ਟਾਂਡਾ: ਖੇਤੀ ਬਿੱਲਾਂ ਖ਼ਿਲਾਫ਼ ਕਿਸਾਨਾਂ ਦਾ ਪ੍ਰਦਰਸ਼ਨ, ਬਿਜਲੀ ਘਰ ਚੌਂਕ ਨੇੜੇ ਹਾਈਵੇਅ ਕੀਤਾ ਜਾਮ

09/25/2020 2:14:34 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ,ਮੋਮੀ)—  ਖੇਤੀ ਸੋਧ ਬਿੱਲਾਂ ਵਿਰੋਧ 'ਚ ਕਿਸਾਨ ਸੰਘਰਸ਼ ਦੇ ਮੱਦੇਨਜ਼ਰ ਅੱਜ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ 'ਤੇ ਦੋਆਬਾ ਕਿਸਾਨ ਸੰਘਰਸ਼ ਕਮੇਟੀ ਜੁੜੇ ਸੈਂਕੜੇ ਕਿਸਾਨਾਂ ਨੇ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਦੀ ਅਗਵਾਈ 'ਚ ਬਿਜਲੀ ਘਰ ਚੌਂਕ ਟਾਂਡਾ ਉੜਮੁੜ ਵਿਖੇ ਰਾਸ਼ਟਰੀ ਰਾਜ ਮਾਰਗ ਜਾਮ ਧਰਨਾ ਲਾਇਆ। ਜਿਸ 'ਚ ਵੱਖ ਹੋਰ ਜਥੇਬੰਦੀਆਂ ਲੋਕ ਇਨਕਲਾਬ ਮੰਚ, ਆੜ੍ਹਤੀ ਐਸੋਸੀਏਸ਼ਨ, ਗਤਕਾ, ਟੀਚਰ, ਮਜ਼ਦੂਰ ਯੂਨੀਅਨ ਦੇ ਕਾਰਕੁੰਨਾਂ ਨੇ ਵੀ ਸਹਿਯੋਗ ਦਿੱਤਾ।

ਇਹ ਵੀ ਪੜ੍ਹੋ: ਜਲੰਧਰ 'ਚ ਕਿਸਾਨਾਂ ਦਾ ਚੱਕਾ ਜਾਮ, ਜੇ ਅਮਰਜੈਂਸੀ ਪਵੇ ਤਾਂ ਕਰੋ ਇਨ੍ਹਾਂ 'ਰੂਟਾਂ' ਦੀ ਵਰਤੋਂ

ਰੋਸ ਧਰਨੇ 'ਚ ਸਵੇਰੇ 9.30 ਵਜੇ ਤੋਂ ਕਿਸਾਨਾਂ ਦਾ ਪਹੁੰਚਣਾ ਲਗਾਤਾਰ ਜਾਰੀ ਰਿਹਾ।  ਇਸ ਦੌਰਾਨ ਹਲਕਾ ਉੜਮੁੜ ਦੇ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਵੀ ਆਮ ਕਿਸਾਨ ਦੀ ਤਰਾਂ ਧਰਨੇ ਵਿੱਚ ਹਾਜ਼ਰੀ ਲਵਾਈ।

ਇਸ ਦੌਰਾਨ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਅਤੇ ਹੋਰ ਕਿਸਾਨ ਆਗੂਆਂ ਨੇ ਮੋਦੀ ਸਰਕਾਰ ਵੱਲੋ ਲਿਆਂਦੇ ਕਿਸਾਨ ਮਾਰੂ ਕਾਲੇ ਕਨੂੰਨਾਂ ਦਾ ਡਟਵਾਂ ਵਿਰੋਧ ਕਰਦੇ ਕਿਹਾ ਕਿ ਮੋਦੀ ਸਰਕਾਰ ਨੇ ਆਪਣੇ ਦੋਸਤ ਕੋਰਪੋਰੇਟ ਘਰਾਣਿਆਂ ਨੂੰ ਲਾਭ ਦੇਣ ਲਈ ਕਿਸਾਨਾਂ ਦਾ ਘਾਣ ਕਰਨ ਲਈ ਇਹ ਕਨੂੰਨ ਲਿਆਂਦੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦਾ ਕਿਸਾਨ ਇਨ੍ਹਾਂ ਕਿਸਾਨ ਮਾਰੂ ਖੇਤੀ ਸੋਧ ਬਿੱਲਾਂ ਖ਼ਿਲਾਫ਼ ਹੁਣ ਆਰ ਪਾਰ ਦੀ ਲੜਾਈ ਲੜਨ ਲਈ ਮੋਰਚਾ ਖੋਲ ਬੈਠਾ ਹੈ ਅਤੇ ਇਨ੍ਹਾਂ ਨੂੰ ਰੱਦ ਕਰਵਾਉਣ ਤੱਕ ਜੋ ਵੀ ਸੰਘਰਸ਼ ਦਾ ਪ੍ਰੋਗਰਾਮ ਵਿੱਢਿਆ ਗਿਆ ਉਹ ਉਸ 'ਚ ਜ਼ੋਰਦਾਰ ਤਰੀਕੇ ਨਾਲ ਹਿੱਸਾ ਲੈਣਗੇ।

