ਇਸ਼ਕ ਨੇ ਮਾਰੀ ਮੱਤ, 2 ਬੱਚਿਆਂ ਦਾ ਪਿਉ ਕੁਆਰੀ ਸਾਲੀ ਲੈ ਕੋ ਹੋਇਆ ਫਰਾਰ

12/21/2020 6:27:45 PM

ਜਲਾਲਾਬਾਦ (ਨਿਖੰਜ,ਜਤਿੰਦਰ) : ਇਸ਼ਕ ਇਸ ਕਦਰ ਇਨਸਾਨ ਨੂੰ ਅੰਨ੍ਹਾ ਕਰ ਦਿੰਦਾ ਹੈ ਕਿ ਉਹ ਰਿਸ਼ਤਿਆਂ ਦੀਆਂ ਕਦਰਾਂ ਕੀਮਤਾਂ ਭੁੱਲ ਜਾਂਦੇ ਹਨ। ਇਸ ਤਰ੍ਹਾਂ ਦਾ ਹੀ ਮਾਮਲਾ ਥਾਣਾ ਸਦਰ ਜਲਾਲਾਬਾਦ ਦੇ ਅਧੀਨ ਪੈਂਦੇ ਪਿੰਡ ਹਜ਼ਾਰਾ ਰਾਮ ਸਿੰਘ ਵਾਲਾ ਵਿਖੇ ਦੇਖਣ ਨੂੰ ਮਿਲਿਆ ਹੈ, ਜਿਥੇ ਕਿ ਜੀਜਾ ਆਪਣੀ ਕੁਆਰੀ ਸਾਲੀ ਨੂੰ ਲੈ ਕੇ ਫਰਾਰ ਹੋਣ ਹੋ ਗਿਆ। ਫਰਾਰ ਹੋਏ ਵਿਅਕਤੀ ਦੀ ਪਤਨੀ ਸੁਨੀਤਾ ਰਾਣੀ ਵਾਸੀ ਹਜ਼ਾਰਾ ਰਾਮ ਸਿੰਘ ਵਾਲਾ ਨੇ ਥਾਣਾ ਸਦਰ ਜਲਾਲਾਬਾਦ ਦੀ ਪੁਲਸ ਨੂੰ ਦਿੱਤੀ ਲਿਖਤੀ ਸ਼ਿਕਾਇਤ ’ਚ ਦੱਸਿਆ ਕਿ ਉਸਦਾ ਵਿਆਹ 6 ਸਾਲ ਪਹਿਲਾਂ ਤਰਸੇਮ ਸਿੰਘ ਨਾਲ ਹੋਇਆ ਸੀ ਅਤੇ ਸਾਡੇ ਘਰ 2 ਛੋਟੇ ਬੱਚੇ ਹਨ ਅਤੇ ਉਸਦਾ ਪਤੀ ਪਿੰਡ ’ਚ ਫਾਰਮ ਭਰਨ ਦਾ ਕੰਮ ਕਰਦਾ ਹੈ ਅਤੇ ਉਸਦਾ ਪੇਕਾ ਪਰਿਵਾਰ ਵੀ ਨਾਲ ਲੱਗਦੇ ਪਿੰਡ ਫੱਤੂ ਵਾਲਾ ’ਚ ਹੈ।

ਇਹ ਵੀ ਪੜ੍ਹੋ : ਵਿਆਹ ਕਰਵਾ ਕੇ ਕੈਨੇਡਾ ਗਏ ਮੁੰਡੇ ਦੇ ਟੁੱਟੇ ਸੁਫ਼ਨੇ, ਉਹ ਹੋਇਆ ਜਿਸ ਦੀ ਉਮੀਦ ਨਹੀਂ ਸੀ

ਸ਼ਿਕਾਇਤਕਰਤਾ ਨੇ ਕਿਹਾ ਕਿ ਮੇਰੇ ਪੇਕਿਆਂ ਦਾ ਖੇਤ ਵੀ ਪਿੰਡ ਦੇ ਨੇੜੇ ਹੈ ਅਤੇ ਮੇਰੀ ਭੈਣ ਤੇ ਮਾਤਾ 19 ਦਸਬੰਰ ਦੀ ਸ਼ਾਮ ਨੂੰ ਲਗਭਗ 5 ਵਜੇ ਦੇ ਕਰੀਬ ਖੇਤ ’ਚ ਮੌਜੂਦ ਸੀ ਤਾਂ ਮੇਰਾ ਪਤੀ ਮੇਰੀ ਭੈਣ ਤੇ ਆਪਣੀ ਸਾਲੀ ਨੂੰ ਜ਼ਬਰਦਸਤੀ ਲੈ ਕੇ ਫਰਾਰ ਹੋ ਗਿਆ। ਉਸਨੇ ਕਿਹਾ ਕਿ ਸਾਡੇ ਵੱਲੋਂ ਕਾਫੀ ਭਾਲ ਕਰਨ ਤੋਂ ਬਆਦ ਦੋਵੇਂ ਜਣੇ ਨਹੀਂ ਮਿਲ ਰਹੇ। ਸ਼ਿਕਾਇਤਕਰਤਾ ਜਨਾਨੀ ਨੇ ਥਾਣਾ ਸਦਰ ਜਲਾਲਾਬਾਦ ਦੀ ਪੁਲਸ ਸਣੇ ਉਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਹੈ ਕਿ ਅਜਿਹੀ ਘਟਨਾ ਨੂੰ ਅੰਜਾਮ ਦੇਣ ਵਾਲੇ ਜੀਜਾ ਸਾਲੀ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਮੈਂਨੂੰ ਇਨਸਾਫ ਦੁਆਇਆ ਜਾਵੇ। ਇਸ ਸਬੰਧੀ ਜਦੋਂ ਥਾਣਾ ਸਦਰ ਦੇ ਮੁੱਖੀ ਦਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ।

ਇਹ ਵੀ ਪੜ੍ਹੋ : ਫਿਰ ਆਈ ਮੰਦਭਾਗੀ ਖ਼ਬਰ, ਦਿੱਲੀ ਧਰਨੇ ਤੋਂ ਪਰਤੇ ਕਿਸਾਨ ਨਾਲ ਵਾਪਰ ਗਿਆ ਭਾਣਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

Gurminder Singh

This news is Content Editor Gurminder Singh