ਫਿਰੋਜ਼ਪੁਰ ਦੀ ਕੇਂਦਰੀ ਜੇਲ ''ਚੋਂ ਬਰਾਮਦ ਹੋਏ 7 ਮੋਬਾਇਲ ਫੋਨ

01/15/2020 10:56:04 AM

ਫਿਰੋਜ਼ਪੁਰ (ਮਨਦੀਪ, ਕੁਮਾਰ) - ਫਿਰੋਜ਼ਪੁਰ ਦੀ ਕੇਂਦਰੀ ਜੇਲ 'ਚੋਂ ਮੋਬਾਇਲ ਫੋਨ ਮਿਲਣ ਦਾ ਸਿਲਸਿਲਾ ਅੱਜ ਵੀ ਲਾਗਾਤਾਰ ਜਾਰੀ ਹੈ, ਜੋ ਰੁੱਕਣ ਦਾ ਨਾਂ ਨਹੀਂ ਲੈ ਰਿਹਾ। ਇਸੇ ਤਰ੍ਹਾਂ ਬੀਤੇ ਦਿਨ ਵੀ ਕੇਂਦਰੀ ਜੇਲ ਦੀ ਤਲਾਸ਼ੀ ਲੈਣ ਮੌਕੇ ਜੇਲ ਮੁਲਾਜ਼ਮਾਂ ਨੂੰ 7 ਮੋਬਾਇਲ ਫੋਨ ਬਰਾਮਦ ਹੋਏ ਹਨ। ਬਰਾਮਦ ਹੋਏ ਮੋਬਾਇਨ ਫੋਨਾਂ 'ਚੋਂ 3 ਫੋਨ ਹਵਾਲਾਤੀਆਂ ਤੋਂ ਅਤੇ 4 ਫੋਨ ਜੇਲ ਦੀ ਕੰਧ ਤੋਂ ਅੰਦਰ ਸੁੱਟਣ ਸਮੇਂ ਇਕ ਕਾਲੇ ਰੰਗ ਦੇ ਲਿਫਾਫੇ 'ਚੋਂ ਮਿਲੇ। ਉਕਤ ਸਾਰੇ ਮੋਬਾਇਲਾਂ ਨੂੰ ਕਬਜ਼ੇ 'ਚ ਲੈਣ ਮਗਰੋਂ ਥਾਣਾ ਸਿਟੀ ਦੀ ਪੁਲਸ ਨੇ ਤਿੰਨੇ ਹਵਾਲਾਤੀਆਂ ਅਤੇ ਇਕ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਦਿੱਤਾ ਅਤੇ ਅਗਲੇਰੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।

rajwinder kaur

This news is Content Editor rajwinder kaur