ਭੈਣਾਂ ਨੇ ਰੱਖੜੀ ਬੰਨ੍ਹ ਤੇ ਸਿਰ 'ਤੇ ਸਿਹਰਾ ਸਜਾ ਇਕਲੌਤੇ ਭਰਾ ਨੂੰ ਦਿੱਤੀ ਅੰਤਿਮ ਵਿਦਾਈ, ਭੁੱਬਾਂ ਮਾਰ ਰੋਇਆ ਪਰਿਵਾਰ

02/27/2021 7:07:15 PM

ਨਾਭਾ/ਭਾਦਸੋਂ(ਰਾਹੁਲ ਖੁਰਾਣਾ)- ਕੇਂਦਰ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵੱਲੋਂ ਦਿੱਲੀ ਦੀਆਂ ਬਰੂਹਾਂ 'ਤੇ ਪਿਛਲੇ ਤਿੰਨ ਮਹੀਨਿਆਂ ਤੋਂ ਅੰਦੋਲਨ ਬਦਸਤੂਰ ਜਾਰੀ ਹੈ। ਇਸ ਕਿਸਾਨੀ ਅੰਦੋਲਨ ਦੌਰਾਨ ਲਗਾਤਾਰ ਸ਼ਹਾਦਤਾਂ ਦਾ ਅੰਕੜਾ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ। ਜਿਸ ਦੇ ਤਹਿਤ ਬੀਤੇ ਦਿਨੀਂ ਨਾਭਾ ਬਲਾਕ ਦੇ ਪਿੰਡ ਖੇੜੀ ਜੱਟਾਂ ਦੇ 18 ਸਾਲਾ ਨੌਜਵਾਨ ਨਵਜੋਤ ਸਿੰਘ ਦੀ ਸਿੰਘੂ ਬਾਰਡਰ ਉਤੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ। ਅੱਜ ਉਸ ਦੀ ਮ੍ਰਿਤਕ ਦੇਹ ਪਿੰਡ ਲਿਆਂਦੀ ਗਈ ਅਤੇ ਸਿਹਰਾ ਬੰਨ੍ਹ ਕੇ ਉਸ ਦੀ ਅੰਤਿਮ ਵਿਦਾਈ ਕੀਤੀ ਗਈ।  

ਇਹ ਵੀ ਪੜ੍ਹੋ: ਪਵਿੱਤਰ ਸਥਾਨ ਸ੍ਰੀ ਖ਼ੁਰਾਲਗੜ੍ਹ ਸਾਹਿਬ ਦੀ ਹੈ ਵਿਸ਼ੇਸ਼ ਮਹੱਤਤਾ, ‘ਗੁਰੂ ਰਵਿਦਾਸ’ ਜੀ ਨੇ ਇਥੇ ਬਿਤਾਏ ਸਨ 4 ਸਾਲ

ਨਵਜੋਤ ਸਿੰਘ ਪਰਿਵਾਰ ਦਾ ਇਕਲੌਤਾ ਵਾਰਿਸ ਸੀ ਅਤੇ ਇਸ ਦੁੱਖ ਦੀ ਘੜੀ ਵਿੱਚ ਅੱਜ ਜਿੱਥੇ ਨਵਜੋਤ ਸਿੰਘ ਦਾ ਅੰਤਿਮ ਸੰਸਕਾਰ ਮੌਕੇ ਪਿੰਡ ਖੇੜੀ ਜੱਟਾਂ ਵਿਖੇ ਨਵਜੋਤ ਸਿੰਘ ਤੇਰੀ ਸੋਚ 'ਤੇ ਪਹਿਰਾ ਦਿਆਂਗੇ ਠੋਕ ਕੇ ਅਤੇ ਨਵਜੋਤ ਸਿੰਘ ਅਮਰ ਰਹੇ ਦੇ ਨਾਅਰੇ ਲਗਾਏ ਗਏ। ਅੰਤਿਮ ਸੰਸਕਾਰ ਵੇਲੇ ਮ੍ਰਿਤਕ ਦੇਹ 'ਤੇ ਕਿਸਾਨੀ ਝੰਡਾ ਪਾ ਕੇ ਸ਼ਰਧਾਂਜਲੀ ਦਿੱਤੀ ਗਈ।

ਇਹ ਵੀ ਪੜ੍ਹੋ: ਪੇਪਰ ਦੇਣ ਤੋਂ ਬਾਅਦ ਕੁੜੀ ਦੀ ਸ਼ੱਕੀ ਹਾਲਾਤ ’ਚ ਮੌਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

