ਫਿਰੋਜ਼ਪੁਰ : ਭਾਰਤ-ਪਾਕਿ ਸਰਹੱਦ ਤੋਂ ਬੀ.ਐੱਸ.ਐੱਫ ਨੇ ਗ੍ਰਿਫਤਾਰ ਕੀਤਾ ਪਾਕਿ ਘੁਸਪੈਠੀਆ

10/25/2020 12:32:28 PM

ਫਿਰੋਜ਼ਪੁਰ (ਕੁਮਾਰ) - ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ ’ਤੇ ਤਾਇਨਾਤ ਬੀ.ਐੱਸ.ਐੱਫ ਦੇ ਜਵਾਨਾਂ ਵਲੋਂ ਇਕ ਪਾਕਿ ਘੁਸਪੈਠੀਏ ਨੂੰ ਗ੍ਰਿਫਤਾਰ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਦੀ ਪੀ.ਓ.ਪੀ ਦੋਨਾ ਤੇਲੂ ਮਲ ਦੇ ਇਲਾਕੇ ’ਤੋਂ ਬੀ.ਐੱਸ.ਐੱਫ. ਦੀ 29 ਬਟਾਲੀਅਨ ਨੇ ਪਾਕਿਸਤਾਨੀ ਘੁਸਪੈਠੀਏ ਨੂੰ ਕਾਬੂ ਕੀਤਾ ਹੈ, ਜਿਸ ਦੀ ਪਛਾਣ ਯੁਸੂਫ ਪੁੱਤਰ ਮੰਜੂਰ ਤੋਂ ਹੋਈ ਹੈ। 

ਜਵਾਨਾਂ ਵਲੋਂ ਜਦੋਂ ਘੁਸਪੈਠੀਏ ਦੀ ਤਲਾਸ਼ੀ ਲਈ ਗਈ ਤਾਂ ਉਸ ਤੋਂ ਪਾਕਿ ਕਰੰਸੀ ਦੇ 112 ਰੁਪਏ ਬਰਾਮਦ ਹੋਏ ਹਨ। ਸੂਤਰਾਂ ਨੇ ਜਾਣਕਾਰੀ ਦਿੰਦੇ ਹੋਏ ਇਹ ਵੀ ਦੱਸਿਆ ਹੈ ਕਿ ਉਕਤ ਘੁਸਪੈਠੀਏ ਦਿਮਾਗੀ ਤੌਰ ’ਤੇ ਪਰੇਸ਼ਾਨੀ ਵੀ ਦਿਖਾਈ ਦੇ ਰਿਹਾ ਹੈ। 

rajwinder kaur

This news is Content Editor rajwinder kaur