ਨਵੇਂ ਸਾਲ ਤੋਂ ਬਿਨ੍ਹਾਂ ਫਾਸਟੈਗ ਟੋਲ ਤੋਂ ਵਾਹਨ ਕੱਢਣਾ ਪਵੇਗਾ ਮਹਿੰਗਾ, ਦੇਣੀ ਹੋਵੇਗੀ ਦੁੱਗਣੀ ਫੀਸ

12/26/2020 11:25:14 AM

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਨਵੇਂ ਸਾਲ ਤੋਂ ਬਿਨ੍ਹਾਂ ਫਾਸਟੈਗ ਵਾਲੇ ਵਾਹਨਾਂ ਨੂੰ ਟੋਲ ਤੋਂ ਲੰਘਣਾ ਮਹਿੰਗਾ ਪਵੇਗਾ। ਕੇਂਦਰ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਕੈਸ਼ ਕਾਊਂਟਰ ਲਾਈਨ ਨੂੰ ਨਵੇਂ ਸਾਲ ਤੋਂ ਪੂਰਨ ਤੌਰ ’ਤੇ ਬੰਦ ਕੀਤਾ ਜਾ ਰਿਹਾ ਹੈ ਅਤੇ ਬਿਨ੍ਹਾਂ ਫਾਸਟੈਗ ਵਾਲੇ ਵਾਹਨਾਂ ਤੋਂ ਦੁੱਗਣਾ ਟੋਲ ਵਸੂਲਿਆ ਜਾਵੇਗਾ। ਇਹ ਜਾਣਕਾਰੀ ਦਿੰਦੇ ਚੌਲਾਂਗ ਟੋਲ ਪਲਾਜ਼ਾ ਦੇ ਮੈਨੇਜਰ ਅਜੇ ਸਿੰਘ ਅਤੇ ਪੀ. ਆਰ. ਓ. ਹਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਇਸ ਬਾਰੇ ਕੇਂਦਰ ਸਰਕਾਰ ਨੇ ਨਵੀਆਂ ਗਾਈਡ ਲਾਈਨ ਜਾਰੀ ਕਰ ਦਿੱਤੀਆਂ ਹਨ। 

ਇਹ ਵੀ ਪੜ੍ਹੋ : ਸਾਲ 2020 ਪੰਜਾਬ ’ਚ ਇਨ੍ਹਾਂ ਪਰਿਵਾਰਾਂ ਨੂੰ ਦੇ ਗਿਆ ਵੱਡੇ ਦੁੱਖ, ਜਬਰ-ਜ਼ਿਨਾਹ ਦੀਆਂ ਘਟਨਾਵਾਂ ਨੇ ਵਲੂੰਧਰੇ ਦਿਲ

ਪਿਛਲੇ ਵਰ੍ਹੇ ਸ਼ੁਰੂ ਕੀਤੀ ਗਈ ਫਾਸਟੈਗ ਵਿਵਸਥਾ ਪੂਰਨ ਤੌਰ ’ਤੇ ਲਾਗੂ ਹੋਵੇਗੀ ਅਤੇ ਟੋਲ ’ਤੇ ਸਾਰੀਆਂ ਲਾਈਨਾਂ ਫਾਸਟੈਗ ਵਾਲੀਆਂ ਹੋਣਗੀਆਂ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਵਾਹਨਾਂ ਦੇ ਪਾਸ ਬਣੇ ਹਨ, ਉਨ੍ਹਾਂ ਨੂੰ ਵੀ ਫਾਸਟੈਗ ਜ਼ਰੂਰੀ ਹੈ ਅਤੇ ਬਿਨ੍ਹਾਂ ਫਾਸਟੈਗ ਲੱਗੇ ਵਾਹਨ ਦਾ ਪਾਸ ਵੀ ਨਹੀਂ ਬਣੇਗਾ। ਇਹ ਨਿਯਮ 1 ਜਨਵਰੀ ਤੋਂ ਲਾਗੂ ਹੋਣਾ ਹੈ ਹਾਲਾਂਕਿ ਕਿਸਾਨ ਅੰਦੋਲਨ ਦੇ ਚਲਦਿਆਂ ਟੋਲ ਪਲਾਜ਼ਿਆਂ ’ਤੇ ਲੱਗੇ ਪੱਕੇ ਧਰਨਿਆਂ ਦੇ ਚਲਦੇ ਉਗਰਾਹੀ ਬੰਦ ਹੈ, ਜੋ ਸੰਘਰਸ਼ ਦੇ ਚਲਦਿਆਂ ਉਗਰਾਹੀ ਫਿਲਹਾਲ ਬੰਦ ਰਹਿਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : UAE ਤੋਂ ਆਏ ਮੁੰਡੇ ’ਤੇ ਚੜਿ੍ਹਆ ਕਿਸਾਨੀ ਰੰਗ, ਧਰਨੇ ’ਚ ਸ਼ਾਮਲ ਹੋਣ ਲਈ ਰੱਦ ਕੀਤਾ ਆਪਣਾ ਵਿਆਹ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

shivani attri

This news is Content Editor shivani attri