ਕਿਸਾਨ ਦਾ ਇਕਲੌਤਾ ਪੁੱਤਰ ਚੜ੍ਹਿਆ ਨਸ਼ਿਆਂ ਦੀ ਭੇਟ, ਸਤਲੁਜ ਦਰਿਆ ਕਿਨਾਰਿਓਂ ਮਿਲੀ ਲਾਸ਼

02/06/2024 6:47:50 PM

ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) : ਦੋ ਦਿਨ ਪਹਿਲਾਂ ਇੱਥੋਂ 10 ਕਿ. ਮੀ. ਦੂਰ ਵਗਦੇ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਤੋਂ ਇਕ ਨੌਜਵਾਨ ਦੀ ਲਾਸ਼ ਮਿਲੀ ਸੀ, ਜਿਸਦੀ ਪੁਲਸ ਨੂੰ ਪਛਾਣ ਨਹੀਂ ਹੋ ਸਕੀ ਪਰ ਅੱਜ ਜਦੋਂ ਉਸਦੀ ਤਸਵੀਰ ‘ਜਗ ਬਾਣੀ’ ’ਚ ਪ੍ਰਕਾਸ਼ਿਤ ਹੋਈ ਤਾਂ ਇਹ ਨੌਜਵਾਨ ਨੇੜ੍ਹਲੇ ਪਿੰਡ ਰਤੀਪੁਰ ਦਾ ਨਿਵਾਸੀ ਜਸ਼ਨਪ੍ਰੀਤ ਸਿੰਘ (28) ਨਿਕਲਿਆ। ਪਿੰਡ ਰਤੀਪੁਰ ਦੇ ਕਿਸਾਨ ਰਣਜੋਧ ਸਿੰਘ ਦਾ ਇਕਲੌਤਾ ਪੁੱਤਰ ਜਸ਼ਨਪ੍ਰੀਤ ਸਿੰਘ ਮਾੜੀ ਸੰਗਤ ’ਚ ਪੈਣ ਕਾਰਨ ਨਸ਼ੇ ਕਰਨ ਦਾ ਆਦੀ ਹੋ ਗਿਆ ਸੀ। ਇਹ ਨੌਜਵਾਨ ਨਸ਼ੇ ਛੱਡਣਾ ਚਾਹੁੰਦਾ ਸੀ, ਜਿਸ ਕਾਰਨ ਉਸਦਾ ਨਸ਼ਾ ਛੁਡਾਓ ਕੇਂਦਰ ’ਚ ਇਲਾਜ ਵੀ ਚੱਲ ਰਿਹਾ ਸੀ। ਕੁਝ ਦਿਨ ਪਹਿਲਾਂ ਹੀ ਉਹ ਨਸ਼ਾ ਛੁਡਾਓ ਕੇਂਦਰ ’ਚੋਂ ਵਾਪਸ ਆਇਆ ਸੀ ਅਤੇ ਹੁਣ ਉਹ ਘਰੋਂ ਮਾਪਿਆਂ ਨੂੰ ਕਹਿ ਕੇ ਗਿਆ ਕਿ ਉਹ ਨਸ਼ੇ ਛੱਡਣਾ ਚਾਹੁੰਦਾ ਹੈ ਅਤੇ ਮੁੜ ਨਸ਼ਾ ਛੁਡਾਓ ਕੇਂਦਰ ’ਚ ਇਲਾਜ ਕਰਵਾਉਣ ਜਾ ਰਿਹਾ ਹੈ। ਪਰਿਵਾਰਕ ਮੈਂਬਰਾਂ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਘਰੋਂ ਉਹ ਆਪਣੇ ਬੈਗ ’ਚ ਕੱਪੜੇ ਤੇ ਮੋਬਾਇਲ ਲੈ ਕੇ ਰਾੜਾ ਸਾਹਿਬ ਨੇੜ੍ਹੇ ਨਸ਼ਾ ਛੁਡਾਓ ਕੇਂਦਰ ’ਚ ਜਾਣ ਲਈ ਕਹਿ ਕੇ ਚਲਾ ਗਿਆ। ਪਰਿਵਾਰਕ ਮੈਂਬਰਾਂ ਅਨੁਸਾਰ ਉਨ੍ਹਾਂ ਦਾ ਪੁੱਤਰ ਨਸ਼ਾ ਛੁਡਾਓ ਕੇਂਦਰ ’ਚ ਆਪਣਾ ਇਲਾਜ ਕਰਵਾ ਰਿਹਾ ਹੈ ਪਰ ਦੋ ਦਿਨ ਪਹਿਲਾਂ ਉਸਦੀ ਲਾਸ਼ ਲਵਾਰਿਸ ਹਾਲਤ ’ਚ ਸਤਲੁਜ ਦਰਿਆ ਕਿਨਾਰਿਓਂ ਮਿਲੀ।

