ਟਿਕਰੀ ਸਰਹੱਦ ਪਹੁੰਚੇ ਮਨਕੀਰਤ ਔਲਖ, ਬਜ਼ੁਰਗ ਬੀਬੀਆਂ ਤੇ ਕਿਸਾਨਾਂ ਨੂੰ ਵੰਡੇ ਬੂਟ ਤੇ ਗਰਮ ਸ਼ਾਲ (ਵੀਡੀਓ)

12/15/2020 11:20:52 AM

ਜਲੰਧਰ (ਬਿਊਰੋ) : ਖ਼ੇਤੀ ਕਾਨੂੰਨ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਕਿਸਾਨੀ ਪ੍ਰਦਰਸ਼ਨ ਲਗਾਤਾਰ ਚੱਲ ਰਿਹਾ ਹੈ। ਕਿਸਾਨ ਵੀਰ ਦਿੱਲੀ ਦੀਆਂ ਸਰਹੱਦਾਂ 'ਤੇ ਮੀਂਹ-ਹਨ੍ਹੇਰੀ ਤੇ ਠੰਡੀਆਂ ਰਾਤਾਂ 'ਚ ਕਾਲੇ ਕਾਨੂੰਨ ਬਿੱਲਾਂ ਨੂੰ ਰੱਦ ਕਰਵਾਉਣ ਲਈ ਬੈਠੇ ਹੋਏ ਹਨ। ਇਸ ਅੰਦੋਲਨ 'ਚ ਕਿਸਾਨਾਂ ਨਾਲ ਆਮ ਲੋਕਾਂ ਦੇ ਨਾਲ-ਨਾਲ ਪੰਜਾਬੀ ਇੰਡਸਟਰੀ ਦੇ ਕਈ ਮਸ਼ਹੂਰ ਅਦਾਕਾਰ ਅਤੇ ਗਾਇਕ ਵੀ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਨ। ਪੰਜਾਬੀ ਇੰਡਸਟਰੀ ਦੇ ਕਲਾਕਾਰਾਂ 'ਚੋਂ ਕੋਈ ਨਾ ਕੋਈ ਰੋਜ਼ਾਨਾ ਕਿਸਾਨੀ ਅੰਦੋਲਨ 'ਚ ਸ਼ਾਮਲ ਹੋ ਰਿਹਾ ਹੈ ਤੇ ਨਾਲ-ਨਾਲ ਸੋਸ਼ਲ ਮੀਡੀਆ ਰਾਹੀਂ ਬਹੁਤ ਸਪੋਰਟ ਕਰ ਰਹੇ ਹਨ। ਹਾਲ ਹੀ 'ਚ ਮਨਕੀਰਤ ਔਲਖ ਵੀ ਟਿਕਰੀ ਬਾਰਡਰ ਦਿੱਲੀ ਪਹੁੰਚੇ, ਜਿਸ ਦੀ ਵੀਡੀਓ ਉਨ੍ਹਾਂ ਨੇ ਆਪਣੋ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ। ਇਸ ਵੀਡੀਓ 'ਚ ਮਨਕੀਰਤ ਔਲਖ ਬਹੁਤ ਹੀ ਨੇਕ ਕੰਮ ਕਰਦੇ ਨਜ਼ਰ ਆ ਰਹੇ ਹਨ। 

