ਨੂੰਹ ਨਾਲ ਨਾਜਾਇਜ਼ ਸਬੰਧ ਰੱਖਣ ਵਾਲੇ ਪਿਓ ਨੇ ਪੁੱਤ ਨੂੰ ਟੋਟੇ-ਟੋਟੇ ਕਰਕੇ ਛੱਪੜ ’ਚ ਸੁੱਟਿਆ (ਵੀਡੀਓ)

02/13/2019 3:51:16 PM

ਜੈਤੋ (ਜਗਤਾਰ, ਵਿਪਨ, ਜਿੰਦਲ) - ਜੈਤੋ ਦੇ ਪਿੰਡ ਦੱਬੜੀਖਾਨਾ 'ਚ ਬੀਤੀ ਰਾਤ ਕਲਯੁਗੀ ਪਿਤਾ ਵਲੋਂ ਬੇਰਹਿਮੀ ਨਾਲ ਪੁੱਤ ਦਾ ਕਤਲ ਕੀਤੇ ਜਾਣ ਦੀ ਵਾਰਦਾਤ ਸਾਹਮਣੇ ਆਈ ਹੈ। ਇਸ ਉਪਰੰਤ ਪਿਓ ਨੇ ਪੁੱਤ ਦੀ ਲਾਸ਼ ਦੇ ਟੋਟੇ-ਟੋਟੇ ਕਰ ਕੇ ਉਸ ਨੂੰ ਛੱਪੜ 'ਚ ਸੁੱਟ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਰਾਜਵਿੰਦਰ ਸਿੰਘ (40) ਵਜੋਂ ਹੋਈ ਹੈ, ਜਿਸ ਦਾ ਇਕ 10 ਸਾਲ ਦਾ ਪੁੱਤਰ ਵੀ ਹੈ।

ਲੋਕਾਂ ਵਲੋਂ ਮਿਲੀ ਸੂਚਨਾ 'ਤੇ ਪਹੁੰਚੀ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਫਿਲਹਾਲ ਦੋਸ਼ੀ ਪੁਲਸ ਦੀ ਗ੍ਰਿਫਤ 'ਚ ਹੈ। ਮਾਮਲੇ ਦੀ ਜਾਂਚ ਕਰ ਰਹੇ ਡੀ. ਐੱਸ. ਪੀ. ਕੁਲਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮ ਕਾਲਾ ਸਿੰਘ ਦੇ ਆਪਣੀ ਨੂੰਹ ਨਾਲ ਨਾਜਾਇਜ਼ ਸਬੰਧ ਸਨ ਤੇ ਰਾਜਵਿੰਦਰ ਸਿੰਘ ਉਨ੍ਹਾਂ ਦੋਵਾਂ ਵਿਚਾਲੇ ਰੌੜਾ ਬਣ ਰਿਹਾ ਸੀ। ਉਨ੍ਹਾਂ ਦੇ ਘਰੇਲੂ ਕਲੇਸ਼ ਕਾਰਨ ਰਾਜਵਿੰਦਰ ਦੀ ਪਤਨੀ ਬੀਤੇ ਢੇਡ ਮਹੀਨੇ ਤੋਂ ਆਪਣੇ ਪੇਕੇ ਰਹਿ ਰਹੀ ਸੀ।

ਇਸ ਰੰਜਿਸ਼ ਦੇ ਚਲਦਿਆਂ ਕਾਲਾ ਸਿੰਘ ਨੇ ਸੁੱਤੇ ਹੋਏ ਰਾਜਵਿੰਦਰ ਦੇ ਸਿਰ 'ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਦੇ ਟੋਟੇ-ਟੋਟੇ ਕਰਕੇ ਦੋ ਗੱਟਿਆਂ 'ਚ ਪਾ ਕੇ ਛੱਪੜ 'ਚ ਸੁੱਟਣ ਦੀ ਕੋਸ਼ਿਸ਼ ਕੀਤੀ। ਪੁਲਸ ਅਧਿਕਾਰੀ ਮੁਤਾਬਕ ਇਕ ਗੱਟਾ ਉਹ ਛੱਪੜ 'ਚ ਸੁੱਟ ਹੀ ਚੁੱਕਾ ਸੀ ਜਦਕਿ ਦੂਜੇ ਗੱਟੇ ਸਮੇਤ ਉਸ ਦੇ ਭਰਾ ਨੇ ਉਸ ਨੂੰ ਰੰਗੇ ਹੱਥੀ ਕਾਬੂ ਕਰ ਲਿਆ।

rajwinder kaur

This news is Content Editor rajwinder kaur