ਨੂਰਪੁਰਬੇਦੀ ''ਚ ਆਹਮੋ-ਸਾਹਮਣੇ ਹੋਏ RSS ਦੇ ਕਾਰਕੁਨ ਅਤੇ ਕਿਸਾਨ, ਸਥਿਤੀ ਬਣੀ ਤਣਾਅਪੂਰਨ

05/20/2021 6:10:09 PM

ਨੂਰਪੁਰਬੇਦੀ ( ਸੱਜਣ ਸੈਣੀ, ਚੋਵੇਸ਼ ਲਟਾਵਾ)- ਜ਼ਿਲ੍ਹਾ ਰੂਪਨਗਰ ਦੇ ਪਿੰਡ ਨੂਰਪੁਰਬੇਦੀ ਵਿੱਚ ਉਸ ਸਮੇਂ ਸਥਿਤੀ ਤਣਾਅ ਪੂਰਨ ਬਣ ਗਈ ਜਦੋਂ ਆਰ. ਐੱਸ. ਐੱਸ. ਵੱਲੋਂ ਇਕ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਹੋਇਆ ਸੀ ਅਤੇ ਕਿਸਾਨ ਆਗੂ ਇਸ ਦਾ ਵਿਰੋਧ ਕਰਨ ਲੱਗ ਗਏ। ਉਨ੍ਹਾਂ ਨੇ ਕਿਹਾ ਕਿ ਜਦ ਤੱਕ ਕਿਸਾਨੀ ਬਿੱਲ ਰੱਦ ਨਹੀਂ ਹੋ ਜਾਂਦੇ ਹਨ, ਉਦੋਂ ਤੱਕ ਆਰ. ਐੱਸ. ਐੱਸ. ਭਾਜਪਾ ਦਾ ਕੋਈ ਵੀ ਪ੍ਰੋਗਰਾਮ ਪੰਜਾਬ ਵਿੱਚ ਨਹੀਂ ਹੋਣ ਦਿੱਤਾ ਜਾਵੇਗਾ। ਵੇਖਦੇ ਹੀ ਵੇਖਦੇ ਸੈਂਕੜੇ ਕਿਸਾਨ ਇਥੋਂ ਇੱਕਠੇ ਹੋ ਗਏ ਅਤੇ ਦੂਜੇ ਪਾਸੇ ਸੈਂਕੜਿਆਂ ਦੀ ਤਾਦਾਦ ਵਿੱਚ ਪੁਲਸ ਫੋਰਸ ਵੀ ਤਾਇਨਾਤ ਹੋ ਗਈ।

ਇਹ ਵੀ ਪੜ੍ਹੋ:  ਜਲੰਧਰ: ਗੈਂਗਰੇਪ ਦੀ ਸ਼ਿਕਾਰ ਹੋਈ ਕੁੜੀ ਦੀ ਮਾਂ ਆਈ ਮੀਡੀਆ ਸਾਹਮਣੇ, ਦੱਸੀਆਂ ਹੈਰਾਨੀਜਨਕ ਗੱਲਾਂ

ਜੱਦੋ-ਜ਼ਹਿਦ ਤੋਂ ਬਾਅਦ ਕਿਸਾਨ ਕੈਂਪ ਵਾਲੇ ਸਥਾਨ ਦੇ ਅੰਦਰ ਵੜ ਗਏ ਅਤੇ ਉਨ੍ਹਾਂ ਨੇ ਉੱਥੇ ਪਈਆਂ ਕੁਰਸੀਆਂ ਖ਼ਿਲਾਰ ਦਿੱਤੀਆਂ ਨਾਅਰੇਬਾਜ਼ੀ ਸ਼ੁਰੂ ਹੋ ਗਈ।  ਭਾਰੀ ਮੁਸ਼ੱਕਤ ਤੋਂ ਬਾਅਦ ਡੀ. ਐੱਸ. ਪੀ. ਆਨੰਦਪੁਰ ਸਾਹਿਬ ਰਮਿੰਦਰ ਸਿੰਘ ਕਾਹਲੋਂ ਨੇ ਮਾਮਲੇ ਨੂੰ ਸ਼ਾਂਤ ਕੀਤਾ ਅਤੇ ਆਰ. ਐੱਸ. ਐੱਸ. ਨੇ ਕੈਂਪ ਰੱਦ ਕਰਨ ਦਾ ਫ਼ੈਸਲਾ ਲਿਆ। ਉਸ ਤੋਂ ਬਾਅਦ ਇਕ ਸਾਈਡ ਤੋਂ ਆਰ. ਐੱਸ. ਐੱਸ. ਦੇ ਕਾਰਕੁਨਾਂ ਨੂੰ ਵਾਪਸ ਭੇਜਿਆ ਗਿਆ।

