ਮਹਿਲਾ ਕਾਂਸਟੇਬਲ ਨਾਲ ਕੁੱਟਮਾਰ ਕਰਨ ਦੇ ਮਾਮਲੇ 'ਚ 12 ਖਿਲਾਫ ਮਾਮਲਾ ਦਰਜ

02/25/2018 6:38:34 PM

ਬੁਢਲਾਡਾ (ਬਾਂਸਲ)— ਵਾਰਡ ਨੰਬਰ 2 ਦੀ ਉੱਪ ਚੋਣ ਦੌਰਾਨ ਮਹਿਲਾ ਪੁਲਸ ਕਾਂਸਟੇਬਲਾਂ ਦੀ ਕੁੱਟਮਾਰ ਅਤੇ ਕੰਨਾਂ ਦੀਆਂ ਵਾਲੀਆਂ ਪੱਟਨ ਅਤੇ ਬਾਹਾਂ 'ਚੋਂ ਚੁੜੀ ਲਾਉਣ ਦੇ ਦੋਸ਼ ਹੇਠ ਮਹਿਲਾ ਕਾਂਸਟੇਬਲ ਅ੍ਰੰਮਿਤਪਾਲ ਕੌਰ ਅਤੇ ਸਰਬਜੀਤ ਕੌਰ ਦੇ ਬਿਆਨ ਦੇ ਆਧਾਰ 'ਤੇ ਅਕਾਲੀ ਦਲ ਦੇ ਉਮੀਦਵਾਰ ਸੁਭਾਸ਼ ਵਰਮਾ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਇਸਤਰੀ ਵਿੰਗ ਦੀ ਜ਼ਿਲਾ ਪ੍ਰਧਾਨ ਬਲਵੀਰ ਕੌਰ ਅਤੇ ਮਨਮੀਨ ਕੌਰ, ਅੰਜੂ ਰਾਣੀ, ਰਿੰਪੀ ਰਾਣੀ, ਮਹਿੰਦਰਪਾਲ ਅਤੇ 6 ਅਣਪਛਾਤੇ ਔਰਤਾਂ ਸਮੇਤ ਮਰਦਾਂ ਖਿਲਾਫ ਧਾਰਾ 353, 186, 323, 341, 379 ਬੀ, 382, 506, 120 ਬੀ, 148, 149 ਤਹਿਤ ਮਾਮਲਾ ਦਰਜ ਕਰਕੇ ਮੁਲਾਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਕਾਂਗਰਸੀ ਆਗੂ ਮਨਜੀਤ ਕੌਰ ਦੀ ਕੁੱਟਮਾਰ ਕਰਨ ਵਾਲੇ ਸਾਬਕਾ ਕੌਂਸਲਰ ਬਿੱਟੂ ਚੋਧਰੀ, ਬਲਵੀਰ ਕੌਰ ਅਤੇ ਸੁਭਾਸ਼ ਵਰਮਾ ਅਤੇ ਉਸ ਦੇ ਸਾਥੀਆਂ ਖਿਲਾਫ ਧਾਰਾ 341, 323, 148, 149 ਮਹਿਤ ਮਾਮਲਾ ਦਰਜ ਕਰ ਲਿਆ ਹੈ।