ਪੁਲਸ ਛਾਉਣੀ 'ਚ ਤਬਦੀਲ ਹੋਇਆ ਫਰੀਦਕੋਟ, ਕੌਨਾ-ਕੌਨਾ ਛਾਣਿਆ (ਵੀਡੀਓ)

07/12/2019 10:38:55 AM

ਫਰੀਦਕੋਟ (ਜਗਤਾਰ ਦੁਸਾਂਝ) - ਫਰੀਦਕੋਟ ਦੇ ਅੰਬੇਡਕਰ ਨਗਰ ਅੱਜ ਪੁਲਸ ਵਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਸਵੇਰੇ 5.30 ਵਜੇ ਸਰਚ ਅਭਿਆਨ ਚਲਾਇਆ ਗਿਆ, ਜਿਸ ਦੌਰਾਨ ਉਨ੍ਹਾਂ ਵੱਖ-ਵੱਖ ਘਰਾਂ 'ਚ ਛਾਪੇਮਾਰੀ ਕੀਤੀ ਗਈ। ਮਿਲੀ ਜਾਣਕਾਰੀ ਅਨੁਸਾਰ ਸਵੇਰ ਦੇ ਸਮੇਂ ਅੰਬੇਡਕਰ ਨਗਰ 'ਚ ਉੱਚ ਅਧਿਕਾਰੀਆਂ ਸਮੇਤ 200 ਦੇ ਕਰੀਬ ਪੁਲਸ ਮੁਲਾਜ਼ਮਾਂ ਮੌਜੂਦ ਸਨ, ਜਿਨ੍ਹਾਂ ਨੇ ਲੋਕਾਂ ਦੇ ਘਰਾਂ ਸਮੇਤ ਇਲਾਕੇ ਦਾ ਇਕ-ਇਕ ਕੌਨਾ ਛਾਣਿਆ। ਪੰਜਾਬ ਸਰਕਾਰ ਵਲੋਂ ਨਸ਼ੇ 'ਤੇ ਨਕੇਲ ਕੱਸਣ ਲਈ ਦਿੱਤੇ ਹੁਕਮਾਂ 'ਤੇ ਪੁਲਸ ਨੇ ਇਲਾਕੇ 'ਚ ਸਰਚ ਅਭਿਆਨ ਚਲਾਇਆ ਹੈ।

ਇਸ ਸਬੰਧ 'ਚ ਡੀ. ਐੱਸ.ਪੀ. ਜਸਤਿੰਦਰ ਸਿੰਘ ਨੇ ਕਿਹਾ ਕਿ ਪੁਲਸ ਵਿਭਾਗ ਵਲੋਂ ਇਹ ਰੂਟੀਨ ਚੈਕਿੰਗ ਕੀਤੀ ਗਈ ਹੈ ਅਤੇ ਇਸ ਤਰ੍ਹਾਂ ਦੇ ਸਰਚ ਅਭਿਆਨ ਉਨ੍ਹਾਂ ਅਤੇ ਉਨ੍ਹਾਂ ਦੀ ਟੀਮ ਵਲੋਂ ਸਮੇਂ-ਸਮੇਂ 'ਤੇ ਕੀਤੇ ਜਾਣਗੇ। ਦੱਸ ਦੇਈਏ ਕਿ ਪੁਲਸ ਵਲੋਂ 2 ਘੰਟੇ ਤੱਕ ਚਲਾਏ ਸਰਚ ਅਭਿਆਨ 'ਚ ਸ਼ੱਕੀ ਘਰਾਂ ਨੂੰ ਟਾਰਗੇਟ ਕਰਕੇ ਉਨ੍ਹਾਂ ਦੀ ਤਲਾਸ਼ੀ ਲਈ ਗਈ, ਜਿਸ ਦੌਰਾਨ ਉਨ੍ਹਾਂ ਕਿਸੇ ਚੀਜ਼ ਦੀ ਬਰਾਮਦਗੀ ਹੋਣ ਸਬੰਧੀ ਕੋਈ ਪੁਸ਼ਟੀ ਨਹੀਂ ਕੀਤੀ।

ਸੂਤਰਾਂ ਦੀ ਮੰਨੀਏ ਤਾਂ ਇਲਾਕੇ ਦੇ ਤਿੰਨ ਚਾਰ ਲੋਕਾਂ ਨੂੰ ਪੁਲਸ ਪੁੱਛ ਪੜਤਾਲ ਲਈ ਨਾਲ ਲੈ ਗਈ ਹੈ।

rajwinder kaur

This news is Content Editor rajwinder kaur