ਧੀ ਜੰਮਣ 'ਤੇ ਖੁਸ਼ੀ 'ਚ ਖੀਵੇ ਹੋਇਆ ਪਰਿਵਾਰ, ਇੰਝ ਕੀਤਾ ਸਵਾਗਤ

02/18/2020 2:29:03 PM

ਫਤਿਹਗੜ੍ਹ ਸਾਹਿਬ (ਵਿਪਨ): ਇਕ ਪਾਸੇ ਜਿੱਥੇ ਪੰਜਾਬ 'ਚ ਮੁੰਡਿਆਂ ਪਿੱਛੇ ਕੁੜੀਆਂ ਦੀ ਗਿਣਤੀ ਘੱਟ ਰਹੀ ਹੈ ਤੇ ਕੁੜੀਆਂ ਦੇ ਜੰਮਣ ਤੋਂ ਪਹਿਲਾਂ ਹੀ ਉਹਨਾਂ ਨੂੰ ਮਾਂ ਦੀ ਕੁੱਖ 'ਚ ਮਾਰ ਦਿੱਤਾ ਜਾਂਦਾ ਹੈ, ਉਥੇ ਹੀ ਫਤਿਹਗੜ੍ਹ ਸਹਿਬ ਦੇ ਇਕ ਪਰਿਵਾਰ ਨੇ ਮਿਸਾਲ ਕਾਇਮ ਕਰਦੇ ਹੋਏ ਫਤਿਹਗੜ੍ਹ ਸਾਹਿਬ ਦੇ ਸਿਵਲ ਹਸਪਤਾਲ 'ਚ ਨਵਜੰਮੀ ਇਕ ਬੱਚੀ ਦੀ ਖੁਸ਼ੀ ਮਨਾਉਂਦੇ ਹੋਏ, ਗੱਡੀ ਫੁੱਲਾਂ ਨਾਲ ਸਜਾ ਬੈਂਡ ਵਾਜੇ ਬਜਾ ਕੇ ਬੱਚੀ ਹੋਣ ਦੀ ਖੁਸ਼ੀ 'ਚ ਲੱਡੂ ਵੰਡਦੇ ਹੋਏ ਬੱਚੀ ਨੂੰ ਘਰ ਲੈ ਕੇ ਗਏ।

ਨਵਜੰਮੀ ਬੱਚੀ ਦੀ ਮਾਂ ਅਤੇ ਚਾਚੀ ਨੇ ਬੋਲਦੇ ਦੱਸਿਆ ਕਿ ਸਾਡੇ ਘਰ ਪਹਿਲਾਂ ਵੀ ਇਕ ਲੜਕੀ ਹੀ ਹੈ ਸਾਨੂੰ ਕੁੜੀ ਦੇ ਜੰਮਣ ਤੇ ਬਹੁਤ ਖੁਸ਼ੀ ਹੋਈ ਹੈ ਤੇ ਉਨ੍ਹਾਂ ਕਿਹਾ ਕੇ ਕੁੜੀਆਂ-ਮੁੰਡਿਆਂ 'ਚ ਕੋਈ ਫਰਕ ਨਹੀਂ ਹੁੰਦਾ। ਜਿਹੜੇ ਲੋਕ ਕੁੜੀਆਂ ਨੂੰ ਕੁੱਖ 'ਚ ਮਾਰ ਦਿੰਦੇ ਹਨ ਉਹ ਬਹੁਤ ਮਾੜਾ ਕਰਦੇ ਹਨ। ਜੇਕਰ ਕੁੜੀਆਂ ਹੀ ਖਤਮ ਹੋ ਗਈਆਂ ਤਾ ਮੁੰਡਿਆਂ ਨਾਲ ਵਿਆਹ ਕੌਣ ਕਰੇਗਾ ਤੇ ਪਰਿਵਾਰ 'ਚ ਵਾਧਾ ਕਿਵੇ ਹੋਵੇਗਾ।


ਉਥੇ ਬੱਚੀ ਦੇ ਚਾਚਾ ਸਮਾਜ ਸੇਵਕ ਅਵਤਾਰ ਸਿੰਘ ਨੇ ਦੱਸਿਆ ਕਿ ਸਾਡੇ ਘਰ 'ਚ ਬੱਚੀ ਹੋਣ ਨਾਲ ਬਹੁਤ ਖੁਸ਼ੀ ਹੋਈ ਹੈ। ਇਸ ਲਈ ਅਸੀਂ ਹਸਪਤਾਲ 'ਚੋਂ ਆਪਣੀ ਬੱਚੀ ਨੂੰ ਗੱਡੀ ਸਜਾ ਕੇ ਲੈ ਕੇ ਆਏ ਹਾਂ।  ਉਹਨਾਂ ਕਿਹਾ ਕਿ ਅਸੀਂ ਕੁੜੀਆਂ ਮੁੰਡਿਆਂ ਚ ਕੋਈ ਫਰਕ ਨਹੀਂ ਸਮਝਦੇ ਜੋ ਜਗ ਜਨਣੀ ਹੈ। ਵੱਡੇ-ਵੱਡੇ ਰਾਜਿਆਂ ਮਹਾਰਾਜਾ ਨੂੰ ਜਨਮ ਦੇਣ ਵਾਲੀ ਹੈ ਨੂੰ ਲੋਕ ਕੁੱਖ 'ਚ ਮਾਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਸਮਾਜ ਨੂੰ ਬਦਲਣ ਦੀ ਲੋੜ ਹੈ।

Shyna

This news is Content Editor Shyna