ਆੜ੍ਹਤੀਆ ਐਸੋ. ਮਲੋਟ ਨੇ ਕਿਸਾਨੀ ਸੰਘਰਸ਼ ਦੇ ਸਮਰਥਨ ''ਚ ਤਿੰਨ ਦਿਨਾਂ ਹੜਤਾਲ ਦੀ ਕੀਤੀ ਸ਼ੁਰੂਆਤ

12/07/2020 2:52:04 PM

ਮਲੋਟ (ਜੁਨੇਜਾ) : ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਵੱਖ-ਵੱਖ ਵਰਗਾਂ ਵੱਲੋਂ ਸਮਰਥਨ ਦਿੱਤਾ ਜਾ ਰਿਹਾ ਹੈ। ਇਸ ਤਹਿਤ ਹੀ ਭਾਰਤ ਬੰਦ ਦੇ ਸੱਦੇ ਨਾਲ ਮਲੋਟ ਆੜ੍ਹਤੀਆ ਐਸੋਸੀਏਸ਼ਨ ਨੇ ਵੀ ਅੱਜ ਤੋਂ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਤਿੰਨ ਦਿਨਾਂ ਦੀ ਹੜਤਾਲ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਸਬੰਧੀ ਆੜ੍ਹਤੀਆ ਐਸੋ. ਮਲੋਟ ਦੇ ਪ੍ਰਧਾਨ ਰਮੇਸ਼ ਕੁਮਾਰ ਜੁਨੇਜਾ, ਪ੍ਰਦੇਸ਼ ਸਕੱਤਰ ਜਸਬੀਰ ਸਿੰਘ ਕੁੱਕੀ ਨੇ ਦੱਸਿਆ ਕਿ ਆੜ੍ਹਤੀਆ ਫੈਡਰੇਸ਼ਨ ਆਫ਼ ਪੰਜਾਬ ਦੇ ਪ੍ਰਧਾਨ ਵਿਜੈ ਕਾਲੜਾ ਦੀ ਅਗਵਾਈ ਹੇਠ ਸੂਬੇ ਅੰਦਰ ਆੜ੍ਹਤੀਆਂ ਨੇ ਫ਼ੈਸਲਾ ਕੀਤਾ ਸੀ ਕਿ ਉਹ ਕਿਸਾਨੀ ਸੰਘਰਸ਼ ਦੇ ਸਮਰਥਨ ਵਿਚ 7, 8 ਅਤੇ 9 ਦਸੰਬਰ ਨੂੰ ਤਿੰਨ ਦਿਨ ਆਪਣੀਆਂ ਦੁਕਾਨਾਂ ਬੰਦ ਕਰਕੇ ਪੂਰਨ ਤੌਰ 'ਤੇ ਹੜਤਾਲ ਕਰਨਗੇ। ਇਸ ਤੋਂ ਇਲਾਵਾ ਭਲਕੇ ਭਾਰਤ ਬੰਦ ਦੇ ਸੱਦੇ ਵਿਚ ਸਮੁੱਚੇ ਆੜ੍ਹਤੀ 11 ਵਜੇ ਤੋਂ ਬਠਿੰਡਾ ਚੌਂਕ ਵਿਚ ਧਰਨੇ ਅਤੇ ਜਾਮ 'ਤੇ ਬੈਠ ਕੇ ਸ਼ਾਂਤਮਈ ਤਰੀਕੇ ਨਾਲ ਇਸ ਸੰਘਰਸ਼ ਦੀ ਹਮਾਇਤ ਕਰਨਗੇ।

9 ਨੂੰ ਆੜ੍ਹਤੀਆਂ ਦੀ ਬੱਸ ਜਾਵੇਗੀ ਦਿੱਲੀ
ਆਗੂਆਂ ਨੇ ਦੱਸਿਆ 9 ਦਸੰਬਰ ਨੂੰ ਸਵੇਰੇ ਮਲੋਟ ਤੋਂ ਆੜ੍ਹਤੀਆਂ ਦੀ ਬੱਸ ਦਿੱਲੀ ਵਿਚ ਚੱਲ ਰਹੇ ਕਿਸਾਨ ਸੰਘਰਸ਼ ਦੇ ਨਾਲ ਸਾਥ ਦੇਣ ਲਈ ਮਲੋਟ ਤੋਂ ਚਲੇਗੀ। ਇਸ ਤੋਂ ਬਾਅਦ ਅਗਲੇ ਅੰਦੋਲਨ ਲਈ ਜੋ ਫ਼ੈਸਲਾ ਪ੍ਰਦੇਸ਼ ਪ੍ਰਧਾਨ ਕਾਲੜਾ ਦੇਣਗੇ ਉਸ ਉਪਰ ਫੁੱਲ ਚੜ੍ਹਾਏ ਜਾਣਗੇ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਵਰਿੰਦਰ ਮੱਕੜ ਅਤਤੇ ਰਣਜੀਤ ਸਿੰਘ ਮਾਨ , ਗਿਆਨ ਪ੍ਰਕਾਸ਼ ਸ਼ਿੰਪਾ ਗਰਗ, ਕੁਲਵੰਤ ਸਿੰਘ ਪੰਜਾਵਾ, ਲਖਮੀਰ ਸਿੰਘ ਝੰਡ, ਗੁਰਪ੍ਰੀਤ ਸਿੰਘ ਸਿੱਧੂ, ਰਾਜਪਾਲ ਢਿੱਲੋਂ,ਹਰੀਸ਼ ਬਾਂਸਲ, ਵਰਿੰਦਰ ਸੋਨੀ, ਵਿਨੋਦ ਜੱਗਾ, ਅਵਤਾਰ ਸਿੰਘ ਬਰਾੜ ਆਦਿ ਹਾਜ਼ਰ ਸਨ।

Gurminder Singh

This news is Content Editor Gurminder Singh