ਮਨਕੀਰਤ ਔਲਖ ਨੇ ਬਜ਼ੁਰਗ ਬੀਬੀਆਂ ਤੇ ਕਿਸਾਨਾਂ ਨੂੰ ਵੰਡੇ ਬੂਟ-ਗਰਮ ਸ਼ਾਲ
ਦਰਅਸਲ, ਇਸ ਵੀਡੀਓ 'ਚ ਮਨਕੀਰਤ ਔਲਖ ਆਪਣੀਆਂ ਬਜ਼ੁਰਗ ਬੀਬੀਆਂ ਨੂੰ ਠੰਡ 'ਚ ਗਰਮ ਸ਼ਾਲ ਅਤੇ ਬੂਟ ਦਿੰਦੇ ਹੋਏ ਨਜ਼ਰ ਆ ਰਹੇ ਹਨ। ਬੀਬੀਆਂ ਹੀ ਨਹੀਂ ਸਗੋਂ ਉਨ੍ਹਾਂ ਨੇ ਬਜ਼ੁਰਗ ਕਿਸਾਨਾਂ ਲਈ ਬੂਟ ਲਿਆਂਦੇ ਹਨ। ਇਸ ਦੌਰਾਨ ਮਨਕੀਰਤ ਔਲਖ ਖ਼ੁਦ ਆਪ ਬਜ਼ੁਰਗ ਕਿਸਾਨਾਂ ਤੇ ਬੀਬੀਆਂ ਦੇ ਪੈਰੀਂ ਬੂਟ ਪਾ ਰਹੇ ਹਨ। ਉਨ੍ਹਾਂ ਦੀਆਂ ਇਹ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਵੀਡੀਓਜ਼ ਨੂੰ ਇੰਸਟਾਗ੍ਰਾਮ 'ਤੇ ਸਾਂਝਾ ਕਰਦਿਆਂ ਮਨਕੀਰਤ ਔਲਖ ਨੇ ਲਿਖਿਆ 'ਬਹੁਤ ਔਖਾ ਘਰ ਛੱਡ ਕੇ ਸੜਕਾਂ 'ਤੇ ਬੈਠਣਾ ਉਹ ਵੀ ਇਨ੍ਹਾਂ ਦਿਨਾਂ ਤੋਂ ਅਤੇ ਇੰਨੀਂ ਜ਼ਿਆਦਾ ਠੰਡ 'ਚ। ਫ਼ਿਰ ਵੀ ਹੌਂਸਲੇ ਬੁਲੰਦ ਨੇ। ਅਸੀਂ ਜਿੱਤਾਂਗੇ ਜ਼ਰੂਰ। ਕਿਸਾਨ ਏਕਤਾ ਜ਼ਿੰਦਾਬਾਦ।' ਇਸ ਤੋਂ ਇਲਾਵਾ ਮਨਕੀਰਤ ਔਲਖ ਨੇ ਇਕ ਪੋਸਟ ਵੀ ਸਾਂਝੀ ਕੀਤੀ ਹੈ, ਜਿਸ 'ਚ ਲਿਖਿਆ ਹੈ 'ਦਾਦੇ ਨੇ 1947 ਵੇਖੀ, ਬਾਪੂ ਨੇ 1984 ਵੇਖੀ, ਪੁੱਤ ਦੇਖ ਰਹੇ ਨੇ 2020।'

 
 
 
 
 
View this post on Instagram
 
 
 
 
 
 
 
 
 
 
 

A post shared by Mankirt Aulakh (ਔਲਖ) (@mankirtaulakh)

ਦਿੱਲੀ ਪਹੁੰਚ ਗਿੱਪੀ ਗਰੇਵਾਲ ਨੇ ਵੰਡਾਇਆ ਸੇਵਾ ਵਿਚ ਹੱਥ
ਪੰਜਾਬੀ ਫ਼ਿਲਮ ਇੰਡਸਟਰੀ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਦਿੱਲੀ ਧਰਨੇ 'ਚ ਪਹੁੰਚੇ ਸਨ। ਗਿੱਪੀ ਗਰੇਵਾਲ ਨੇ ਇਕ ਪੋਸਟ ਤੇ ਇਕ ਲਾਈਵ ਵੀਡੀਓ ਸਾਂਝੀ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ। ਇਸ ਤੋਂ ਇਲਾਵਾ ਦਿੱਲੀ ਧਰਨੇ ਦੌਰਾਨ ਗਿੱਪੀ ਗਰੇਵਾਲ ਖ਼ਾਲਸਾ ਏਡ ਦੇ ਕਰਮਚਾਰੀਆਂ ਨੂੰ ਮਿਲੇ। ਉਨ੍ਹਾਂ ਨੇ ਦੱਸਿਆ ਕਿ ਇਥੇ ਕਿਸਾਨਾਂ ਦੀ ਹਰ ਤਰ੍ਹਾਂ ਨਾਲ ਦੇਖਭਾਲ ਕੀਤੀ ਜਾ ਰਹੀ ਹੈ। ਕਿਸਾਨੀ ਧਰਨੇ 'ਚ ਜਿਮ, ਕੱਪੜੇ ਧੌਣ ਲਈ ਮਸ਼ੀਨਾਂ, ਬਜ਼ੁਰਗਾਂ ਲਈ ਲੱਤਾਂ ਦੀ ਮਸਾਜ ਵਾਸਤੇ ਮਸ਼ੀਨਾਂ ਦਾ ਪੁਖਤਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਗਿੱਪੀ ਨੇ ਰੋਟੀਆਂ ਬਣਾਉਣ ਦੀ ਸੇਵਾ ਵੀ ਕੀਤੀ। 

