ਲੁਧਿਆਣਾ 'ਚ ਸ਼ਰਮਨਾਕ ਘਟਨਾ, ਫੈਕਟਰੀ ਠੇਕੇਦਾਰ ਨੇ ਨਾਬਾਲਗ ਕੁੜੀ ਨਾਲ ਕੀਤਾ ਜਬਰ-ਜ਼ਿਨਾਹ

11/12/2023 12:54:02 PM

ਲੁਧਿਆਣਾ (ਰਾਜ)-ਲੁਧਿਆਣਾ ਵਿਖੇ ਇਕ ਫੈਕਟਰੀ ’ਚ ਕੰਮ ਕਰਨ ਗਈ ਨਾਬਾਲਗ ਕੁੜੀ ਨਾਲ ਪਹਿਲਾਂ ਠੇਕੇਦਾਰ ਨੇ ਦੋਸਤੀ ਕੀਤੀ, ਫਿਰ ਉਸ ਦੇ ਨਾਲ ਜਬਰ-ਜ਼ਿਨਾਹ ਕੀਤਾ। ਨਾਬਾਲਗ ਕੁੜੀ ਨੇ ਸਾਰੀ ਘਟਨਾ ਪਰਿਵਾਰ ਨੂੰ ਦੱਸੀ, ਜਿਸ ਤੋਂ ਬਾਅਦ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ। ਥਾਣਾ ਡਿਵੀਜ਼ਨ ਨੰ. 7 ਦੀ ਪੁਲਸ ਨੇ ਪੀੜਤਾ ਦੀ ਸ਼ਿਕਾਇਤ ’ਤੇ ਮੁਲਜ਼ਮ ਸੰਤੋਸ਼ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਪੀੜਤਾ ਦੀ ਸ਼ਿਕਾਇਤ ਮੁਤਾਬਕ ਉਹ ਸਰਕਾਰੀ ਸਕੂਲ ’ਚ ਪੜ੍ਹਦੀ ਹੈ। ਗਰਮੀਆਂ ਦੀਆਂ ਛੁੱਟੀਆਂ ਹੋਈਆਂ ਤਾਂ ਉਸ ਨੇ ਸ਼ਿਵਪੁਰੀ ਸਥਿਤ ਇਕ ਫੈਕਟਰੀ ’ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਉੱਥੇ ਉਸ ਦੀ ਦੋਸਤੀ ਫੈਕਟਰੀ ਵਿਚ ਠੇਕੇਦਾਰ ਵਜੋਂ ਕੰਮ ਕਰਨ ਵਾਲੇ ਸੰਤੋਸ਼ ਨਾਲ ਹੋ ਗਈ। ਮੁਲਜ਼ਮ ਸੰਤੋਸ਼ ਨੇ ਉਸ ਸਮੇਂ ਉਸ ਨਾਲ ਕਈ ਵਾਰ ਜਬਰ-ਜ਼ਿਨਾਹ ਕੀਤਾ, ਜਿਸ ਤੋਂ ਬਾਅਦ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ ਕਿ ਉਹ ਕਿਸੇ ਨੂੰ ਕੁਝ ਨਾ ਦੱਸੇ। ਡਰੀ-ਸਹਿਮੀ ਨਾਬਾਲਗ ਕੁੜੀ ਨੇ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ।

ਇਹ ਵੀ ਪੜ੍ਹੋ: CM ਭਗਵੰਤ ਮਾਨ ਨੇ ਰੌਸ਼ਨੀਆਂ ਦੇ ਤਿਉਹਾਰ ਦੀਵਾਲੀ ਦੀਆਂ ਦਿੱਤੀਆਂ ਵਧਾਈਆਂ

8 ਨਵੰਬਰ ਨੂੰ ਜਦੋਂ ਨਾਬਾਲਗ ਆਪਣੇ ਸਕੂਲ ਤੋਂ ਬਾਹਰ ਨਿਕਲੀ ਤਾਂ ਮੁਲਜ਼ਮ ਐਕਟਿਵਾ ’ਤੇ ਪਹਿਲਾਂ ਹੀ ਬਾਹਰ ਖੜ੍ਹਾ ਸੀ। ਉਹ ਉਸ ਨੂੰ ਬਿਠਾ ਕੇ ਆਪਣੇ ਨਾਲ ਇਕ ਕਮਰੇ ਵਿਚ ਲੈ ਗਿਆ ਅਤੇ ਉੱਥੇ ਫਿਰ ਉਸ ਨਾਲ ਜਬਰ-ਜ਼ਿਨਾਹ ਕੀਤਾ, ਜਿਸ ਤੋਂ ਬਾਅਦ ਨਾਬਾਲਗਾ ਨੇ ਪਰਿਵਾਰ ਨੂੰ ਸੂਚਨਾ ਦਿੱਤੀ। ਏ. ਐੱਸ. ਆਈ. ਜਸਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ: ਜਲੰਧਰ ਅਤੇ ਅੰਮ੍ਰਿਤਸਰ ਬਣੇ ਨਕਲੀ ਦਵਾਈ ਮੈਨੂਫੈਕਚਰਿੰਗ ਦੇ ਹੱਬ, ਇੰਝ ਹੋ ਰਹੀ ਸਪਲਾਈ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

shivani attri

This news is Content Editor shivani attri