ਕੇਂਦਰ ਦੀਆਂ ਨੀਤੀਆਂ ਆੜਤੀਆਂ ਤੇ ਕਿਸਾਨਾਂ ਨੂੰ ਬਰਬਾਦ ਕਰਨ ਵਾਲੀਆਂ : ਕਾਲੜਾ

02/09/2019 5:20:19 PM

ਤਲਵੰਡੀ ਭਾਈ (ਗੁਲਾਟੀ) : ਅੱਜ ਫੈਡਰੇਸ਼ਨ ਆਫ਼ ਆੜਤੀਆ ਐਸੋਸੀਏਸ਼ਨ ਫ਼ਿਰੋਜ਼ਪੁਰ ਦੀ ਜ਼ਿਲਾ ਪੱਧਰੀ ਇਕ ਮੀਟਿੰਗ ਅੰਮ੍ਰਿਤ ਲਾਲ ਛਾਬੜਾ ਦੀ ਦੇਖ-ਰੇਖ ਹੇਠ ਜ਼ੀਰਾ ਰੋਡ 'ਤੇ ਢਿੱਲੋਂ ਪੈਲੇਸ ਵਿਖੇ ਹੋਈ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਫੈਡਰੇਸ਼ਨ ਆਫ਼ ਆੜਤੀਆ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਿਜੇ ਕੁਮਾਰ ਕਾਲੜਾ ਅਤੇ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਅਮਰਜੀਤ ਸਿੰਘ ਬਰਾੜ ਨੇ ਸ਼ੂਮਲੀਅਤ ਕੀਤੀ। ਮੀਟਿੰਗ ਵਿਚ ਮੋਗਾ, ਫ਼ਿਰੋਜ਼ਪੁਰ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲਿਆਂ ਨਾਲ ਸਬੰਧਤ ਵੱਡੀ ਗਿਣਤੀ ਵਿਚ ਆੜਤੀਆ ਨੇ ਭਾਗ ਲਿਆ। ਇਸ ਮੌਕੇ ਸੂਬਾ ਪ੍ਰਧਾਨ ਵਿਜੇ ਕੁਮਾਰ ਕਾਲੜਾ ਨੇ ਕਣਕ ਦੇ ਆ ਰਹੇ ਸੀਜ਼ਨ ਸਬੰਧੀ ਆੜਤੀਆ ਨਾਲ ਵਿਚਾਰ ਵਿਟਦਾਰਾ ਕੀਤਾ। 
ਉਨ੍ਹਾਂ ਕਿਹਾ ਕਿ ਸੀਜ਼ਨ ਵਿਚ ਆਉਣ ਵਾਲੀ ਪੇਮੈਂਟ ਦੀ ਅਦਾਇਗੀ ਕਿਸਾਨਾਂ ਨੂੰ ਨਕਦ ਰੂਪ ਵਿਚ ਨਾ ਦਿੱਤੀ ਜਾਵੇ ਜੋ ਵੀ ਪੇਮੈਂਟ ਕਰਨੀ ਹੈ, ਕਿਸਾਨ ਦੇ ਨਾਮ 'ਤੇ ਚੈੱਕ ਪੇਜ਼ ਅਕਾਊਂਟ ਕਰਕੇ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਆੜਤੀਆਂ ਦੀ ਮੰਗ ਅਤੇ ਆ ਰਹੇ ਕਣਕ ਦੇ ਸੀਜ਼ਨ ਸਬੰਧੀ ਉਨ੍ਹਾਂ ਦੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਹੋਈ, ਜਿਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਉਹ ਪੰਜਾਬ ਵਿਧਾਨ ਸਭਾ ਦੇ ਸ਼ੈਸਨ ਤੋਂ ਬਾਅਦ ਕੇਂਦਰ ਸਰਕਾਰ ਤੋਂ ਖਰੀਦ ਸਬੰਧੀ ਜੋ ਸਮੱਸਿਆ ਆ ਰਹੀਆਂ ਹਨ, ਉਨ੍ਹਾਂ ਦਾ ਹੱਲ ਕਰਵਾਉਣਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਆੜ੍ਹਤੀਆਂ ਅਤੇ ਕਿਸਾਨਾਂ ਨੂੰ ਬਰਬਾਦ ਕਰਨ ਵਾਲੀਆਂ ਹਨ। 