ਚਾਰ ਦਿਨ ਪਹਿਲਾਂ ਹੀ ਦੋਸਤਾਂ ਨਾਲ ਗਿਆ ਸੀ ਦਿੱਲੀ
ਬੀਤੇ ਦਿਨ ਸਿੰਧੂ ਬਾਰਡਰ ਤੇ 18 ਸਾਲਾ ਨਵਜੋਤ ਸਿੰਘ ਹੱਸਦਾ ਹੋਇਆ ਕਿਸਾਨੀ ਅੰਦੋਲਨ ਵਿਚ ਅੱਜ ਤੋਂ ਚਾਰ ਦਿਨ ਪਹਿਲਾਂ ਆਪਣੇ ਪੰਜ ਕਿਸਾਨ ਦੋਸਤਾਂ ਨਾਲ ਦਿੱਲੀ ਵਿਖੇ ਕਿਸਾਨੀ ਅੰਦੋਲਨ ਵਿੱਚ ਗਿਆ ਸੀ ਪਰ ਇਹ ਕਿਸੇ ਨੂੰ ਨਹੀਂ ਸੀ ਪਤਾ ਕਿ ਕਿਸਾਨ ਨਵਜੋਤ ਸਿੰਘ ਹੁਣ ਘਰ ਤਾਂ ਪਰਤੇਗਾ ਜਾਂ ਨਹੀਂ।  


ਅੰਤਿਮ ਸੰਸਕਾਰ ਮੌਕੇ ਜਿੱਥੇ ਦੂਰ-ਦੁਰਾਡੇ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਉਮੜੇ ਉੱਥੇ ਹੀ ਇਕਲੌਤੇ ਪੁੱਤ ਨੂੰ ਵੇਖ ਕੇ ਮਾਤਾ-ਪਿਤਾ ਦਾ ਰੋ-ਰੋ ਕੇ ਬੁਰਾ ਹਾਲ ਸੀ, ਕਿਉਂਕਿ ਜਿਸ ਪੁੱਤ ਨੇ ਉਨ੍ਹਾਂ ਦੇ ਬੁਢਾਪੇ ਦਾ ਸਹਾਰਾ ਬਣਨਾ ਸੀ ਅਤੇ ਪੜ੍ਹ-ਲਿਖ ਕੇ ਜਿਸ ਬੱਚੇ ਨੂੰ ਵੱਡੇ ਮੁਕਾਮ 'ਤੇ ਪਹੁੰਚਾਉਣਾ ਸੀ ਉਹ ਸੁਫ਼ਨੇ ਮਾਤਾ-ਪਿਤਾ ਦੇ ਚਕਨਾਚੂਰ ਹੋ ਗਏ ਸਨ। 

ਗੁੱਟ 'ਤੇ ਰੱਖੜੀ ਬੰਨ੍ਹ ਅਤੇ ਸਿਰ 'ਤੇ ਸਿਹਰਾ ਬੰਨ੍ਹ ਕੇ ਦਿੱਤੀ ਅੰਤਿਮ ਵਿਦਾਈ
ਨਵਜੋਤ ਸਿੰਘ ਦੀਆਂ ਅੰਤਮ ਰਸਮਾਂ ਮੌਕੇ ਜਿੱਥੇ ਉਸ ਦੇ ਹੱਥ ਦੀ ਕਲਾਈ 'ਤੇ ਰੱਖੜੀ ਬੰਨ੍ਹੀ ਗਈ ਉੱਥੇ ਹੀ ਉਸ ਦਾ ਸਿਹਰਾ ਵੀ ਸਜਾਇਆ ਗਿਆ। ਮਾਤਾ-ਪਿਤਾ ਦੀ ਇਕਲੌਤੀ ਔਲਾਦ ਨਵਜੋਤ ਸਿੰਘ ਹੁਣ ਕਿਸ ਦੇ ਸਹਾਰੇ ਸਾਰੀ ਉਮਰ ਵਧਾਏਗੀ ਪਰ ਨਵਜੋਤ ਸਿੰਘ ਦੀਆਂ ਯਾਦਾਂ ਹੀ ਉਨ੍ਹਾਂ ਦਾ ਹੁਣ ਸਹਾਰਾ ਹਨ।

ਇਸ ਮੌਕੇ 'ਤੇ ਕਿਸਾਨੀ ਸੰਘਰਸ਼ ਵਿੱਚ ਨਾਲ ਜਾਣ ਵਾਲੇ ਕਿਸਾਨ ਨੌਜਵਾਨ ਨੇ ਕਿਹਾ ਕਿ ਸਾਨੂੰ ਬਿਲਕੁਲ ਅੰਦਾਜ਼ਾ ਨਹੀਂ ਸੀ ਕਿਉਂਕਿ ਉਹ ਘਰੋਂ ਹੱਸਦੇ ਹਸਾਉਂਦੇ ਹੋਏ ਕਿਸਾਨੀ ਅੰਦੋਲਨ ਵਿੱਚ ਗਏ ਸੀ। ਉਸ ਨੇ ਦੱਸਿਆ ਕਿ ਨਵਜੋਤ ਸਿੰਘ ਦੀ ਉਥੇ ਅਚਾਨਕ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਅਤੇ ਕਿਉਂਕਿ ਉੱਥੇ ਗਰਮੀ ਵੀ ਬਹੁਤ ਹੈ ਇਹ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ।


