19 ਦਿਨਾਂ ’ਚ ਪਾਕਿ ਨੇ ਭੇਜੀ 57 ਕਿਲੋ ਹੈਰੋਇਨ, BSF ਨੇ ਵਧਾਈ ਚੌਕਸੀ (ਤਸਵੀਰਾਂ)

01/19/2020 5:03:42 PM

ਫਿਰੋਜ਼ਪੁਰ (ਕੁਮਾਰ) - ਪਾਕਿ ਸੇਨਾ ਜੰਮੂ-ਕਸ਼ਮੀਰ ਸੈਕਟਰ ’ਚ ਸੀਜ ਫਾਇਰ ਦਾ ਉਲੰਘਣ ਕਰਦੀ ਹੋਈ ਜਿਥੇ ਸਮੇਂ-ਸਮੇਂ ’ਤੇ ਗੋਲੀਬਾਰੀ ਕਰਦੀ ਰਹਿੰਦੀ ਹੈ, ਉਥੇ ਪਾਕਿ ਵਲੋਂ ਪਿਛਲੇ ਕੁਝ ਸਮੇਂ ਤੋਂ ਪੰਜਾਬ ਦੀਆਂ ਸਰਹੱਦਾਂ ’ਤੇ ਡਰੋਨ ਭੇਜੇ ਜਾ ਰਹੇ ਹਨ। ਇਸੇ ਕਾਰਨ 19 ਦਿਨਾਂ ’ਚ ਬੀ.ਐੱਸ.ਐਫ. ਨੇ ਪੰਜਾਬ ਦੀਆਂ ਹੱਦਾਂ ’ਤੇ 53 ਕਿਲੋ 307 ਗ੍ਰਾਮ ਅਤੇ ਕਾਊਂਟਰ ਇੰਟੈਲੀਜੈਂਸ ਨੇ 4 ਕਿਲੋ ਹੈਰੋਇਨ ਕਾਬੂ ਕੀਤੀ।ਫਿਰੋਜ਼ਪੁਰ ਸੈਕਟਰ ’ਚ ਬੀ.ਓ.ਪੀ. ਸ਼ਾਮੇ ਕੇ ਦੇ ਸਰਹੱਦੀ ਪਿੰਡ ਟੇਂਡੀਵਾਲਾ ਖੇਤਰ ’ਚ ਪਾਕਿ ਵਲੋਂ ਭੇਜੇ ਗਏ ਡੋ੍ਰਨ ਕੁਝ ਦਿਨ ਪਹਿਲਾਂ ਰਾਤ ਦੇ ਸਮੇਂ ਦੇਖੇ ਗਏ, ਜਿਨ੍ਹਾਂ ’ਤੇ ਬੀ.ਐੱਸ.ਐਫ. ਦੀ 136 ਬਟਾਲੀਅਨ ਵਲੋਂ ਫਾਈਰਿੰਗ ਵੀ ਕੀਤੀ ਗਈ। ਦੂਜੇ ਪਾਸੇ ਪੈ ਰਹੀ ਸੰਘਣੀ ਧੰਦ ਦਾ ਫਾਇਦਾ ਚੁੱਕਦੇ ਹੋਏ ਪਾਕਿ ਏਜੰਸੀ ਆਈ.ਐੱਸ.ਆਈ. ਤੇ ਪਾਕਿ ਸਮੱਗਲਰਾਂ ਵਲੋਂ ਪਿਛਲੇ ਕੁਝ ਦਿਨਾਂ ਤੋਂ ਵੱਡੇ ਪੱਧਰ ’ਤੇ ਹੈਰੋਇਨ ਅਤੇ ਹਥਿਆਰ ਭੇਜੇ ਗਏ ਹਨ। ਇਸੇ ਕਾਰਨ ਬੀ.ਐੱਸ.ਐਫ. ਨੇ ਪੰਜਾਬ ਭਰ ਦੀਆਂ ਸਾਰੀਆਂ ਹੱਦਾਂ ਦੀ ਸੁਰੱਖਿਆ ਹੋਰ ਸਖਤ ਕਰ ਦਿੱਤੀ ਹੈ, ਜਿਸ ਨਾਲ ਪਾਕਿ ਦੇ ਨਾਪਾਕ ਇਰਾਦਿਆਂ ਨੂੰ ਬੁਰੀ ਤਰ੍ਹਾਂ ਫੇਲ ਕੀਤਾ ਜਾ ਰਿਹਾ ਹੈ। 

