ਕਿਸਾਨ ਆਗੂ ਜੋਗਿੰਦਰ ਉਗਰਾਹਾਂ ਦਾ ਖ਼ੁਲਾਸਾ, ਸੰਸਦ ਮਾਰਚ ਰੱਦ ਕਰਨ ਪਿੱਛੇ ਦੱਸਿਆ ਕਾਰਨ

04/25/2021 6:25:41 PM

ਗੁਰਦਾਸਪੁਰ (ਸਰਬਜੀਤ) : ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੂਬਾ ਪ੍ਰਧਾਨ ਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਦੱਸਿਆ ਕਿ ਸੰਸਦ ਵੱਲ ਮਾਰਚ ਮੁਲਤਵੀ ਕਰਨ ਦਾ ਫ਼ੈਸਲਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਮੋਦੀ ਸਰਕਾਰ ਦਿੱਲੀ ਮੋਰਚਿਆਂ ’ਤੇ ਜ਼ਜਬਰ ਢਾਹੁਣ ’ਤੇ ਇਨ੍ਹਾਂ ਨੂੰ ਉਖੇੜਨ ਲਈ ਕੋਈ ਨਾ ਕੋਈ ਬਹਾਨਾ ਭਾਲ ਰਹੀ ਹੈ। ਇਹ ਬਹਾਨਾ ਕੋਰੋਨਾ ਬਿਮਾਰੀ ਦੇ ਫੈਲਣ ਦਾ ਵੀ ਹੋ ਸਕਦਾ ਹੈ ਅਤੇ ਇਹ ਬਹਾਨਾ ਸਾਡੇ ਕਿਸੇ ਐਕਸ਼ਨ ਨੂੰ ਹਿੰਸਕ ਰੰਗਤ ਦੇਣ ਰਾਹੀਂ ਵੀ ਬਣਾਇਆ ਜਾ ਸਕਦਾ ਹੈ। ਲੋਕ ਦੋਖੀ ਸਾਜ਼ਿਸ਼ਾਂ ਰਚਣ ਦੀ ਵਿਸ਼ੇਸ਼ ਮੁਹਾਰਤ ਰੱਖਦੀ ਮੋਦੀ ਸਰਕਾਰ ਆਪਣੇ ਏਜੰਟਾਂ ਰਾਹੀਂ ਮਾਰਚ ਅੰਦਰ ਘੁਸਪੈਠ ਕਰਕੇ ਹਿੰਸਕ ਟਕਰਾਅ ਦਾ ਮਾਹੌਲ ਪੈਦਾ ਕਰ ਸਕਦੀ ਹੈ ਤੇ ਇਸ ਬਹਾਨੇ ਮੋਰਚਿਆਂ ’ਤੇ ਮੋੜਵਾਂ ਜਾਬਰ ਹੱਲਾ ਕਰ ਸਕਦੀ ਹੈ।

ਇਹ ਵੀ ਪੜ੍ਹੋ : ਬੇਅਦਬੀ ਗੋਲ਼ੀ ਕਾਂਡ ਮਾਮਲੇ ’ਚ ਹਾਈਕੋਰਟ ਦੀ ਜਜਮੈਂਟ ਰਿਪੋਰਟ ’ਤੇ ਢੀਂਡਸਾ ਦਾ ਵੱਡਾ ਬਿਆਨ

ਇਸ ਲਈ ਅਸੀਂ ਕਿਸੇ ਵੀ ਅਜਿਹੀ ਕਿਸਮ ਦੇ ਐਕਸ਼ਨਾਂ ਤੋਂ ਪ੍ਰਹੇਜ਼ ਕਰ ਰਹੇ ਹਾਂ। ਜਿਸ ਵਿਚ ਭਾਜਪਾ ਦੇ ਹੱਥਾਂ ’ਚ ਖੇਡਣ ਵਾਲੀਆਂ ਸੰਘਰਸ਼ ਵਿਰੋਧੀ ਤਾਕਤਾਂ ਘੁਸਪੈਠ ਕਰ ਸਕਣ ’ਤੇ ਉਸ ਐਕਸ਼ਨ ਨੂੰ ਸਰਕਾਰ ਮਨ ਚਾਹੇ ਢੰਗ ਨਾਲ ਆਪਣੇ ਫਾਸ਼ੀ ਮਨਸੂਬਿਆਂ ਲਈ ਵਰਤ ਸਕੇ। 26 ਜਨਵਰੀ ਦੀਆਂ ਘਟਨਾਵਾਂ ਵੀ ਕੇਂਦਰੀ ਹਕੂਮਤ ਦੀ ਅਜਿਹੀ ਹੀ ਸਾਜ਼ਿਸ਼ ਸੀ ਅਤੇ ਅਸੀਂ ਅਜਿਹੀ ਸਾਜ਼ਿਸ਼ ਦੁਬਾਰਾ ਦੁਹਰਾਏ ਜਾਣ ਦੀ ਇਜਾਜ਼ਤ ਨਹੀਂ ਦੇ ਸਕਦੇ।

