ਨਰਿੰਦਰ ਮੋਦੀ ਇਕ ਸੁੱਤਾ ਹੋਇਆ ਚੌਕੀਦਾਰ : ਮੁਹੰਮਦ ਸਦੀਕ

04/19/2019 2:04:55 PM

ਫਰੀਦਕੋਟ (ਹਾਲੀ) - ਨਰਿੰਦਰ ਮੋਦੀ ਅਸਲ 'ਚ ਇਕ ਸੁੱਤਾ ਹੋਇਆ ਚੌਕੀਦਾਰ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਫਰੀਦਕੋਟ ਲੋਕ ਸਭਾ ਹਲਕੇ ਤੋਂ ਕਾਂਗਰਸ ਵਲੋਂ ਐਲਾਨੇ ਗਏ ਉਮੀਦਵਾਰ ਗਾਇਕ ਮੁਹੰਮਦ ਸਦੀਕ ਵਲੋਂ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਕਾਂਗਰਸੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਦੀਕ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ-ਆਪ ਨੂੰ ਦੇਸ਼ ਦੇ ਚੌਕੀਦਾਰ ਵਜੋਂ ਪੇਸ਼ ਕਰ ਰਹੇ ਹਨ ਪਰ ਅਸਲ 'ਚ ਉਹ ਇਕ ਸੁੱਤਾ ਹੋਇਆ ਚੌਕੀਦਾਰ ਹੈ। ਉਨ੍ਹਾਂ ਕਿਹਾ ਕਿ ਉਸ ਦੇ ਸ਼ਾਸਨ ਦੌਰਾਨ ਵਪਾਰੀ ਬੈਂਕਾਂ ਦਾ ਸਰਮਾਇਆ ਲੈ ਕੇ ਫਰਾਰ ਹੋ ਰਹੇ ਹਨ ਅਤੇ ਕੇਂਦਰ ਸਰਕਾਰ ਦਰਸ਼ਕ ਬਣ ਕੇ ਦੇਖ ਰਹੀ ਹੈ। ਇਸ ਮੌਕੇ ਹੋਈ ਇਸ ਮੀਟਿੰਗ 'ਚ ਕੁਸ਼ਲਦੀਪ ਸਿੰਘ ਢਿੱਲੋਂ ਸਮੇਤ ਕਈ ਹੋਰ ਕਾਂਗਰਸੀ ਆਗੂਆਂ ਵਲੋਂ ਸੰਬੋਧਨ ਕੀਤਾ, ਜਿਨ੍ਹਾਂ ਨੇ ਕਾਂਗਰਸੀ ਉਮੀਦਵਾਰ ਲਈ ਵੋਟਾਂ ਮੰਗੀਆਂ।

rajwinder kaur

This news is Content Editor rajwinder kaur