ਕਿਸਾਨੀ ਅੰਦੋਲਨ ’ਚ ਦਿੱਖ ਰਹੀ ਭਾਈਚਾਰਕ ਸਾਂਝ, ਆਪ ਮੁਹਾਰੇ ਹੀ ਸੇਵਾ ਕਰ ਰਹੇ ਹਨ ਲੋਕ

02/05/2021 11:05:02 AM

ਨਾਭਾ (ਭੂਪਾ) : ਦੁਨੀਆ ਭਰ ਲਈ ਮਿਸਾਲ ਬਣਿਆ ਅਨੁਸ਼ਾਸਨ ’ਚ ਬੱਝਿਆ ਸ਼ਾਂਤਮਈ ਤਰੀਕੇ ਨਾਲ ਚੱਲ ਰਿਹਾ ਕਿਸਾਨੀ ਅੰਦੋਲਨ ਮੁੜ ਆਪਣੇ ਜੋਬਨ ’ਤੇ ਹੈ। ਪੰਜਾਬ ਅਤੇ ਹਰਿਆਣਾ ਤੋਂ ਕਿਸਾਨ ਵਹੀਰਾਂ ਘੱਤ ਕੇ ਦਿੱਲੀ ਦੇ ਬਾਰਡਰਾਂ ’ਤੇ ਚੱਲ ਰਹੇ ਕਿਸਾਨੀ ਅੰਦੋਲਨ ’ਚ ਖਾਣ-ਪੀਣ ਦੀਆਂ ਵਸਤਾਂ, ਪੀਣ ਦਾ ਪਾਣੀ, ਠੰਡ ਲਈ ਲੱਕੜਾਂ ਦੇ ਚੱਠੇ ਲੈ ਕੇ ਪੁੱਜ ਰਹੇ ਹਨ। ਕਿਸਾਨਾਂ ਦੀ ਵੱਧਦੀ ਜਾ ਰਹੀ ਗਿਣਤੀ ਨੇ ਕੇਂਦਰ ਸਰਕਾਰ ਨੂੰ ਸੋਚੀਂ ਪਾ ਰੱਖਿਆ ਹੈ।

ਇੰਨੀ ਵੱਡੀ ਗਿਣਤੀ ’ਚ ਕਿਸਾਨਾਂ ਦੇ ਦਿੱਲੀ ਦਾਖ਼ਲ ਹੋਣ ਦੇ ਅੰਦੇਸ਼ੇ ਤੋਂ ਡਰੀ ਦਿੱਲੀ ਪੁਲਸ ਦੀ ਕੀਤੀ ਜਾ ਰਹੀ ਕਿੱਲੇਬੰਦੀ ਸਮੇਤ ਕਿਸਾਨੀ ਅੰਦੋਲਨ ਵਾਲੀ ਥਾਂ ਬਿਜਲੀ-ਪਾਣੀ ਦੀਆਂ ਸਹੂਲਤਾਂ ਤੋਂ ਪਾਸਾ ਵੱਟ ਲਿਆ ਗਿਆ ਹੈ। ਕਿਸਾਨਾਂ ’ਚ ਅਨੁਸ਼ਾਸਨ ਅਤੇ ਵਿਵਹਾਰ ’ਚ ਭਾਈਚਾਰਕ ਸਾਂਝ ਝਲਕਦੀ ਆਮ ਦੇਖੀ ਜਾ ਸਕਦੀ ਹੈ। ਪਖ਼ਾਨਿਆਂ ਤੋਂ ਇਲਾਵਾ ਆਲੇ-ਦੁਆਲੇ ਦੀ ਸਫ਼ਾਈ ਸਮੇਤ ਕਿਸਾਨ ਆਪ ਮੁਹਾਰੇ ਆਪਣੇ ਸਾਰੇ ਕਾਰਜ ਨਿਬੇੜਦੇ ਹਨ।
 

Babita

This news is Content Editor Babita