ਦੀ ਲੁੱਟ ਦਾ ਪਰਦਾਫਾਸ਼, ਰਿਸ਼ਤੇਦਾਰਾਂ ਨਾਲ ਮਿਲ ਕੇ ਕੀਤਾ ਸੀ ਕਾਰਾ

02/20/2020 1:31:54 PM

ਫਿਰੋਜ਼ਪੁਰ (ਕੁਮਾਰ, ਹਰਚਰਨ ਸਿੰਘ, ਬਿੱਟੂ) - ਫਿਰੋਜ਼ਪੁਰ ਦੀ ਪੁਲਸ ਨੇ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ 6 ਮੈਂਬਰਾਂ ’ਚੋਂ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਕਾਬੂ ਕੀਤੇ ਮੁਲਜ਼ਮਾਂ ਤੋਂ ਹਥਿਆਰ, ਲੁੱਟ ਦੇ 13 ਲੱਖ 47 ਹਜ਼ਾਰ ਰੁਪਏ ਅਤੇ 2 ਮੋਟਰਸਾਈਕਲ ਬਰਾਮਦ ਕੀਤੇ ਹਨ, ਜਿਨ੍ਹਾਂ ਨੂੰ ਕਬਜ਼ੇ ’ਚ ਲੈ ਪੁਲਸ ਨੇ ਮਾਮਲਾ ਦਰਜ ਕਰ ਦਿੱਤਾ। ਲੁਟੇਰਿਆਂ ਤੋਂ ਪੁਲਸ ਵਲੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂਕਿ ਕੋਈ ਵੱਡਾ ਸੁਰਾਗ ਹੱਥ ਲੱਗ ਸਕੇ। ਪੱਤਰਕਾਰ ਨੂੰ ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਨੇ ਦੱਸਿਆ ਕਿ 17 ਫਰਵਰੀ ਨੂੰ ਨਿਸ਼ਾਨ ਸਿੰਘ ਪੁੱਤਰ ਗੁਰਮੇਲ ਸਿੰਘ ਆਰ.ਪੀ.ਐੱਚ. ਫਾਈਨਾਂਸਰ ਲਿਮਟਿਡ ਬੈਂਕ ਜ਼ੀਰਾ ’ਚ ਬਤੌਰ ਸਹਾਇਕ ਮੈਨੇਜਰ ਲੱਗਾ ਸੀ।

17 ਫਰਵਰੀ ਨੂੰ ਨਿਸ਼ਾਨ ਸਿੰਘ 13 ਲੱਖ 87 ਹਜ਼ਾਰ 810 ਰੁਪਏ ਬੈਗ ’ਚ ਪਾ ਐੱਚ.ਡੀ.ਐੱਫ.ਸੀ.ਬੈਂਕ ਜ਼ੀਰਾ ਬਰਾਂਚ ਵਿਖੇ ਜਮ੍ਹਾਂ ਕਰਾਉਣ ਲਈ ਪੈਦਲ ਜਾ ਰਿਹਾ ਸੀ। ਦਿਨ-ਦਿਹਾੜੇ ਕੁਝ ਮੋਟਰਸਾਈਕਲ ਸਵਾਰ ਲੁਟੇਰੇ ਉਸ ਦਾ ਬੈਗ ਖੋਹ ਜ਼ੀਰਾ ਚੌਕ ਵੱਲ ਫਰਾਰ ਹੋ ਗਏ ਸਨ। ਇਸ ਘਟਨਾ ਦੀ ਸੂਚਨਾ ਥਾਣਾ ਸਿਟੀ ਜ਼ੀਰਾ ਵਿਖੇ ਨਿਸ਼ਾਨ ਸਿੰਘ ਵਲੋਂ ਦਿੱਤੀ ਗਈ। ਐੱਸ.ਐੱਸ.ਪੀ. ਨੇ ਦੱਸਿਆ ਕਿ ਪੁਲਸ ਕਪਤਾਨ ਅਜੇਰਾਜ ਸਿੰਘ ਦੀ ਅਗਵਾਈ ਹੇਠ ਇਸ ਮਾਮਲੇ ਦੇ ਸਬੰਧ ’ਚ ਇਕ ਟੀਮ ਗਠਿਤ ਕੀਤੀ ਗਈ, ਜਿਸ ਨੇ ਫੁਟੇਜ ਅਤੇ ਨਿਸ਼ਾਨ ਤੋਂ ਕੀਤੀ ਪੁੱਛਗਿੱਛ ਦੇ ਆਧਾਰ ’ਤੇ ਕਾਰਵਾਈ ਕੀਤੀ। ਪੁਲਸ ਜਾਂਚ ਦੌਰਾਨ ਪਤਾ ਲੱਗਾ ਕਿ ਦੋਸ਼ੀ ਨਿਸ਼ਾਨ ਸਿੰਘ ਨੇ ਹੀ ਆਪਣੇ ਰਿਸ਼ਤੇਦਾਰਾਂ ਨਾਲ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ। ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਨਿਸ਼ਾਨ ਸਿੰਘ ਪੁੱਤਰ ਗੁਰਮੇਲ ਸਿੰਘ, ਅਕਾਸ਼ਦੀਪ ਪੁੱਤਰ ਹਰਦਿਆਲ ਸਿੰਘ, ਸਤਨਾਮ ਸਿੰਘ ਪੁੱਤਰ ਬਲਵਿੰਦਰ ਸਿੰਘ ਅਤੇ ਡੈਨੀਅਲ ਪੁੱਤਰ ਰਾਜੂ ਵਜੋਂ ਹੋਈ ਹੈ, ਜਦਕਿ ਸਾਗਰ ਅਤੇ ਗੁਰਮੁੱਖ ਉਰਫ ਗੋਗੀ ਦੀ ਗ੍ਰਿਫਤਾਰੀ ਹੋਣੀ ਅਜੇ ਬਾਕੀ ਹੈ। 

rajwinder kaur

This news is Content Editor rajwinder kaur