 

ਗੁਰਨਾਮ ਭੁੱਲਰ ਵੀ ਲਗਵਾ ਚੁੱਕੇ ਨੇ ਹਾਜ਼ਰੀ
ਪੰਜਾਬੀ ਗਾਇਕ ਗੁਰਨਾਮ ਭੁੱਲਰ ਵੀ ਦਿੱਲੀ ਦੇ ਕੁੰਡਲੀ ਬਾਰਡਰ 'ਤੇ ਲੱਗੇ ਕਿਸਾਨੀ ਮੋਰਚੇ 'ਤੇ ਪਹੁੰਚੇ ਸਨ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੁਝ ਤਸਵੀਰਾਂ ਸਾਂਝੀਆਂ ਕਰਕੇ ਦਿੱਤੀ। ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ਼ 'ਤੇ ਇਕ ਤਸਵੀਰ ਸਾਂਝੀ ਕਰਦਿਆਂ ਲਿਖਿਆ ਸੀ- #kisanmazdoorekta ਜ਼ਿੰਦਾਬਾਦ, ਲੰਗਰ ਸੇਵਾ #delhi kundli border।' ਤਸਵੀਰ 'ਚ ਉਹ ਲੋਕਾਂ ਨਾਲ ਮਿਲ ਕੇ ਲੰਗਰ ਲਈ ਰੋਟੀਆਂ ਬਣਾਉਂਦੇ ਹੋਏ ਨਜ਼ਰ ਆਏ ਸਨ।