ਇਸ ਮੌਕੇ ਕਿਸਾਨ ਸੰਘਰਸ਼ ਮੋਰਚੇ ਦੇ ਆਗੂ ਨੇ ਕਿਹਾ ਕਿ ਲਗਾਤਾਰ ਜੋ ਸ਼ਹਾਦਤਾਂ ਹੋ ਰਹੀਆਂ ਹਨ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿਉਂਕਿ ਇਹ ਹੁਣ ਤੱਕ ਦਾ ਸਭ ਤੋਂ ਛੋਟੀ ਉਮਰ ਦਾ ਬੱਚਾ ਸੀ, ਜਿਸ ਨੇ ਸ਼ਹਾਦਤ ਦਿੱਤੀ ਹੈ ਪਰ ਅਸੀਂ ਇਸ ਸ਼ਹਾਦਤ ਨੂੰ ਜ਼ਾਇਆ ਨਹੀਂ ਜਾਣ ਦੇਵਾਂਗੇ ਕਿਉਂਕਿ ਇਹ ਅਸੀਂ ਜੰਗ ਜ਼ਰੂਰ ਜਿੱਤ ਕੇ ਆਵਾਂਗੇ।

ਇਹ ਵੀ ਪੜ੍ਹੋ: ਕੈਪਟਨ ਵੱਲੋਂ ਸ਼ਹੀਦ ਪਰਵਿੰਦਰ ਸਿੰਘ ਦੇ ਪਰਿਵਾਰਕ ਮੈਂਬਰ ਨੂੰ ਨੌਕਰੀ ਤੇ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ


ਇਸ ਮੌਕੇ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿਗ ਕਮੇਟੀ ਦੇ ਮੈਂਬਰ ਸਤਵਿੰਦਰ ਸਿੰਘ ਟੌਹੜਾ ਨੇ ਕਿਹਾ ਕਿ ਇਹ ਜੋ ਲਗਾਤਾਰ ਸ਼ਹਾਦਤਾਂ ਹੋ ਰਹੀਆਂ ਹਨ, ਇਸ ਦੀ ਸਿੱਧੇ ਜ਼ਿੰਮੇਵਾਰ ਕੇਂਦਰ ਸਰਕਾਰ ਹੈ ਅਤੇ ਜੋ ਅਸੀਂ ਅੱਜ ਨੌਜਵਾਨ ਖੋਹਿਆ ਹੈ, ਇਹ ਘਾਟਾ ਪਰਿਵਾਰ ਨੂੰ ਕਦੇ ਵੀ ਨਹੀਂ ਪੂਰਾ ਹੋ ਸਕਦਾ ਅਤੇ ਅਸੀਂ ਦੁੱਖ ਦੀ ਘੜੀ ਵਿਚ ਸਾਰੇ ਹੀ ਨਾਲ ਹਾਂ। ਜ਼ਿਕਰਯੋਗ ਹੈ ਕਿ ਇਸ ਦੁੱਖ ਦੀ ਘੜੀ ਵਿੱਚ ਅੰਤਿਮ ਸੰਸਕਾਰ ਸਮੇਂ ਨਾ ਹੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਅਤੇ ਨਾ ਹੀ ਕੋਈ ਵਿਧਾਇਕ ਜਾਂ ਮੰਤਰੀ ਨਹੀਂ ਪਹੁੰਚਿਆ।  

ਇਹ ਵੀ ਪੜ੍ਹੋ: ਕਪੂਰਥਲਾ: ਖਾਣਾ ਖਾਣ ਤੋਂ ਬਾਅਦ PTU ਦੇ 40 ਵਿਦਿਆਰਥੀਆਂ ਦੀ ਵਿਗੜੀ ਸਿਹਤ, ਹਸਪਤਾਲ ’ਚ ਦਾਖ਼ਲ


ਨੋਟ: ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ ਉਤੇ ਕਿਸਾਨੀ ਸੰਘਰਸ਼ ਵਿਚ ਜਾਨਾਂ ਗਵਾ ਰਹੇ ਕਿਸਾਨਾਂ ਪ੍ਰਤੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri