ਫਾਜ਼ਿਲਕਾ ਪ੍ਰਸ਼ਾਸਨ ਦੀ ਅਨੌਖੀ ਪਹਿਲ, ਪਾਣੀ ਦੀ ਕਹਾਣੀ 'ਤੇ ਬਣਾਈ ਫਿਲਮ (ਵੀਡੀਓ)

01/01/2020 1:40:45 PM

ਫਾਜ਼ਿਲਕਾ (ਸੁਨੀਲ ਨਾਗਪਾਲ) - ਪ੍ਰਸ਼ਾਸਨ ਦਾ ਕੰਮ ਸਮਾਜ ਨੂੰ ਸਹੀ ਸੇਧ ਦੇਣਾ ਅਤੇ ਜ਼ਿਲੇ 'ਚ ਕਾਨੂੰਨ ਵਿਵਸਥਾ ਨੂੰ ਬਣਾ ਕੇ ਰੱਖਣ ਦਾ ਹੁੰਦਾ ਹੈ। ਇਹੀ ਕੰਮ ਜਦੋਂ ਪ੍ਰਸ਼ਾਸਨ ਵਲੋਂ ਮਨੋਰੰਜਨ 'ਚ ਲਬਰੇਜ਼ ਕਰਕੇ ਕੀਤਾ ਜਾਵੇ ਤਾਂ ਲੋਕ ਇਸ ਨੂੰ ਸਮਝਦੇ ਵੀ ਜਲਦੀ ਹਨ। ਇਸ ਨਾਲ ਉਨ੍ਹਾਂ ਦਾ ਕਾਨੂੰਨ ਵਿਵਸਥਾ 'ਤੇ ਭਰੋਸਾ ਵੀ ਬਣਿਆ ਰਹਿੰਦਾ ਹ। ਅਜਿਹਾ ਹੀ ਇਕ ਚੰਗਾ ਸੰਦੇਸ਼ ਦੇਣ ਲਈ ਫਾਜ਼ਿਲਕਾ ਦੇ ਪ੍ਰਸ਼ਾਸਨ ਨੇ ਫਿਲਮ ਬਣਾ ਦਿੱਤੀ, ਜਿਸ ਦੇ ਕਲਾਕਾਰ ਡੀ.ਸੀ. ਅਤੇ ਏ.ਡੀ.ਸੀ ਬਣ ਗਏ। 

ਦੱਸ ਦੇਈਏ ਕਿ ਫਾਜ਼ਿਲਕਾ ਦੇ ਪ੍ਰਸ਼ਾਸਨ ਵਲੋਂ ਇਹ ਨਿਵੇਕਲਾ ਉਪਰਾਲਾ ਪਾਣੀ ਨੂੰ ਬਚਾਉਣ ਦਾ ਸੰਦੇਸ਼ ਦੇਣ ਲਈ ਕੀਤਾ ਗਿਆ ਹੈ, ਜਿਸ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਪ੍ਰਸ਼ਾਸਨ ਵਲੋਂ ਬਣਾਈ ਗਈ ਇਸ ਫਿਲਮ ਦਾ ਨਾਂ ਹੈ 'ਪਾਣੀ ਦੀ ਕਹਾਣੀ'। ਫਿਲਮ 'ਚ ਲੋਕਾਂ ਨੂੰ ਪਾਣੀ ਦੀ ਇਕ-ਇਕ ਬੂੰਦ ਬਚਾਉਣ ਦਾ ਸੰਦੇਸ਼ ਦਿੱਤਾ ਗਿਆ ਹੈ, ਕਿਉਂਕਿ ਫਿਲਮ ਦਾ ਮੁੱਖ ਮਕਸਦ ਧਰਤੀ ਹੇਠਾਂ ਘੱਟਦੇ ਜਾ ਰਹੇ ਪਾਣੀ ਨੂੰ ਬਚਾਉਣ ਤੋਂ ਹੈ। ਦੂਜੇ ਪਾਸੇ ਇਸ ਫਿਲਮ ਨੂੰ ਫਾਜ਼ਿਲਕਾ ਦੇ ਜ਼ਿਲਾ ਪ੍ਰਬੰਧਕੀ ਕੰਪਲੈਕਸ 'ਚ ਰਿਲੀਜ਼ ਕੀਤਾ ਗਿਆ। ਇਸ ਮੌਕੇ ਡੀ.ਸੀ. ਨੇ ਕਿਹਾ ਕਿ ਲੋਕਾਂ 'ਚ ਪਾਣੀ ਬਚਾਉਣ ਦਾ ਸੰਦੇਸ਼ ਦੇਣ ਲਈ ਫਾਜ਼ਿਲਕਾ ਦੇ ਸਿਨੇਮਾਘਰਾਂ ਦੇ ਅੰਦਰ ਵੀ ਫਿਲਮ ਲਗਾਉਣ ਦੀ ਸਿਫਾਰਿਸ਼ ਕੀਤੀ ਜਾਵੇਗੀ।

rajwinder kaur

This news is Content Editor rajwinder kaur