17 ਸਾਲ ਬਾਅਦ ਨਸ਼ੇ ਦੀ ਦਲਦਲ ''ਚੋਂ ਨਿਕਲੇ ਪੰਜਾਬੀ ਨੇ ਨੌਜਵਾਨਾਂ ਲਈ ਪੇਸ਼ ਕੀਤੀ ਮਿਸਾਲ

08/12/2019 3:57:20 PM

ਫਿਰੋਜ਼ਪੁਰ (ਸੰਨੀ) - ਨਸ਼ੇ ਦੀ ਓਵਰਡੋਜ਼ ਕਾਰਨ ਜਿੱਥੇ ਪੰਜਾਬ ਦੇ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ, ਉਥੇ ਹੀ ਸਰਹੱਦੀ ਜ਼ਿਲਾ ਫਿਰੋਜ਼ਪੁਰ 'ਚ ਰਹਿਣ ਵਾਲੇ ਜਸਵਿੰਦਰ ਸਿੰਘ ਨੇ 17 ਸਾਲ ਬਾਅਦ ਨਸ਼ੇ ਦੀ ਦਲਦਲ 'ਚੋਂ ਨਿਕਲ ਕੇ ਨੌਜਵਾਨਾਂ ਲਈ ਮਿਸਾਲ ਕਾਇਮ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਜਸਵਿੰਦਰ ਸਿੰਘ ਨੇ 1990 'ਚ ਨਸ਼ਾ ਕਰਨਾ ਸ਼ੁਰੂ ਕੀਤਾ ਸੀ, ਜਿਸ ਤੋਂ ਬਾਅਦ ਉਹ ਹਰ ਤਰ੍ਹਾਂ ਦਾ ਨਸ਼ਾ ਕਰਨ ਦਾ ਆਦੀ ਹੋ ਗਿਆ। ਉਸ ਨੇ ਦੱਸਿਆ ਕਿ ਉਸ ਨੂੰ ਜਦੋਂ ਨਸ਼ੇ ਦੀ ਤੋੜ ਲੱਗਦੀ ਸੀ ਤਾਂ ਉਹ ਤਰ੍ਹਾਂ ਦਾ ਨਸ਼ਾ ਕਰ ਲੈਂਦਾ ਸੀ। ਉਸ ਨੇ ਅਫੀਮ, ਹਰ ਤਰ੍ਹਾਂ ਦੀਆਂ ਗੋਲੀਆਂ, ਚਿੱਟਾ ਆਦਿ ਨਸ਼ੇ ਕੀਤੇ। ਨਸ਼ਾ ਉਸ ਸਮੇਂ ਮੇਰੇ ਲਈ ਇਕ ਦਵਾਈ ਦੀ ਤਰ੍ਹਾਂ ਸੀ, ਜਿਸ ਦਾ ਸੇਵਨ ਕਰਨ ਨਾਲ ਉਹ ਠੀਕ ਹੋ ਜਾਂਦਾ ਸੀ। ਉਹ ਸਮਾਂ ਉਸ ਦੇ ਲਈ ਅਤੇ ਉਸ ਦੇ ਪਰਿਵਾਰ ਵਾਲਿਆਂ ਲਈ ਬੜਾ ਮੁਸ਼ਕਲ ਭਰਿਆ ਸੀ, ਕਿਉਂਕਿ ਉਹ ਆਪਣੇ ਪੁੱਤਰ ਨੂੰ ਨਸ਼ੇ ਦੀ ਹਾਲਤ 'ਚ ਦੇਖ ਨਹੀਂ ਸੀ ਸਕਦੇ। 

ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ 17 ਸਾਲ ਨਸ਼ਾ ਕਰਨ ਮਗਰੋਂ ਜਸਵਿੰਦਰ ਨੇ 2006 'ਚ ਨਸ਼ਾ ਕਰਨਾ ਛੱਡ ਦਿੱਤਾ ਸੀ ਅਤੇ ਹੁਣ ਉਹ ਨਸ਼ਾ ਕੀਤੇ ਬਿਨਾ ਆਪਣੇ ਪਰਿਵਾਰ ਨਾਲ ਖੁਸ਼ੀ-ਖੁਸ਼ੀ ਰਹਿ ਰਿਹਾ ਹੈ। ਦੱਸ ਦੇਈਏ ਕਿ ਜਸਵਿੰਦਰ ਸਿੰਘ ਅੱਜ ਸਰਕਾਰੀ ਸਕੂਲ 'ਚ ਅਧਿਆਪਕ ਦੀ ਨੌਕਰੀ ਕਰਦਾ ਹੈ ਅਤੇ ਉਹ ਆਪਣੀ ਕੁੜੀ ਨੂੰ ਬੈਡਮਿੰਟਨ ਦੀ ਟ੍ਰੈਨਿਗ ਵੀ ਦੇ ਰਿਹਾ ਹੈ। ਉਹ ਆਪਣੀ ਬੱਚੀ ਨੂੰ ਇਕ ਚੰਗੇ ਮੁਕਾਮ 'ਤੇ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

rajwinder kaur

This news is Content Editor rajwinder kaur