ਇਹ ਵੀ ਪੜ੍ਹੋ : ਜਲੰਧਰ ਵਾਸੀਆਂ ਲਈ ਚੰਗੀ ਖ਼ਬਰ, ਪੰਜਾਬ ਸਰਕਾਰ ਨੇ ਜਾਰੀ ਕੀਤੇ ਹੁਕਮ

ਪਰਿਵਾਰ ਨੂੰ ਸ਼ੱਕ : ਸਾਥੀਆਂ ਨੇ ਨਸ਼ਾ ਦੇ ਕੇ ਮਾਰਿਆ
ਅੱਜ ਜਦੋਂ ਮਾਪਿਆਂ ਨੇ ਆਪਣੇ ਨੌਜਵਾਨ ਪੁੱਤਰ ਦੀ ਤਸਵੀਰ ਅਖ਼ਬਾਰ ’ਚ ਦੇਖੀ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਕਿ ਉਨ੍ਹਾਂ ਦਾ ਇਕਲੌਤਾ ਪੁੱਤਰ ਇਸ ਜਹਾਨ ਤੋਂ ਜਾ ਚੁੱਕਾ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਉਨ੍ਹਾਂ ਦੇ ਪੁੱਤਰ ਜਸ਼ਨਪ੍ਰੀਤ ਸਿੰਘ ਨੂੰ ਉਸ ਨਾਲ ਨਸ਼ਾ ਕਰਨ ਵਾਲੇ ਸਾਥੀਆਂ ਨੇ ਨਸ਼ਾ ਦੇ ਕੇ ਮਾਰ ਦਿੱਤਾ ਅਤੇ ਫਿਰ ਲਾਸ਼ ਨੂੰ ਸਤਲੁਜ ਦਰਿਆ ਕਿਨਾਰੇ ਸੁੱਟ ਦਿੱਤਾ। ਮ੍ਰਿਤਕ ਕੋਲ ਜੋ ਉਸਦੇ ਕੱਪੜਿਆਂ ਵਾਲਾ ਬੈਗ, ਮੋਬਾਇਲ ਤੇ ਹੋਰ ਦਸਤਾਵੇਜ਼ ਸਨ, ਉਹ ਵੀ ਨਹੀਂ ਮਿਲੇ, ਤਾਂ ਜੋ ਉਸਦੀ ਪਛਾਣ ਨਾ ਹੋ ਸਕੇ। ਫਿਲਹਾਲ ਪੁਲਸ ਵਲੋਂ ਮਾਪਿਆਂ ਦੇ ਬਿਆਨ ਦਰਜ ਕਰ ਕੇ ਧਾਰਾ-174 ਅਧੀਨ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ ਅਤੇ ਲਾਸ਼ ਦਾ ਪੋਸਟ ਮਾਰਟਮ ਕਰਵਾਇਆ ਜਾਵੇਗਾ, ਜਿਸ ਦੀ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਜਸ਼ਨਪ੍ਰੀਤ ਸਿੰਘ ਦੀ ਮੌਤ ਕਿਵੇਂ ਹੋਈ।

ਇਹ ਵੀ ਪੜ੍ਹੋ : ਸਿਵਲ ਹਸਪਤਾਲ ਦੀ ਮੋਰਚਰੀ ’ਚ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਹੁੰਦਾ ਹੈ ਅਜਿਹਾ ਸਲੂਕ, ਵੀਡੀਓ ਵਾਇਰਲ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇*Join us on Whatsapp channel*👇

https://whatsapp.com/channel/0029Va94hsaHAdNVur4L170e

Anuradha

This news is Content Editor Anuradha