ਇਹ ਵੀ ਪੜ੍ਹੋ : ਮੱਥਾ ਟੇਕਣ ਜਾ ਰਹੇ ਨਵ-ਵਿਆਹੇ ਜੋੜੇ ਨਾਲ ਵਾਪਰਿਆ ਵੱਡਾ ਹਾਦਸਾ, ਕੁੜੀ ਦੇ ਸਿਰ ਉਪਰੋਂ ਲੰਘ ਗਿਆ ਟਰੱਕ

ਉਨ੍ਹਾਂ ਕਿਹਾ ਕਿ ਇਸ ਵੇਲੇ ਸਾਡਾ ਸਾਰਾ ਧਿਆਨ ਦਿੱਲੀ ਮੋਰਚਿਆਂ ਦੀ ਰਾਖੀ ’ਤੇ ਕੇਂਦਰਿਤ ਹੈ ਜਿਸ ਨੂੰ ਸਰਕਾਰ ਕੋਰੋਨਾ ਸੰਕਟ ਦੀ ਆੜ ਲੈ ਕੇ ਉਖੇੜਨਾ ਚਾਹੁੰਦੀ ਹੈ। ਸਰਕਾਰ ਅਜਿਹਾ ਮਾਹੌਲ ਬਣਾਉਣ ਦੇ ਯਤਨਾਂ ’ਚ ਦਿਖ ਰਹੀ ਹੈ। ਇਸ ਲਈ ਅਸੀਂ ਕਿਸਾਨਾਂ ਨੂੰ ਸੱਦਾ ਦਿੰਦੇ ਹਾਂ ਕਿ ਉਹ ਕਣਕ ਦੀ ਵਾਢੀ ਦੌਰਾਨ ਵੀ ਵੱਧ ਤੋਂ ਵੱਧ ਗਿਣਤੀ ’ਚ ਦਿੱਲੀ ਪਹੁੰਚਣ, ਚੌਕਸੀ ਬਰਕਰਾਰ ਰੱਖਣ, ਆਪੋ-ਆਪਣੇ ਪਿੰਡਾਂ ਤੇ ਖੇਤਾਂ ’ਚ ਕੰਮ ਕਾਰ ਕਰਦਿਆਂ ਹੋਇਆਂ ਵੀ ਮੋਰਚੇ ਨਾਲ ਨੇੜਲੇ ਸਰੋਕਾਰ ਬਣਾਈ ਰੱਖਣ ਅਤੇ ਕਿਸੇ ਵੀ ਸੱਦੇ ’ਤੇ ਤੱਟ ਫੱਟ ਦਿੱਲੀ ਪਹੁੰਚਣ ਲਈ ਤਿਆਰੀਆਂ ਖਿੱਚ ਕੇ ਰੱਖਣ।

ਇਹ ਵੀ ਪੜ੍ਹੋ : ਕੈਪਟਨ ਖ਼ਿਲਾਫ਼ ਬੋਲਣ ਵਾਲੇ ਨਵਜੋਤ ਸਿੱਧੂ ’ਤੇ ਰਵਨੀਤ ਬਿੱਟੂ ਦਾ ਵੱਡਾ ਬਿਆਨ, ਵੇਰਕਾ ਨੇ ਵੀ ਖੋਲ੍ਹਿਆ ਮੋਰਚਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

Gurminder Singh

This news is Content Editor Gurminder Singh