ਪਹਿਲਾਂ ਜਿਊਂਦੇ-ਜੀਅ ਪਾਇਆ ਆਪਣਾ ਭੋਗ, ਹੁਣ ਮਨਾਈ ਬਰਸੀ

01/29/2020 3:13:18 PM

ਫਤਿਹਗੜ੍ਹ ਸਾਹਿਬ—ਸਰਹਿੰਦ ਦੇ ਪਿੰਡ ਮਾਜਰੀ ਸੋਢੀਆਂ 'ਚ ਸਮਾਜ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਗਰੀਬੀ ਤੋਂ ਮਜ਼ਬੂਰ ਪੰਜ ਧੀਆਂ ਦੇ ਪਿਤਾ ਦੇ ਜਿਊਂਦੇ ਜੀਅ ਆਪਣੀ ਮੌਤ ਦਾ ਭੋਗ ਇਸ ਲਈ ਪਾ ਦਿੱਤਾ ਤਾਂ ਕਿ ਪਰਿਵਾਰ 'ਤੇ ਬੋਝ ਨਾ ਪਵੇ। ਅਤੇ ਧੀਆਂ ਵਲੋਂ ਅੰਤਿਮ ਕਿਰਿਆ ਕਰਨ ਨੂੰ ਲੈ ਕੇ ਕੋਈ ਵਿਵਾਦ ਨਾ ਹੋਵੇ। ਪਿਛਲੇ ਸਾਲ ਆਪਣੀ ਮੌਤ ਦਾ ਭੋਗ ਯਾਨੀ ਸਾਰੇ ਕਾਰ-ਵਿਹਾਰ ਕਰਨ ਵਾਲੇ ਹਰਭਜਨ ਸਿੰਘ ਨੇ ਇਸ ਸਾਲ ਬਰਸੀ ਸਮਾਰੋਹ ਵੀ ਕਰ ਦਿੱਤਾ। ਸਮਾਜ ਨੂੰ ਸੰਦੇਸ਼ ਵੀ ਦਿੱਤਾ ਦੁੱਖਾਂ ਨਾਲ ਲੜਨਾ ਸਿੱਖੋ। ਹਾਰ ਕੇ ਖੁਦਕੁਸ਼ੀ ਨਾ ਕਰੋ ਸਗੋਂ ਮਿਸਾਲ ਬਣ ਕੇ ਸਮਾਜ ਨੂੰ ਨਵੀਂ ਦਿਸ਼ਾ ਦਿਓ।

ਸਾਲ 1947 'ਚ ਜਨਮੇ ਹਰਭਜਨ ਸਿੰਘ ਦੱਸਦੇ ਹਨ ਕਿ 72 ਸਾਲਾਂ 'ਚ ਇਕ ਦਿਨ ਵੀ ਸੁੱਖ ਦਾ ਨਹੀਂ ਆਇਆ। ਗਰੀਬੀ ਦੇ ਕਾਰਨ ਪੜ੍ਹ ਵੀ ਨਹੀਂ ਸਕੇ ਅਤੇ ਬਚਪਨ ਤੋਂ ਹੀ ਮਜ਼ਦੂਰੀ ਕਰਨ ਲੱਗੇ। 1968 'ਚ ਕਲਾਵੰਤੀ ਨਾਲ ਵਿਆਹ ਹੋਇਆ। ਪਤਨੀ ਵੀ ਬੀਮਾਰ ਰਹਿਣ ਲੱਗੀ। ਇਕ ਦੇ ਬਾਅਦ ਪੰਜ ਧੀਆਂ ਨੇ ਜਨਮ ਲਿਆ। ਪਤਨੀ ਦੀ ਬੀਮਾਰੀ ਵੀ ਵਧਦੀ ਗਈ। ਕਮਾਈ ਦਾ ਸਾਰਾ ਪੈਸਾ ਦਵਾਈ 'ਤੇ ਖਰਚ ਹੁੰਦਾ ਰਹਿੰਦਾ। ਕਿਸੇ ਤਰ੍ਹਾਂ ਧੀਆਂ ਦੇ ਵਿਆਹ ਕੀਤੇ ਤਾਂ ਉਨ੍ਹਾਂ ਨੂੰ ਵੀ ਸੁੱਖ ਨਸੀਬ ਨਹੀਂ ਹੋਇਆ। ਸਹੁਰੇ ਵਾਲੇ ਤੰਗ ਕਰਦੇ ਰਹਿੰਦੇ। ਕਿਸੇ ਧੀ ਨੂੰ ਵੱਖ ਹੋਣਾ ਪਿਆ ਤਾਂ ਕਿਸੇ ਦਾ ਤਾਲਾਕ ਹੋ ਗਿਆ। ਇਕ ਜੁਆਈ ਦੀ ਮੌਤ ਹੋ ਗਈ। 20 ਸਾਲ ਤੋਂ ਇਕ ਧੀ ਰਣਜੀਤ ਕੌਰ ਉਸ ਦੇ ਕੋਲ ਰਹੀ ਹੈ। 2017 'ਚ ਪਤਨੀ ਵੀ ਚੱਲ ਵਸੀ। ਕਿਸੇ ਤਰ੍ਹਾਂ ਪਤਨੀ ਦਾ ਅੰਤਿਮ ਕਿਰਿਆ ਕੀਤੀ। ਫਿਰ ਤੈਅ ਕੀਤਾ ਕਿ ਉਹ ਧੀਆਂ 'ਤੇ ਬੋਝ ਨਹੀਂ ਬਣੇਗਾ। ਉਸ ਦੀ ਮੌਤ ਧੀਆਂ ਦੀ ਮਜ਼ਬੂਰੀ ਨਹੀਂ ਬਣੇਗੀ। 24 ਫਰਵਰੀ 2019 ਨੂੰ ਉਸ ਨੇ ਜਿਊਂਦੇ ਜੀਅ ਆਪਣੀ ਮੌਤ ਦੀ ਰਸਮ ਪੂਰੀ ਕਰ ਦਿੱਤੀ। 11 ਮਹੀਨੇ ਬਾਅਦ 27 ਜਨਵਰੀ ਨੂੰ ਬਰਸੀ ਸਮਾਰੋਹ ਵੀ ਪਿੰਡ 'ਚ ਕਰਵਾਇਆ। ਮੌਤ ਦੇ ਬਾਅਦ ਕੋਈ ਵਿਵਾਦ ਨਾ ਰਹੇ। ਇਸ ਕਾਰਨ ਮਕਾਨ ਧੀ ਦੇ ਨਾਂ ਕਰਵਾ ਦਿੱਤਾ ਅਤੇ ਡੇਢ ਵਿਘੇ ਜ਼ਮੀਨ ਧੀਆਂ 'ਚ ਵੰਡ ਦਿੱਤੀ।

