ਐੱਨ. ਐੱਸ. ਐੱਸ. ਵਾਲੰਟੀਅਰਾਂ ਨੇ ਮੈਰਾਥਨ ਦੌੜ ’ਚ ਲਿਆ ਹਿੱਸਾ

04/04/2019 4:35:58 AM

ਫਰੀਦਕੋਟ (ਚਾਵਲਾ)-ਐੱਮ. ਐੱਮ. ਡੀ. ਡੀ. ਏ. ਵੀ. ਕਾਲਜ, ਗਿੱਦਡ਼ਬਾਹਾ ਦੇ ਐੱਨ. ਐੱਸ. ਐੱਸ. ਵਾਲੰਟੀਅਰਾਂ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ‘ਵੋਟ ਫਾਰ ਰਨ’ ਮੈਰਾਥਨ ਦੌੜ ਵਿਚ ਰਿੰਕੂ ਕੁਮਾਰ ਲਾਇਬ੍ਰੇਰੀ ਕਲਰਕ ਦੀ ਅਗਵਾਈ ਹੇਠ ਹਿੱਸਾ ਲਿਆ। ਇਸ ਮੌਕੇ ਵਾਲੰਟੀਅਰਾਂ ਨੂੰ ਕਾਲਜ ਦੇ ਪ੍ਰਿੰਸੀਪਲ ਡਾ. ਆਰ. ਕੇ. ਮਹਾਜਨ ਨੇ ਇਸ ਗੱਲ ਲਈ ਪ੍ਰੇਰਿਤ ਕੀਤਾ ਕਿ ਜਿੱਥੇ ਉਹ ਆਪਣੇ ਵੋਟ ਦੀ ਵਰਤੋਂ ਕਰਨਗੇ, ਉੱਥੇ ਹੀ ਆਪਣੇ ਪਰਿਵਾਰ, ਰਿਸ਼ਤੇਦਾਰਾਂ ਅਤੇ ਸਮਾਜ ਦੇ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਨਗੇ। ਇਸ ਸਮੇਂ ਪ੍ਰੋ. ਅੰਜਲੀ, ਪ੍ਰੋ. ਰਾਮਸ਼ਰਨ, ਜਸਵਿੰਦਰ ਕੁਮਾਰ, ਮਨਦੀਪ ਸਿੰਘ, ਰਵੀ ਆਦਿ ਮੌਜੂਦ ਸਨ।