ਫਿਰੋਜ਼ਪੁਰ : ਭਾਰਤ-ਪਾਕਿ ਸਰਹੱਦ ਤੋਂ ਸ਼ੱਕੀ ਘੁਸਪੈਠੀਆ ਕਾਬੂ

02/11/2020 2:06:02 PM

ਫਿਰੋਜ਼ਪੁਰ (ਕੁਮਾਰ, ਮਨਦੀਪ) - ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ ’ਤੇ ਤਾਇਨਾਤ ਬੀ.ਐੱਸ. ਐੱਫ ਦੀ 29 ਬਟਾਲੀਅਨ ਵਲੋਂ ਇਕ ਪਾਕਿ ਘੁਸਪੈਠੀਏ ਨੂੰ ਸ਼ੱਕੀ ਹਲਾਤ ’ਚ ਗਿ੍ਫਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਾਬੂ ਕੀਤੇ ਘੁਸਪੈਠੀਏ ਤੋਂ ਉਸ ਦਾ ਸ਼ਨਾਖਤੀ ਕਾਰਡ, 170 ਰੁਪਏ ਦੀ ਪਾਕਿ ਕਰੰਸੀ ਬਰਾਮਦ ਹੋਈ ਹੈ। ਪੱਤਰਕਾਰ ਨੂੰ ਜਾਣਕਾਰੀ ਦਿੰਦੇ ਹੋਏ ਬੀ.ਐੱਸ.ਐੱਫ ਦੇ ਅਧਿਕਾਰੀਆਂ ਨੇ ਕਿਹਾ ਕਿ ਪਾਕਿ ਘੁਸਪੈਠੀਏ ਨੇ ਆਪਣੀ ਨਾਂ ਸਾਦਿਕ ਪੁੱਤਰ ਮੁਹੰਮਜ ਅਮਾਨ ਵਾਸੀ ਖੋਲੇ ਮੁਰੀਦ ਬਸੀਰਪੁਰ, ਜ਼ਿਲਾ ਉਕਾੜਾ ਦੱਸਿਆ ਹੈ। ਇਸ ਨੂੰ ਸਰਹੱਦ ’ਤੇ ਤਾਇਨਾਤ ਜਵਾਨਾਂ ਨੇ ਬੀ.ਓ.ਪੀ. ਲੱਖਾ ਸਿੰਘ ਵਾਲਾ ਦੇ ਇਲਾਕੇ ’ਚੋਂ ਕਾਬੂ ਕੀਤਾ ਹੈ, ਜਿਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

rajwinder kaur

This news is Content Editor rajwinder kaur