1979 'ਚ ਅੱਖਾਂ ਗਈਆਂ ਤਾਂ ਪਹਿਲੀ ਵਾਰ ਲੱਗਿਆ ਕੋਈ ਕਿਸੇ  ਦਾ ਨਹੀਂ
ਹਰਭਜਨ ਸਿੰਘ ਨੇ ਦੱਸਿਆ ਕਿ 1979 'ਚ ਉਨ੍ਹਾਂ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ ਸੀ, ਤਾਂ ਪਹਿਲੀ ਵਾਰ ਲੱਗਿਆ ਕਿ ਸਮਾਜ 'ਚ ਕੋਈ ਆਪਣਾ ਨਹੀਂ ਹੁੰਦਾ। ਤਿੰਨ ਮਹੀਨੇ ਤੱਕ ਘਰ ਰਿਹਾ। ਪਰਿਵਾਰ ਦੇ ਕਿਸੇ ਮੈਂਬਰ ਜਾਂ ਰਿਸ਼ਤੇਦਾਰ ਨੇ ਸਾਥ ਨਹੀਂ ਦਿੱਤਾ। ਫੈਕਟਰੀ ਮਾਲਕਾਂ ਨੇ ਲੁਧਿਆਣਾ ਤੋਂ ਇਲਾਜ ਕਰਵਾਇਆ ਤਾਂ ਅੱਖਾਂ ਦੀ ਰੋਸ਼ਨੀ ਵਾਪਸ ਆ ਗਈ।

...ਤਾਂਕਿ ਕੋਈ ਮਾਂ-ਬਾਪ ਖੁਦ ਨੂੰ ਬਦਨਸੀਬ ਨਾ ਸਮਝੇ: ਹਰਭਜਨ ਸਿੰਘ ਰਸਮਾਂ ਪੂਰੀਆਂ ਕਰਨ ਦੇ ਬਾਅਦ ਸਮਾਜ 'ਚ ਪਹਿਲੇ ਦੀ ਤਰ੍ਹਾਂ ਹੀ ਰਹਿ ਰਹੇ ਹਨ। ਆਪਣੀਆਂ ਜ਼ਿੰਮੇਦਾਰੀਆਂ ਵੀ ਨਿਭਾਅ ਰਹੇ ਹਨ। ਉਨ੍ਹਾਂ ਨੇ ਸੰਦੇਸ਼ ਦਿੱਤਾ ਹੈ ਕਿ ਦੁੱਖਾਂ ਤੋਂ ਤੰਗ ਹੋ ਕੇ ਕੋਈ ਖੁਦਕੁਸ਼ੀ ਨਾ ਕਰੇ। ਨਸ਼ੇ ਦੀ ਦਲਦਲ 'ਚ ਫਸੇ ਨੌਜਵਾਨ ਆਪਣੇ ਮਾਤਾ-ਪਿਤਾ ਵੱਲ ਦੇਖਣ ਤਾਂਕਿ ਕੋਈ ਮਾਤਾ-ਪਿਤਾ ਉਨ੍ਹਾਂ ਦੇ ਜਿਵੇਂ ਬਦਨਸੀਬ ਨਾ ਹੋਵੇ।

ਧੀ ਨੇ ਕਿਹਾ ਸਾਨੂੰ ਕੋਈ ਦੁੱਖ ਨਹੀਂ
ਹਰਭਜਨ ਸਿੰਘ ਦੀ ਇਸ ਸਮਾਜਿਕ ਰਸਮ 'ਤੇ ਧੀਆਂ ਨੂੰ ਕੋਈ ਦੁੱਖ ਨਹੀਂ। ਧੀ ਰਣਜੀਤ ਕੌਰ ਨੇ ਕਹਾ ਕਿ ਉਨ੍ਹਾਂ ਦੇ ਪਿਤਾ ਨੇ ਪੁੱਤਰਾਂ ਨਾਲੋਂ ਵਧ ਪਿਆਰ ਦਿੱਤਾ ਹੋਵੇਗਾ। ਪਿਤਾ ਦੇ ਹੌਂਸਲੇ ਦੀ ਬਦੌਲਤ ਹੀ ਉਹ ਦੁੱਖਾਂ ਤੋਂ ਉਭਰ ਸਕੀ ਹੈ।

Shyna

This news is Content Editor Shyna