ਰੇਸ਼ਮ ਸਿੰਘ ਅਨਮੋਲ ਵੀ ਧਰਨੇ 'ਚ ਕਰ ਰਹੇ ਨੇ ਸੇਵਾ
ਗਾਇਕ ਰੇਸ਼ਮ ਸਿੰਘ ਅਨਮੋਲ ਵੀ ਧਰਨੇ 'ਚ ਪਹੁੰਚੇ ਨੇ ਅਤੇ ਲੰਗਰ ਤੇ ਭਾਂਡਿਆਂ ਦੀ ਸੇਵਾ ਦੇ ਨਾਲ-ਨਾਲ ਕਈ ਹੋਰ ਸੇਵਾਵਾਂ ਵੀ ਨਿਭਾ ਰਹੇ ਹਨ। ਰੇਸ਼ਮ ਸਿੰਘ ਅਨਮੋਲ ਦੀਆਂ ਕੁਝ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਸਨ, ਜਿਨ੍ਹਾਂ 'ਚ ਉਹ ਕਿਸਾਨਾਂ ਲਈ ਲੰਗਰ, ਭਾਂਡਿਆਂ ਦੀ ਸੇਵਾ ਤੇ ਝਾੜੂ ਲਾਉਂਦੇ ਹੋਏ ਨਜ਼ਰ ਆ ਰਹੇ ਸਨ। ਕੁਝ ਵੀਡੀਓਜ਼ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝੀਆਂ ਕੀਤੀਆਂ ਸਨ। ਇਨ੍ਹਾਂ ਵੀਡੀਓਜ਼ 'ਚ ਤੁਸੀਂ ਵੇਖ ਸਕਦੇ ਹੋ ਕਿ ਰੇਸ਼ਮ ਸਿੰਘ ਅਨਮੋਲ ਬੜੀ ਹੀ ਤਨਦੇਹੀ ਨਾਲ ਭਾਂਡੇ ਮਾਂਜਣ, ਝਾੜੂ ਅਤੇ ਲੰਗਰ ਬਣਾਉਣ ਦੀ ਸੇਵਾ ਨਿਭਾ ਰਹੇ ਨੇ।
ਦੱਸ ਦਈਏ ਕਿ ਕਲਾਕਾਰ ਕਿਸਾਨੀ ਅੰਦੋਲਨ 'ਚ ਕੰਮ ਕਰ ਰਹੇ ਹਨ ਤੇ ਨਾਲ ਹੀ ਸੋਸ਼ਲ ਮੀਡੀਆ 'ਤੇ ਵੀ ਉਹ ਕਿਸਾਨਾਂ ਦੇ ਹੱਕਾਂ ਲਈ ਬੋਲਦੇ ਹੋਏ ਨਜ਼ਰ ਆ ਰਹੇ ਹਨ। ਰੇਸ਼ਮ ਸਿੰਘ ਅਨਮੋਲ ਵੀ ਕਿਸਾਨ ਅੰਦੋਲਨ ਪੂਰੇ ਜਜ਼ਬੇ ਨਾਲ ਜੁੜੇ ਹੋਏ ਹਨ। ਉਹ ਰੋਟੀ ਬਨਾਉਣ, ਸਬਜ਼ੀ ਕੱਟਣ ਤੋਂ ਲੈ ਕੇ ਭਾਂਡੇ ਮਾਂਜਦੇ ਹੋਏ ਨਜ਼ਰ ਆਏ। ਉਹ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਹੱਕਾਂ ਦੀ ਗੱਲ ਕਰਦੇ ਹੋਏ ਨਜ਼ਰ ਆਏ ਕਿਉਂਕਿ ਉਹ ਖ਼ੁਦ ਵੀ ਇਕ ਕਿਸਾਨ ਹੈ। ਰੇਸ਼ਮ ਸਿੰਘ ਅਨਮੋਲ ਦੇ ਗੀਤਾਂ 'ਚ ਵੀ ਕਿਸਾਨੀ ਝਲਕਦੀ ਹੈ।

 

ਰੁਪਿੰਦਰ ਹਾਂਡਾ ਲਗਾਤਾਰ ਕਰ ਰਹੀ ਹੈ ਕਿਸਾਨਾਂ ਦਾ ਸਮਰਥਨ 
ਦੱਸ ਦਈਏ ਕਿ ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਲਗਾਤਾਰ ਕਿਸਾਨਾਂ ਦਾ ਸਮਰਥਨ ਕਰ ਰਹੀ ਹੈ। ਗਾਇਕਾ ਬਾਰਡਰ 'ਤੇ ਬੈਠੇ ਕਿਸਾਨਾਂ ਲਈ ਲੰਗਰ ਤੇ ਪਕੌੜੇ ਬਣਾਉਂਦੀ ਨਜ਼ਰ ਆਈ ਸੀ। ਇਸ ਦੀਆਂ ਕੁਝ ਵੀਡੀਓਜ਼ ਰੁਪਿੰਦਰ ਹਾਂਡਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀ ਸਾਂਝੀਆਂ ਕੀਤੀਆਂ ਸਨ। ਰੁਪਿੰਦਰ ਹਾਂਡਾ ਟਿਕਰੀ ਬਾਰਡਰ 'ਤੇ ਕਿਸਾਨਾਂ ਨਾਲ ਅੰਦੋਲਨ 'ਚ ਹਿੱਸਾ ਲੈ ਰਹੀ ਹੈ। ਰੁਪਿੰਦਰ ਹਾਂਡਾ ਵਲੋਂ ਸਾਂਝੀਆਂ ਕੀਤੀਆਂ ਵੀਡੀਓਜ਼ 'ਚ ਵੇਖਿਆ ਜਾ ਸਕਦਾ ਹੈ ਕਿ ਉਹ ਕਿਵੇਂ ਦੂਜੇ ਲੋਕਾਂ ਨਾਲ ਮਿਲ ਕੇ ਲੰਗਰ ਬਣਾਉਣ 'ਚ ਹੱਥ ਵਟਾ ਰਹੀ ਹੈ। ਕਦੇ ਪਕੌੜੇ ਬਣਾ ਰਹੀ ਹੈ ਤੇ ਨਾਲ ਫੁਲਕੇ ਤਿਆਰ ਕਰ ਰਹੀ ਹੈ। ਰੁਪਿੰਦਰ ਹਾਂਡਾ ਦੇ ਇਸ ਜ਼ਜਬੇ ਨੂੰ ਵੇਖ ਕੇ ਹਰ ਕੋਈ ਉਨ੍ਹਾਂ ਦੀ ਤਾਰੀਫ਼ ਕਰ ਰਿਹਾ ਹੈ। ਰੁਪਿੰਦਰ ਹਾਂਡਾ ਨੇ ਇਨ੍ਹਾਂ ਸਾਰੀਆਂ ਵੀਡੀਓਜ਼ ਨੂੰ ਸਾਂਝੀਆਂ ਕਰਦਿਆਂ ਕੈਪਸ਼ਨ 'ਚ ਲਿਖਿਆ 'ਟਿਕਰੀ ਬਾਰਡਰ 'ਤੇ ਅੱਜ ਵੀ ਲੰਗਰ ਸੇਵਾ ਲਾ ਰਹੇ ਨੇ। ਵਾਹਿਗੁਰੂ ਭਲਾ ਕਰੇ।'