ਇਹ ਵੀ ਪੜ੍ਹੋ: ਖੇਤੀ ਆਰਡੀਨੈਂਸ ਵਿਰੁੱਧ ਸੁਲਤਾਨਪੁਰ ਲੋਧੀ 'ਚ ਕਿਸਾਨਾਂ ਦਾ ਉਮੜਿਆ ਸੈਲਾਬ

ਇਸ ਮੌਕੇ ਕਿਸਾਨਾਂ ਨੇ ਸ਼ਾਂਤਮਈ ਤਰੀਕੇ ਨਾਲ ਰੋਸ ਧਰਨਾ ਦਿੰਦੇ ਹੋਏ ਕੇਂਦਰ ਸਰਕਾਰ ਖਿਲਾਫ ਰੋਹ ਭਰੀ ਨਾਅਰੇਬਾਜ਼ੀ ਕੀਤੀ। ਇਸ ਦੌਰਾਨ,ਅਮਰਜੀਤ ਸਿੰਘ ਸੰਧੂ, ਜਰਨੈਲ ਸਿੰਘ ਕੁਰਾਲਾ,  ਅਮਰਜੀਤ ਸਿੰਘ ਕੁਰਾਲਾ,ਸਤਪਾਲ ਸਿੰਘ ਮਿਰਜ਼ਾਪੁਰ, ਪ੍ਰਿਤਪਾਲ ਸਿੰਘ ਸੈਨਪੁਰ, ਰਜਿੰਦਰ ਸਿੰਘ ਬੈਂਚਾਂ, ਕਰਮਜੀਤ ਸਿੰਘ, ਤਜਿੰਦਰ ਸਿੰਘ, ਜਰਨੈਲ ਸਿੰਘ ਕੁਰਾਲਾ, ਪਰਮਿੰਦਰ ਸਿੰਘ, ਮਲਕੀਤ ਸਿੰਘ ਮੋਦੀ, ਦਿਆਲ, ਸੁਖਵੀਰ ਚੌਹਾਨ, ਪ੍ਰੀਤ ਮੋਹਨ ਸਿੰਘ,ਸੁਖਵਿੰਦਰਜੀਤ ਸਿੰਘ ਝਾਵਰ, ਮਨਜਿੰਦਰ ਸਿੰਘ ਗੋਲਡੀ, ਰਾਕੇਸ਼ ਵੋਹਰਾ, ਗੋਲਡੀ ਕਲਿਆਣਪੁਰ, ਬਲਕਾਰ ਸਿੰਘ, ਬਲਦੇਵ ਸਿੰਘ ਮੁਲਤਾਨੀ ਆਦਿ ਮੌਜੂਦ ਸਨ। ਇਸ ਦੌਰਾਨ ਐੱਸ.ਪੀ. ਰਵਿੰਦਰ ਸਿੰਘ, ਡੀ. ਐੱਸ. ਪੀ. ਟਾਂਡਾ ਦਲਜੀਤ ਸਿੰਘ ਖੱਖ ਅਤੇ ਥਾਣਾ ਮੁਖੀ ਬਿਕਰਮ ਸਿੰਘ ਭਾਰੀ ਪੁਲਸ ਬਲ ਨਾਲ ਮੌਜੂਦ ਰਹੇ।


ਇਹ ਵੀ ਪੜ੍ਹੋ: 'ਪੰਜਾਬ ਬੰਦ' ਦਾ ਜਲੰਧਰ 'ਚ ਵੀ ਭਰਵਾਂ ਹੁੰਗਾਰਾ, ਕਿਸਾਨ ਜਥੇਬੰਦੀਆਂ ਵੱਲੋਂ ਜ਼ਬਰਦਸਤ ਪ੍ਰਦਰਸ਼ਨ

shivani attri

This news is Content Editor shivani attri