ਦੁਖਦ ਖ਼ਬਰ : ਸਮਰਾਲਾ ਦੇ ਇਕ ਹੋਰ ਅੰਦੋਲਨਕਾਰੀ ਕਿਸਾਨ ਦੀ ਗਈ ਜਾਨ

02/12/2021 6:40:16 PM

ਸਮਰਾਲਾ (ਗਰਗ) : ਖੇਤੀਬਾੜੀ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਦੀਆਂ ਸਰਹੱਦਾਂ ’ਤੇ ਸੰਘਰਸ਼ ਕਰ ਰਹੇ ਕਿਸਾਨਾਂ ਦੀਆਂ ਜਾਨਾਂ ਜਾਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਦੇਰ ਰਾਤ ਇਥੋਂ ਨੇੜਲੇ ਪਿੰਡ ਢੰਡੇ ਦੇ ਵਸਨੀਕ 63 ਸਾਲਾ ਕਿਸਾਨ ਨੈਬ ਸਿੰਘ ਦੀ ਸਿੰਘੂ ਬਾਰਡਰ ਵਿਖੇ ਸਖ਼ਤ ਬੀਮਾਰ ਹੋਣ ਮਗਰੋਂ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ : ਨੌਦੀਪ ਕੌਰ ਮਾਮਲੇ ਵਿਚ ਪੰਜਾਬ ਮਹਿਲਾ ਕਮਿਸ਼ਨ ਦਾ ਵੱਡਾ ਫ਼ੈਸਲਾ

ਮਿ੍ਰਤਕ ਕਿਸਾਨ ਦੇ ਪੁੱਤਰ ਹਰਪ੍ਰੀਤ ਸਿੰਘ ਜੋ ਖੁਦ ਵੀ ਪਿੱਛਲੇ 1 ਮਹੀਨੇ ਤੋਂ ਸਿੰਘੂ ਬਾਰਡਰ ਵਿਖੇ ਸੰਘਰਸ਼ ਵਿਚ ਸ਼ਾਮਲ ਹੈ, ਨੇ ਦੱਸਿਆ ਕਿ ਉਸ ਦੇ ਪਿਤਾ 22 ਜਨਵਰੀ ਨੂੰ ਦਿੱਲੀ ਦੇ ਸਿੰਘੂ ਬਾਰਡਰ ਵਿਖੇ ਪਹੁੰਚੇ ਸਨ ਅਤੇ ਉਸ ਦਿਨ ਤੋਂ ਉਹ ਉੱਥੇ ਹੀ ਸਨ। 4 ਦਿਨ ਪਹਿਲਾਂ ਅਚਾਨਕ ਉਨ੍ਹਾਂ ਦੀ ਹਾਲਤ ਵਿਗੜਨ ’ਤੇ ਵਾਪਸ ਪਿੰਡ ਲਿਆਂਦਾ ਗਿਆ ਅਤੇ ਇਥੇ ਇਲਾਜ ਦੌਰਾਨ ਸਥਾਨਕ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਉਨ੍ਹਾਂ ਚੰਡੀਗੜ ਲਈ ਰੈਫਰ ਕਰ ਦਿੱਤਾ। ਪ੍ਰੰਤੂ ਰਾਹ ਵਿਚ ਹੀ ਉਨ੍ਹਾਂ ਦੀ ਮੌਤ ਹੋ ਗਈ। ਇਸ ਕਿਸਾਨ ਦੀ ਮੌਤ ’ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਪਰਿਵਾਰ ਲਈ ਸਰਕਾਰੀ ਨੌਕਰੀ ਅਤੇ ਮੁਆਵਜ਼ੇ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ : ਪੰਜਾਬ ਪੁਲਸ ਦਾ ਮੁਲਾਜ਼ਮ ਗਿ੍ਰਫ਼ਤਾਰ, ਏ. ਐੱਸ. ਆਈ. ਫਰਾਰ, ਜਾਣੋ ਕੀ ਹੈ ਪੂਰਾ ਮਾਮਲਾ

ਨੋਟ - ਕਿਸਾਨ ਅੰਦੋਲਨ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਤੁਸੀਂ 'ਜਗ ਬਾਣੀ' ਦੀ ਐੱਪ, ਯੂ-ਟਿਊਬ, ਅਤੇ ਫੇਸਬੁੱਕ ਪੇਜ਼ 'ਤੇ ਦੇਖ ਸਕਦੇ ਹੋ।

 

Gurminder Singh

This news is Content Editor Gurminder Singh