ਫਾਜ਼ਿਲਕਾ: ਡੀ. ਸੀ. ਦਫ਼ਤਰ ''ਚ ਲੱਗੀ ਰਾਹੁਲ ਗਾਂਧੀ ਦੀ ਤਸਵੀਰ, ਅਕਾਲੀ ਦਲ ਨੇ ਘੇਰੀ ਕਾਂਗਰਸ

10/10/2020 6:21:54 PM

ਫਾਜ਼ਿਲਕਾ (ਸੁਨੀਲ ਨਾਗਪਾਲ): ਫਾਜ਼ਿਲਕਾ 'ਚ ਸਥਾਨਕ ਡੀ.ਸੀ. ਦਫਤਰ 'ਚ ਇਨੀਂ ਦਿਨੀਂ ਵਿਸ਼ੇਸ਼ ਬੈਠਕਾਂ ਕੀਤੀਆਂ ਜਾ ਰਹੀਆਂ ਹਨ ਪਰ ਇਨ੍ਹਾਂ ਬੈਠਕਾਂ ਦੌਰਾਨ ਫਾਜ਼ਿਲਕਾ ਦੇ ਡੀ.ਸੀ. ਅਰਵਿੰਦਰ ਪਾਲ ਸਿੰਘ ਸੰਧੂ ਦੇ ਮੀਟਿੰਗ ਹਾਲ 'ਚ ਰਾਹੁਲ ਗਾਂਧੀ ਦੀ ਤਸਵੀਰ ਲਗਾਈ ਹੈ, ਜੋ ਡੀ.ਸੀ. ਦੇ ਪਿੱਛੇ ਹਰ ਬੈਠਕ 'ਚ ਰਾਹੁਲ ਗਾਂਧੀ ਦੀ ਤਸਵੀਰ ਦਿਖਾਈ ਦਿੰਦੀ ਹੈ।

ਇਹ ਵੀ ਪੜ੍ਹੋ: ਮਾਂ ਲਕਸ਼ਮੀ ਦੀਵਾਲੀ ਪੂਜਾ ਬੰਪਰ: ਤਿੰਨ ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਣ ਦਾ ਸੁਨਹਿਰੀ ਮੌਕਾ

ਇਸ ਸਬੰਧੀ ਲੋਕ ਸੰਪਰਕ ਵਿਭਾਗ ਵਲੋਂ ਰੋਜ਼ਾਨਾ ਡੀ.ਸੀ. ਦੀਆਂ ਬੈਠਕਾਂ ਰਿਲੀਜ਼ ਕੀਤੀਆਂ ਜਾ ਰਹੀਆਂ ਹਨ। ਪ੍ਰੈੱਸ ਨੋਟ 'ਚ ਅਧਿਕਾਰੀਆਂ ਦੇ ਨਾਲ ਡੀ.ਸੀ. ਦੀ ਬੈਠਕ ਦੀ ਹਰ ਤਸਵੀਰ ਦੇ ਪਿੱਛੇ ਰਾਹੁਲ ਗਾਂਧੀ ਦੀ ਤਸਵੀਰ ਨਜ਼ਰ ਆਉਂਦੀ ਹੈ, ਜਿਸ 'ਤੇ ਅਕਾਲੀ ਦਲ ਨੇ ਕਾਂਗਰਸ ਨੂੰ ਘੇਰਿਆ ਹੈ। ਅੱਜ ਫਾਜ਼ਿਲਕਾ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਫਿਰੋਜ਼ਪੁਰ ਤੋਂ ਸਾਂਸਦ ਮੈਂਬਰ ਸੁਖਬੀਰ ਸਿੰਘ ਬਾਦਲ ਨੂੰ ਜਦੋਂ ਇਹ ਸਵਾਲ ਕੀਤਾ ਗਿਆ ਹੈ ਉਨ੍ਹਾਂ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਤਸਵੀਰ ਡੀ.ਸੀ. ਦਫਤਰ 'ਚ ਬਿਲਕੁੱਲ ਨਹੀਂ ਲਗਾਈ ਜਾ ਸਕਦੀ ਇਹ ਇਕ ਗੈਰ-ਸੰਵਿਧਾਨਕ ਹੈ।

ਇਹ ਵੀ ਪੜ੍ਹੋ: ਸ੍ਰੀ ਮੁਕਤਸਰ ਸਾਹਿਬ 'ਚ ਨਹੀਂ ਨਜ਼ਰ ਆਇਆ ਬੰਦ ਦਾ ਅਸਰ, ਖੁੱਲ੍ਹੇ ਬਾਜ਼ਾਰ

Shyna

This news is Content Editor Shyna