ਦਿੱਲੀ ਪਹੁੰਚ ਕੌਰ ਬੀ ਤੇ ਮਿਸ ਪੂਜਾ ਨੇ ਵੰਡਾਇਆ ਸੇਵਾ 'ਚ ਹੱਥ 
ਪੰਜਾਬ ਦੀ ਪ੍ਰਸਿੱਧ ਗਾਇਕਾ ਕੌਰ ਬੀ ਦਿੱਲੀ ਪਹੁੰਚੀ ਅਤੇ ਉਥੇ ਉਹ ਕਿਸਾਨ ਭਰਾਵਾਂ ਦੀ ਸੇਵਾ ਕਰਦੀ ਵੀ ਨਜ਼ਰ ਆਈ। ਬੀਤੇ ਦਿਨ ਕੌਰ ਬੀ ਨੇ ਕੁਝ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਸਨ, ਜਿਨ੍ਹਾਂ 'ਚ ਉਹ ਬਿਨਾਂ ਕਿਸੇ ਭੇਦ-ਭਾਵ ਦੇ ਸੇਵਾ ਕਰਦੀ ਨਜ਼ਰ ਆਈ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਕੌਰ ਬੀ ਨੇ ਕੈਪਸ਼ਨ 'ਚ ਲਿਖਿਆ ਸੀ, 'ਵਾਹਿਗੁਰੂ ਜੀ ਸਭ 'ਤੇ ਮਿਹਰ ਕਰੀਓ।' ਦੱਸ ਇਸ ਦੌਰਾਨ ਮਿਸ ਪੂਜਾ, ਗੁਰਲੇਜ ਅਖ਼ਤਰ ਵੀ ਮੌਜੂਦ ਸਨ। ਉਨ੍ਹਾਂ ਨੇ ਵੀ ਕਿਸਾਨਾ ਦੀ ਸੇਵਾ ਲਈ ਹੱਥ ਵੰਡਾਇਆ ਸੀ।

ਨੋਟ- ਟਿਕਰੀ ਬਾਰਡਰ ਪਹੁੰਚੇ ਮਨਕੀਰਤ ਔਲਖ ਵਲੋਂ ਕੀਤੀ ਸੇਵਾ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਵੇਖਦੇ ਹੋ, ਕੁਮੈਂਟ ਕਰਕੇ ਜ਼ਰੂਰ ਦੱਸੋ।

sunita

This news is Content Editor sunita