ਵੀਰ ਚੱਕਰ ਜੇਤੂ ਨੂੰ ਘਰੋਂ ਕੱਢ ਪੁੱਤ ਬੋਲਿਆ ''ਬਾਪੂ ਦੇ ਨਾਜਾਇਜ਼ ਸੰਬੰਧਾਂ ਤੋਂ ਦੁਖੀ ਆਂ''

09/09/2019 6:46:11 PM

ਮੋਗਾ (ਵਿਪਨ ਓਕਾਰਾ) : 1971 ਦੀ ਜੰਗ 'ਚ ਪਾਕਿਸਤਾਨ ਨੂੰ ਸਬਕ ਸਿਖਾਉਣ ਵਾਲਾ ਵੀਰ ਚੱਕਰ ਜੇਤੂ ਇਹ ਫੌਜੀ ਆਪਣੇ ਹੀ ਪੁੱਤ ਤੋਂ ਹਾਰ ਗਿਆ ਹੈ। ਆਪਣੇ ਹੀ ਘਰ 'ਚ ਰਹਿਣ ਲਈ ਪੁਲਸ ਕੋਲੋਂ ਮਦਦ ਮੰਗ ਰਿਹਾ ਹੈ। ਮਾਮਲਾ ਮੋਗਾ ਦੇ ਪਿੰਡ ਸਲੀਣਾ ਦੀ ਹੈ, ਜਿਥੇ ਵੀਰ ਚੱਕਰ ਜੇਤੂ ਫੌਜੀ ਬੂਟਾ ਸਿੰਘ ਨੇ ਆਪਣੇ ਹੀ ਪੁੱਤ ਖਿਲਾਫ ਪੁਲਸ ਨੂੰ ਸ਼ਿਕਾਇਤ ਕੀਤੀ ਹੈ। ਬੂਟਾ ਸਿੰਘ ਦਾ ਦੋਸ਼ ਹੈ ਕਿ ਪੁੱਤ ਜਗਸੀਰ ਸਿੰਘ ਨੇ ਆਪਣੀ ਪਤਨੀ ਤੇ ਬੱਚਿਆਂ ਨਾਲ ਮਿਲ ਕੇ ਘਰ 'ਤੇ ਕਬਜ਼ਾ ਕਰ ਲਿਆ ਤੇ ਉਨ੍ਹਾਂ ਦੋਵਾਂ ਜੀਆਂ ਨੂੰ ਕੁੱਟਮਾਰ ਕੇ ਘਰੋਂ ਕੱਢ ਦਿੱਤਾ ਹੈ। ਹੁਣ ਦੋਵੇਂ ਆਪਣੀਆਂ ਦੋਵੇਂ ਧੀਆਂ ਕੋਲ ਵੱਖੋ-ਵੱਖ ਰਹਿ ਰਹੇ ਹਨ। ਕੱਲ ਜਦੋਂ ਉਸਦੀ ਬੇਟੀ ਆਪਣੀ ਮਾਂ ਨੂੰ ਘਰ ਛੱਡਣ ਆਈ ਤਾਂ ਜਗਸੀਰ ਦੇ ਪਰਿਵਾਰ ਨੇ ਫਿਰ ਉਸ ਨਾਲ ਕੁੱਟਮਾਰ ਕੀਤੀ। 

ਉਧਰ ਇਸ ਬਾਰੇ ਜਦੋਂ ਬੂਟਾ ਸਿੰਘ ਦੇ ਪੁੱਤਰ ਜਗਸੀਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਸਨੇ ਕੋਈ ਹੋਰ ਹੀ ਕਹਾਣੀ ਸੁਣਾ ਦਿੱਤੀ। ਉਸਨੇ ਨਾ ਸਿਰਫ ਆਪਣੇ ਪਿਤਾ 'ਤੇ ਕਿਸੇ ਹੋਰ ਔਰਤ ਨਾਲ ਨਾਜਾਇਜ਼ ਸੰਬੰਧ ਹੋਣ ਦਾ ਦੋਸ਼ ਲਾਇਆ ਸਗੋਂ ਪਰਿਵਾਰ 'ਤੇ ਫਾਇਰਿੰਗ ਕੀਤੇ ਜਾਣ ਦੀ ਗੱਲ ਵੀ ਕਹੀ। ਉਧਰ ਪੁਲਸ ਦਾ ਕਹਿਣਾ ਹੈ ਕਿ ਬੂਟਾ ਸਿੰਘ ਦੀ ਸ਼ਿਕਾਇਤ ਮਿਲੀ ਸੀ ਤੇ ਇਸ ਮਾਮਲੇ ਦੀ ਜਾਂਚ-ਪੜਤਾਲ ਕੀਤੀ ਜਾ ਰਹੀ ਹੈ। 

ਪਿਤਾ ਹੋਵੇ ਜਾਂ ਪੁੱਤ ਦੋਵੇਂ ਧਿਰਾਂ ਇਕ-ਦੂਜੇ 'ਤੇ ਦੋਸ਼ ਲਗਾ ਰਹੀਆਂ ਹਨ ਪਰ ਦੋਵਾਂ 'ਚੋਂ ਕੌਣ ਸੱਚ ਬੋਲ ਰਿਹਾ ਹੈ ਤੇ ਕੌਣ ਝੂਠ ਇਸਦਾ ਫੈਸਲਾ ਤਾਂ ਜਾਂਚ ਤੋਂ ਬਾਅਦ ਹੋਵੇਗਾ। ਬਹਿਰਹਾਲ ਪੁੱਤ ਵਲੋਂ ਬੇਘਰ ਕੀਤਾ ਗਿਆ ਪਿਤਾ ਇਨਸਾਫ ਲਈ ਭਟਕ ਰਿਹਾ ਹੈ।

Gurminder Singh

This news is Content Editor Gurminder Singh