''ਕਿਸਾਨ ਕਰਜ਼ਾ ਮੁਆਫੀ'' ਦਾ ਦੂਜਾ ਪੜਾਅ 15 ਅਗਸਤ ਤੋਂ

08/04/2018 3:11:03 PM

ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਆਉਣ ਵਾਲੇ 10 ਦਿਨਾਂ ਅੰਦਰ ਮਤਲਬ ਕਿ 15 ਅਗਸਤ ਤੋਂ 'ਕਿਸਾਨ ਕਰਜ਼ਾ ਮੁਆਫੀ' ਦਾ ਦੂਜਾ ਪੜਾਅ ਸ਼ੁਰੂ ਕੀਤਾ ਜਾਵੇਗਾ। ਇਸ ਪੜਾਅ ਦੌਰਾਨ ਮੱਧ ਵਰਗ ਦੇ ਕਿਸਾਨਾਂ ਵਲੋਂ ਕਮਰਸ਼ੀਅਲ ਬੈਂਕਾਂ ਤੋਂ ਲਏ ਗਏ ਕਰਜ਼ੇ ਨੂੰ ਮੁਆਫ ਕੀਤਾ ਜਾਵੇਗਾ। ਜਾਣਕਾਰੀ ਮੁਤਾਬਕ ਪ੍ਰਾਈਵੇਟ ਤੇ ਰਾਸ਼ਟਰੀ ਬੈਂਕਾਂ ਨੇ ਸਰਕਾਰ ਕੋਲ 4.52 ਲੱਖ ਕਿਸਾਨਾਂ ਦਾ ਡਾਟਾ ਜਮ੍ਹਾਂ ਕਰਾਇਆ ਹੈ, ਜਿਨ੍ਹਾਂ ਨੇ ਫਸਲ ਲਈ 2 ਲੱਖ ਤੱਕ ਦਾ ਕਰਜ਼ਾ ਲਿਆ ਹੈ। ਇਨ੍ਹਾਂ 'ਚੋਂ 1.87 ਲੱਖ ਕਿਸਾਨਾਂ ਨੇ ਕੋ-ਆਪਰੇਟਿਵ ਬੈਂਕਾਂ ਤੋਂ ਕਰਜ਼ਾ ਲਿਆ ਹੈ। ਇਸ ਬਾਰੇ ਦੱਸਦਿਆਂ ਐਡੀਸ਼ਨਲ ਚੀਫ ਸੱਕਤਰ ਵਿਸ਼ਵਜੀਤ ਖੰਨਾ ਨੇ ਦੱਸਿਆ ਕਿ ਇਕ ਵਾਰ ਕਰਜ਼ਾਈ ਕਿਸਾਨਾਂ ਦੀ ਵੈਰੀਫਿਕੇਸ਼ਨ ਦਾ ਕੰਮ ਹੋ ਗਿਆ ਤਾਂ ਦੂਜਾ ਪੜਾਅ ਸ਼ੁਰੂ ਕਰ ਦਿੱਤਾ ਜਾਵੇਗਾ। ਸਰਕਾਰ ਵਲੋਂ ਦੂਜੇ ਪੜਾਅ ਨੂੰ 2 ਮਹੀਨਿਆਂ ਅੰਦਰ ਖਤਮ ਕਰਨ ਦਾ ਟੀਚਾ ਰੱਖਿਆ ਗਿਆ ਹੈ।