ਇਹ ਵੀ ਪੜ੍ਹੋ: ਕਪੂਰਥਲਾ ’ਚ ਕਲਯੁੱਗੀ ਮਾਂ ਦਾ ਸ਼ਰਮਨਾਕ ਕਾਰਾ, ਬਾਥਰੂਮ ਦੀ ਛੱਤ ’ਤੇ ਲਿਫ਼ਾਫ਼ੇ ’ਚ ਪਾ ਕੇ ਸੁੱਟੀ ਨਵਜਨਮੀ ਬੱਚੀ

ਤੁਹਾਨੂੰ ਦੱਸ ਦੇਈਏ ਕਿ ਜਿਹੜੀਆਂ ਸੜਕਾਂ ‘ਤੇ ਇਹ ਬਲੱਡ ਬੈਂਕ ਲਗਵਾਇਆ ਜਾਣਾ ਸੀ, ਉਕਤ ਕਿਸਾਨ, ਜਿਨ੍ਹਾਂ ਦੇ ਭਰਾਵਾਂ ਨੇ ਵਿਰੋਧ ਕਰਕੇ ਸੜਕ ਦਾ ਵਿਰੋਧ ਕੀਤਾ। ਬਲੱਡ ਬੈਂਕ ਵਿੱਚ ਆਉਂਦੇ ਕਿਸਾਨ ਵੀ ਰਸਤੇ ਵਿੱਚ ਹੀ ਰੁਕ ਗਏ, ਜਿਸ ਕਾਰਨ ਇਹ ਕਿਤੇ-ਕਿਤੇ ਕਿਸਾਨਾਂ ਦਾ ਵਿਰੋਧ ਖੇਤੀ ਕਾਨੂੰਨਾਂ ਦੇ ਸਬੰਧ ਵਿੱਚ ਲਗਾਤਾਰ ਵੱਧਦਾ ਜਾ ਰਿਹਾ ਹੈ। ਕਿਸਾਨਾਂ ਨੇ ਕੈਂਪ ਵਾਲੇ ਸਥਾਨ ਉਤੇ ਆਖ਼ੀਰ ਵਿਚ ਕਿਸਾਨੀ ਝੰਡਾ ਲਗਾ ਕੇ ਜਿੱਤ ਦਾ ਪਰਚਮ ਲਹਿਰਾਇਆ ਅਤੇ ਕਿਹਾ ਕਿ ਭਾਜਪਾ ਦੇ ਕੈਂਪ ਲਾਉਣ ਵਾਲੇ ਆਗੂਆਂ ਦਾ ਹੁਣ ਪਿੰਡਾਂ ਵਿੱਚ ਇਨ੍ਹਾਂ ਦੀਆਂ ਦੁਕਾਨਾਂ ਤੋਂ ਸਾਮਾਨ ਖ਼ਰੀਦਣ ਦਾ ਵੀ ਵਿਰੋਧ ਕੀਤਾ ਜਾਵੇਗਾ।     

ਇਹ ਵੀ ਪੜ੍ਹੋ:  ਜਲੰਧਰ ਵਿਖੇ ਸਪਾ ਸੈਂਟਰ 'ਚ ਹੋਏ ਗੈਂਗਰੇਪ ਦੇ ਮਾਮਲੇ 'ਚ ਪੁਲਸ ਦਾ ਵੱਡਾ ਐਕਸ਼ਨ, ਗਠਿਤ ਕੀਤੀ SIT

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

shivani attri

This news is Content Editor shivani attri