ਜਾਣਕਾਰੀ ਅਨੁਸਾਰ ਭਾਰਤੀ ਸਮੱਗਲਰ ਕੁਝ ਹੈਰੋਇਨ ਦੇ ਪੈਕਟ ਕੱਢਣ ਅਤੇ ਅੱਗੇ ਡਿਲਵਰ ਕਰਨ ’ਚ ਸਫਲ ਵੀ ਹੋਏ ਹਨ ਪਰ ਵੱਡੇ ਪੱਧਰ ’ਤੇ ਹੈਰੋਇਨ ਬਰਾਮਦ ਵੀ ਕੀਤੀ ਜਾ ਚੁੱਕੀ ਹੈ। ਇਸੇ ਕਾਰਨ 19 ਦਿਨਾਂ ’ਚ ਬੀ.ਐੱਸ.ਐਫ. ਨੇ ਪੰਜਾਬ ਦੀਆਂ ਹੱਦਾਂ ’ਤੇ 53 ਕਿਲੋ 307 ਗ੍ਰਾਮ ਅਤੇ ਕਾਊਂਟਰ ਇੰਟੈਲੀਜੈਂਸ ਨੇ 4 ਕਿਲੋ ਹੈਰੋਇਨ ਬਰਾਮਦ ਕੀਤੀ। ਇਸ ਦੌਰਾਨ ਵੱਖ-ਵੱਖ ਹਥਿਆਰਾਂ ਦੇ 3 ਮੈਗਜੀਨ, 106 ਜਿੰਦਾ ਕਾਰਤੂਸ, 2 ਪਾਕਿ ਮੋਬਾਇਲ ਫੋਨ, 2 ਸਿਮ ਕਾਰਡ, 1 ਪਾਕਿ ਮੋਬਾਇਲ ਰੂਟਰ, 84 ਯੂ.ਐੱਸ. ਡਾਲਰਾਂ ਦੇ ਨੋਟ (50-50 ਡਾਲਰ) ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਹੈ, ਜਦਕਿ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਨੇ 4 ਕਿਲੋ ਹੈਰੋਇਨ ਸਣੇ 2 ਭਾਰਤੀ ਤਸਕਰਾਂ ਨੂੰ ਗ੍ਰਿਫਤਾਰ ਕੀਤਾ। ਬੀ.ਐੱਸ.ਐੱਫ. ਪੰਜਾਬ ਫਰੰਟੀਅਰ ਦੇ ਪਬਲਿਕ ਰਿਲੇਸ਼ਨ ਅਫਸਰ ਨੇ ਦੱਸਿਆ ਕਿ ਸਰਹੱਦ ’ਤੇ ਪੂਰੀ ਤਰ੍ਹਾਂ ਚੌਕਸ ਹੈ, ਜਿਸ ਦੇ ਚੱਲਦੇ ਪਿਛਲੇ 19 ਦਿਨਾਂ ਵਿਚ ਬੀ.ਐੱਸ.ਐੱਫ. ਨੇ ਪਾਕਿ ਤੇ ਭਾਰਤੀ ਸਮੱਗਲਰਾਂ ਦੇ ਨਾਪਾਕ ਮਨਸੂਬਿਆਂ ਨੂੰ ਫੇਲ ਕੀਤਾ। ਬੀ.ਐੱਸ.ਐੱਫ. ਦੇ ਪੁਰਸ਼ ਤੇ ਮਹਿਲਾ ਜਵਾਨ ਫੈਸਿੰਗ ਦੇ ਨਾਲ-ਨਾਲ 24 ਘੰਟੇ ਦੀ ਪੈਟਰੋਲਿੰਗ ਕਰ ਰਹੇ ਹਨ। ਸਤਲੁਜ ਦਰਿਆ ਦੇ ਰਸਤੇ ਪਾਕਿ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖ ਰਹੇ ਹਨ।

ਡਰੋਨ ਨਾਲ ਪਾਕਿ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇ ਸਕਦਾ ਹੈ
ਪਾਕਿ ਪੰਜਾਬ ਦੇ ਸਰਹੱਦੀ ਜ਼ਿਲਿਆਂ ’ਚ ਡਰੋਨ ਰਾਹੀਂ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇ ਸਕਦਾ ਹੈ। ਦੱਸਿਆ ਜਾਂਦਾ ਹੈ ਕਿ ਭਾਰਤ ਪਾਕਿ ਸਰਹੱਦ ’ਤੇ ਪਾਕਿ ਅਜਿਹੇ ਡਰੋਨ ਭੇਜ ਕੇ ਕਿਸੇ ਘਟਨਾ ਨੂੰ ਅੰਜਾਮ ਦੇਣ ਲਈ ਰਿਹੱਸਲ ਕਰ ਰਿਹਾ ਹੈ। ਬੀ.ਐੱਸ.ਐੱਫ. ਦੇ ਜਵਾਨ ਪੂਰੀ ਤਰ੍ਹਾਂ ਚੌਕਸ ਹਨ। ਉਨ੍ਹਾਂ ਦਾ ਦਾਅਵਾ ਕੀਤਾ ਕਿ ਉਹ ਪਾਕਿ ਦੇ ਨਾਪਾਕ ਇਰਾਦਿਆਂ ਨੂੰ ਸਫਲ ਨਹੀਂ ਹੋਣ ਦੇਣਗੇ ਤੇ ਉਨ੍ਹਾਂ ਨੂੰ ਮੂੰਹ ਤੋੜ ਜਵਾਬ ਦੇਣ ਲਈ ਤਿਆਰ ਹਨ।

rajwinder kaur

This news is Content Editor rajwinder kaur