ਮਨਿੰਦਰ ਕੌਰ ਚੁਣੀ ਮਿਸ ਫੇਅਰਵੈੱਲ

03/26/2019 5:08:32 AM

ਫਰੀਦਕੋਟ (ਪਵਨ, ਖੁਰਾਣਾ, ਦਰਦੀ)-ਸ੍ਰੀ ਗੁਰੂ ਨਾਨਕ ਕਾਲਜ ਫ਼ਾਰ ਗਰਲਜ਼, ਸ੍ਰੀ ਮੁਕਤਸਰ ਸਾਹਿਬ ਵਿਖੇ ਹੋਸਟਲ ’ਚ ਫੇਅਰਵੈੱਲ ਪਾਰਟੀ ਦਾ ਆਯੋਜਨ ਪ੍ਰਿੰਸੀਪਲ ਡਾ. ਤੇਜਿੰਦਰ ਕੌਰ ਧਾਲੀਵਾਲ ਦੀ ਅਗਵਾਈ ਅਤੇ ਹੋਸਟਲ ਵਾਰਡਨ ਨਵਜੋਤਪ੍ਰੀਤ ਕੌਰ ਦੀ ਦੇਖ-ਰੇਖ ’ਚ ਕੀਤਾ ਗਿਆ। ਇਸ ਵਿਚ ਪ੍ਰਿੰਸੀਪਲ ਧਾਲੀਵਾਲ ਅਤੇ ਵਾਈਸ ਪ੍ਰਿੰ, ਅੰਸ਼ੂ ਜਿੰਦਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਦੌਰਾਨ ਹੋਸਟਲ ’ਚ ਰਹਿ ਰਹੀਆਂ ਵੱਖ-ਵੱਖ ਸੂਬਿਆਂ ਦੀਆਂ ਵਿਦਿਆਰਥਣਾਂ ਨੇ ਡਾਂਸ ਪੇਸ ਕੀਤਾ। ਵਿਦਿਆਰਥਣਾਂ ਨੇ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ। ਇਸ ਸਮੇਂ ਵਿਦਿਆਰਥਣ ਮਨਿੰਦਰ ਕੌਰ ਐੱਮ. ਐੱਸ. ਸੀ. ਫਿਜ਼ਿਕਸ ਭਾਗ ਦੂਜਾ ਨੂੰ ਮਿਸ ਫੇਅਰਵੈੱਲ, ਕਮਲ ਸਿੱਧੂ ਬੀ. ਐੱਸ. ਸੀ. ਬਾਇਓਟੈੱਕ ਫਾਈਨਲ ਨੂੰ ਮਿਸ ਕਾਨਫੀਡੈਂਸ ਅਤੇ ਲਵਦੀਪ ਬਰਾਡ਼ ਬੀ. ਐੱਸ. ਸੀ. ਨਾਨ-ਮੈਡੀਕਲ ਫਾਈਨਲ ਨੂੰ ਮਿਸ ਵੈੱਲਡਰੈੱਸ ਦਾ ਖਿਤਾਬ ਦਿੱਤਾ ਗਿਆ। ਜੱਜ ਦੀ ਭੂਮਿਕਾ ਡਾ. ਮਨਦੀਪ ਕੌਰ ਢਿੱਲੋਂ ਅਤੇ ਜੈਸਮੀਨ ਕੌਰ ਨੇ ਨਿਭਾਈ। ਜੇਤੂ ਵਿਦਿਆਰਥਣਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਨਵਜੋਤਪ੍ਰੀਤ ਕੌਰ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ। ਪ੍ਰਿੰਸੀਪਲ ਨੇ ਹੋਸਟਲ ਵਾਰਡਨ ਦੀ ਸ਼ਲਾਘਾ ਕੀਤੀ। ਇਸ ਮੌਕੇ ਨੀਤਾ ਗੋਇਲ, ਰੂਹੀ ਖੁਰਾਣਾ, ਸੁਰਿੰਦਰ ਕੌਰ, ਨਾਨ-ਟੀਚਿੰਗ ਸਟਾਫ ਮੈਂਬਰ ਬਾਬੂ ਰਾਮ ਸੁਪਰਡੈਂਟ, ਅਮਲੋਕ ਸਿੰਘ, ਜਸਵੀਰ ਕੌਰ ਆਦਿ ਮੌਜੂਦ ਸਨ।