ਫਰੀਦਕੋਟ ਦੇ ਰੂਬੀ ਜਿੰਮ ਫਿਟਨਿਸ ਸੈਂਟਰ 'ਚ ਲੱਗੀ ਅੱਗ

05/31/2019 12:15:07 PM

ਫਰੀਦਕੋਟ (ਜਗਤਾਰ) - ਫਰੀਦਕੋਟ ਦੇ ਮੇਨ ਬਾਜ਼ਾਰ ਵਿਖੇ ਸਥਿਤ ਰੂਬੀ ਜਿੰਮ ਫਿਟਨਿਸ ਸੈਂਟਰ 'ਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਭਿਆਨਕ ਅੱਗ ਲੱਗ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਗ ਲੱਗਣ ਕਾਰਨ ਜਿੰਮ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਘਟਨਾ ਸਥਾਨ 'ਤੇ ਮੌਜੂਦ ਲੋਕਾਂ ਵਲੋਂ ਇਸ ਘਟਨਾ ਦੀ ਸੂਚਨਾ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੂੰ ਦਿੱਤੀ ਗਈ ਅਤੇ ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾ ਲਿਆ। ਦੱਸ ਦੇਈਏ ਕਿ ਅੱਗ ਲੱਗਣ ਦੀ ਇਸ ਘਟਨਾ ਕਾਰਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ।

ਰੂਬੀ ਦੇ ਪਿਤਾ ਭੁਪਿੰਦਰ ਸਿੰਘ ਡੈਨੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਂ ਰੋਜਾਨਾ ਦੀ ਤਰਾਂ ਸਵੇਰੇ 5 ਵਜੇ ਕਰੀਬ ਆ ਜਾਂਦਾ ਹਾਂ, ਕਿਉਂਕਿ ਉਸ ਸਮੇਂ ਜਿੰਮ ਕਰਨ ਵਾਲਿਆਂ ਦੀਆਂ ਕਲਾਸਾਂ ਸ਼ੁਰੂ ਹੋ ਜਾਂਦੀਆ ਹਨ। ਕਲਾਸਾਂ ਖਤਮ ਹੋਣ 'ਤੇ ਜਦੋਂ ਮੈਂ ਗਰਾਉਂਡ 'ਤੇ ਸਫਾਈ ਕਰ ਰਿਹਾ ਸੀ ਤਾਂ ਬਾਹਰ ਲੱਗੇ ਫਲੈਕਸ ਬੋਰਡ ਨੂੰ ਅੱਗ ਲੱਗ ਗਈ, ਜਿਸ ਨੇ ਉਪਰਲੀਆਂ ਦੋਵੇਂ ਮੰਜਲਾਂ ਨੂੰ ਆਪਣੀ ਲਪੇਟ 'ਚ ਲੈ ਲਿਆ। ਇਸ ਸਬੰਧੀ ਸੂਚਨਾ ਸਿਟੀ ਕੋਤਵਾਲੀ ਤੇ ਫਾਈਰਬਗਰੇਡ ਨੂੰ ਦੇਣ ਉਪਰੰਤ ਪੁੱਜ ਗਈ, ਜਿਸ ਨੇ ਅੱਗ 'ਤੇ ਕਾਬੂ ਪਾ ਲਿਆ। ਇਸ ਤੋਂ ਪਹਿਲਾਂ ਲੋਕਾਂ ਨੇ ਪਾਣੀ ਦੀਆਂ ਬਾਲਟੀਆਂ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਜਿੰਮ ਚਾਲਕ ਤੇ ਮਾਲਕ ਰੂਬੀ ਨੇ ਦੱਸਿਆ ਕਿ ਅੱਗ ਕਾਰਨ ਜਿੰਮ ਦਾ ਸਾਮਾਨ, ਐੱਲ.ਸੀ.ਡੀ. ਅਤੇ ਬਾਹਰ ਲੱਗੇ ਬੋਰਡ ਫਲੈਕਸ ਸੜ ਕੇ ਸੁਆਹ ਹੋ ਗਏ ਅਤੇ ਉਨ੍ਹਾਂ ਦਾ ਕਰੀਬ 4 ਲੱਖ ਰੁਪਏ ਦਾ ਨੁਕਸਾਨ ਹੋ ਗਿਆ।

rajwinder kaur

This news is Content Editor rajwinder kaur