ਇਸ ਤੋਂ ਇਲਾਵਾ ਜ਼ਿਲਾ ਪ੍ਰਧਾਨ ਅੰਮ੍ਰਿਤ ਲਾਲ ਛਾਬੜਾ, ਸੂਬਾ ਸੀਨੀਅਰ ਮੀਤ ਅਮਰਜੀਤ ਸਿੰਘ ਬਰਾੜ, ਪ੍ਰਦੀਪ ਬਿੰਦਰਾ ਸੂਬਾ ਸੈਕਟਰੀ, ਸੂਬਾ ਸੈਕਟਰੀ ਮਹਿੰਦਰ ਮਦਾਨ, ਗੁਰੂ ਹਰਸਹਾਏ ਦੇ ਪ੍ਰਧਾਨ ਰਵੀ ਸ਼ਰਮਾ, ਮਮਦੋਟ ਤੋਂ ਕੁਲਦੀਪ ਸਿੰਘ, ਮੋਗਾ ਦੇ ਪ੍ਰਧਾਨ ਦੀਪਕ ਤਾਇਲ ਆਦਿ  ਵੱਖ-ਵੱਖ ਬੁਲਾਰਿਆਂ ਵੱਲੋਂ ਆਈ. ਫਾਰਮ ਦੀ ਸਾਰੀ ਲੇਬਰ ਤੇ ਈ. ਪੀ. ਐਫ. ਕੱਟੇ ਜਾਣ ਸਬੰਧੀ, ਸਰਕਾਰ ਵੱਲੋਂ ਕਿਸਾਨਾਂ ਦੇ ਖਾਤਾ ਨੰਬਰ ਮੰਗੇ ਜਾਣ ਅਤੇ ਕਿਸਾਨਾਂ ਨੂੰ ਫ਼ਸਲਾਂ ਦੀ ਸਿੱਧੀ ਅਦਾਇਗੀ ਬਾਰੇ ਅਤੇ ਡਬਲਯੂ. ਟੀ. ਓ. ਦੇ ਸਮਝੌਤੇ ਮੁਤਾਬਕ 2020 ਤੱਕ ਫਸਲਾਂ ਦੀ ਐੱਮ. ਐੱਸ. ਪੀ. ਖ਼ਤਮ ਕਰਨ ਬਾਰੇ ਆਦਿ ਸੱਮਸਿਆਂ ਦੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਮੱਲਾਵਾਲਾਂ ਨਗਰ ਪੰਚਾਇਤ ਦੇ ਪ੍ਰਧਾਨ ਰੌਸ਼ਨ ਲਾਲ ਬਿੱਟਾ, ਜੀਰਾ ਦੇ ਪ੍ਰਧਾਨ ਸੁਰਜੀਤ ਸਿੰਘ ਡੀ. ਪੀ, ਮਮਦੋਟ ਦੇ ਪ੍ਰਧਾਨ ਕੁਲਦੀਪ ਸ਼ਰਮਾ, ਫ਼ਿਰੋਜ਼ਪੁਰ ਕੈਂਟ ਦੇ ਪ੍ਰਧਾਨ ਅਸ਼ੋਕ ਕੁਮਾਰ ਗਰਗ, ਫ਼ਿਰੋਜ਼ਪੁਰ ਸ਼ਹਿਰੀ ਦੇ ਤਿਲਕ ਰਾਜ, ਮੁੱਦਕੀ ਦੇ ਪ੍ਰਧਾਨ ਸ਼ਤੀਸ ਗਰਗ, ਮੋਗਾ ਦੇ ਐਸੋਸੀਏਸ਼ਨ ਦੇ ਸੈਕਟਰੀ ਦੀਪਕ ਤਾਇਲ, ਐਸੋਸੀਏਸ਼ਨ ਦੇ ਜਨਰਲ ਸਕੱਤਰ ਰੂਪ ਲਾਲ ਵੱਤਾ, ਮੰਗਤ ਰਾਮ ਗੋਇਲ, ਨਗਰ ਕੌਸਲ ਦੇ ਸਾਬਕਾ ਪ੍ਰਧਾਨ ਸੰਤੋਸ਼ ਕੁਮਾਰ ਮੰਗਲਾ, ਜਥੇਦਾਰ ਸਤਪਾਲ ਸਿੰਘ ਮੈਂਬਰ ਐੱਸ. ਜੀ.ਪੀ. ਸੀ, ਗੁਰਦਾਸ ਮੱਲ ਢੱਲ, ਰਮੇਸ਼ ਸ਼ਰਮਾ, ਸੰਜੀਵ ਕੁਮਾਰ ਆਦਿ ਵੱਡੀ ਗਿਣਤੀ ਵਿਚ ਆੜਤੀਏ ਹਾਜ਼ਰ ਸਨ।

Gurminder Singh

This news is Content Editor Gurminder Singh